ਲਾਡੀ ਸਿੰਘ ਆਪਣੇ ਨਵੇਂ ਗੀਤ ‘ਟੌਹਰ ਤੇਰੇ ਬਾਈ ਦੀ’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
Lajwinder kaur
January 22nd 2020 01:33 PM --
Updated:
January 22nd 2020 01:34 PM
ਪੰਜਾਬੀ ਗਾਇਕ ਲਾਡੀ ਸਿੰਘ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ। ਜੀ ਹਾਂ ਉਹ ‘ਟੌਹਰ ਤੇਰੇ ਬਾਈ ਦੀ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ। ‘ਟੌਹਰ ਤੇਰੇ ਬਾਈ ਦੀ’ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਗੀਤਕਾਰ ਨਿੱਕ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਰੋਕਸ ਏ ਨੇ ਦਿੱਤਾ ਹੈ। Tdot Films ਵੱਲੋਂ ਗਾਣੇ ਦੇ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ‘ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਲਾਡੀ ਸਿੰਘ। ਗੀਤ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
View this post on Instagram
ਇਸ ਤੋਂ ਪਹਿਲਾਂ ਵੀ ਲਾਡੀ ਸਿੰਘ ‘ਸ਼ਗਨਾਂ ਦੀ ਸੈਲਫੀ’, ‘ਮਰ ਜਾਉਂਗੀ’, ‘ਜੱਟ ਦਾ ਦਿਲ ਨੱਚਦਾ’, ‘ਰੋਗ’, ‘ਮੇਰੀ ਕਮਜ਼ੋਰੀ’, ‘ਕਸੂਰ’, ‘ਤਾਰੇ’, ਵਰਗੇ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।