ਲਖਵਿੰਦਰ ਵਡਾਲੀ ਨੇ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੇ ਜਨਮ ਦਿਨ ਨੂੰ ਕੁਝ ਇਸ ਅੰਦਾਜ਼ ‘ਚ ਮਨਾਇਆ

ਵਡਾਲੀ ਬ੍ਰਦਰਜ਼ ਪੰਜਾਬੀ ਸੰਗੀਤ ਦਾ ਬਹੁਤ ਵੱਡਾ ਘਰਾਣਾ ਜਿੰਨ੍ਹਾਂ ‘ਚ ਪੀੜੀਆਂ ਤੋਂ ਹੀ ਗਾਇਕੀ ਦਾ ਸਫ਼ਰ ਚਲਦਾ ਆ ਰਿਹਾ ਹੈ। ਇਸੇ ਘਰਾਣੇ ਦਾ ਬਹੁਤ ਵੱਡਾ ਨਾਮ ਹੈ। ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੀ ਹਾਂ ਉਨ੍ਹਾਂ ਨੇ ਸੂਫੀ ਗਾਇਕ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੇ ਜਨਮ ਦਿਨ ਨੂੰ ਆਪਣੇ ਅੰਦਾਜ਼ 'ਚ ਮਨਾਇਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਤਸਵੀਰਾਂ ਦੇ ਨਾਲ ਕੈਪਸ਼ਨ ਪਾਉਂਦੇ ਹੋਏ ਲਿਖਿਆ ਹੈ, ‘Happy Birthday To Bhapa Ji (Padamshree Ustad Puran Chand Wadali Ji), Birthday celebrations at Wadali Music Studio with my Musical Team !!! #LakhwinderWadali’
View this post on Instagram
ਹੋਰ ਵੇਖੋ: ‘ਲਾਈਏ ਜੇ ਯਾਰੀਆਂ’ ਫ਼ਿਲਮ ‘ਚ ਸੁਣਨ ਨੂੰ ਮਿਲਣਗੇ ਅਮਰਿੰਦਰ ਗਿੱਲ ਦੇ ਨਾਲ ਇਨ੍ਹਾਂ ਚਾਰ ਗਾਇਕਾਂ ਦੇ ਗੀਤ
ਉਨ੍ਹਾਂ ਨੇ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੇ ਜਨਮ ਦਿਨ ਨੂੰ ਵਡਾਲੀ ਮਿਊਜ਼ਿਕ ਸਟੂਡੀਓ ‘ਚ ਆਪਣੀ ਪੂਰੀ ਟੀਮ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਵਡਾਲੀ ਘਰਾਣੇ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਫੈਲਾਉਣ ਦੇ ਲਈ। ਆਪਣੇ ਵੱਡ-ਵੱਡੇਰਿਆਂ ਵਾਂਗ ਲਖਵਿੰਦਰ ਵਡਾਲੀ ਦੇ ਵੀ ਰਗ ਰਗ ‘ਚ ਸੰਗੀਤ ਦੌੜਦਾ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।