ਬੈਸਟ ਸੂਫੀ ਸੌਂਗ ਕੈਟਾਗਿਰੀ ਵਿੱਚ ਗਾਇਕ ਲਖਵਿੰਦਰ ਵਡਾਲੀ ਦੇ ਗਾਣੇ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'

By  Rupinder Kaler December 8th 2018 11:25 PM

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ  'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਦੀਆਂ ਰੌਣਕਾਂ ਹਰ ਪਾਸੇ ਦਿਖਾਈ ਦੇ ਰਹੀਆਂ ਹਨ । ਮੋਹਾਲੀ ਦਾ ਜੇ.ਐੱਲ.ਪੀ.ਐੱਲ. ਗਰਾਉਂਡ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਹੈ । ਹਰ ਪਾਸੇ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਦਿਖਾਈ ਦੇ ਰਹੇ ਹਨ ਤੇ ਇਹਨਾਂ ਸਿਤਾਰਿਆਂ ਦੀ ਚਮਕ ਨੇ ਇਸ ਸ਼ਾਮ ਨੂੰ ਰੰਗੀਨ ਬਣਾ ਦਿਤਾ ਹੈ । ਪਰ ਜਿਸ ਮਕਸਦ ਲਈ ਪੰਜਾਬੀ ਸੰਗੀਤ ਜਗਤ ਦੀਆਂ ਹਸਤੀਆਂ ਇੱਥੇ ਇਕੱਠੀਆਂ ਹੋਇਆ ਹਨ।  ਉਹ ਮਕਸਦ ਆਪਣੇ ਆਪ ਵਿੱਚ ਖਾਸ ਹੈ ਕਿਉਂਕਿ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਹੀ, ਇਹ ਤੈਅ ਕਰਦਾ ਹੈ ਕਿ ਕਿਸੇ ਗਾਇਕ ਨੇ ਆਪਣੇ ਗਾਣੇ ਲਈ ਕਿੰਨੀ ਮਿਹਨਤ ਕੀਤੀ ਹੈ । ਇਸ ਵਾਰ ਬੈਸਟ ਸੂਫੀ ਸੌਂਗ  ਕੈਟਾਗਿਰੀ ਵਿੱਚ ਗਾਇਕ ਲਖਵਿੰਦਰ ਵਡਾਲੀ  ਦੇ ਗਾਣੇ ਰੰਗੀ ਗਈ ਨੂੰ  'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਦਿੱਤਾ ਗਿਆ ਹੈ । ਇਹ ਗਾਣਾ ਹਰ ਇੱਕ ਨੂੰ ਪਸੰਦ ਆਇਆ ਹੈ, ਕਿਉਂਕਿ ਪੀਟਸੀ ਨੈੱਟਵਰਕ ਵੱਲੋਂ ਕਰਵਾਈ ਗਈ ਵੋਟਿੰਗ ਵਿੱਚ ਇਸ ਗਾਣੇ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ

ਬੈਸਟ ਸੂਫੀ ਸੌਂਗ ਕੈਟਾਗਿਰੀ ਵਿੱਚ ਕਈ ਗਾਇਕ ਦੌੜ ਲਗਾ ਰਹੇ ਸਨ ।  ਇਸ ਵਾਰ ਜੇਤੂ ਰਹੇ ਲਖਵਿੰਦਰ ਵਡਾਲੀ ਜਿਨ੍ਹਾਂ ਦੇ ਗਾਣੇ ਰੰਗੀ ਗਈ ਨੂੰ ਲੋਕਾਂ ਦਾ ਸਭ ਤੋਂ ਵੱਧ ਪਿਆਰ ਮਿਲਿਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ । 2011 ਤੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ।

Related Post