ਲਾਡੀ ਚਾਹਲ ਦੇ ਗੀਤ 'ਹੈਬਿਟ' 'ਚ ਪਰਮੀਸ਼ ਵਰਮਾ ਤੇ ਦੇਸੀ ਕਰਿਉ ਦੀ ਭਲਵਾਨੀ ਗੇੜੀ, ਦੇਖੋ ਵੀਡੀਓ

ਲਾਡੀ ਚਾਹਲ ਦੇ ਗੀਤ 'ਹੈਬਿਟ' 'ਚ ਪਰਮੀਸ਼ ਵਰਮਾ ਤੇ ਦੇਸੀ ਕਰਿਉ ਦੀ ਭਲਵਾਨੀ ਗੇੜੀ, ਦੇਖੋ ਵੀਡੀਓ : ਪਰਮੀਸ਼ ਵਰਮਾ ਦੇ ਖਾਸ ਜਿਗਰੀ ਦੋਸਤ ਲਾਡੀ ਚਾਹਲ ਆਪਣਾ ਪਹਿਲਾ ਗਾਣਾ ਲੈ ਕੇ ਹਾਜ਼ਿਰ ਹੋ ਚੁੱਕੇ ਹਨ। ਗਾਣੇ ਦਾ ਨਾਮ ਹੈ 'ਹੈਬਿਟ'(Habit), ਜਿਸ 'ਚ ਪਰਮੀਸ਼ ਵਰਮਾ ਗੋਲਡੀ, ਸੱਤਾ ਅਤੇ ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਲਾਡੀ ਚਾਹਲ ਨਾਲ ਭਲਵਾਨੀ ਗੇੜੀਆਂ ਮਾਰ ਰਹੇ ਹਨ। ਗਾਣੇ 'ਚ ਕਾਫੀ ਵੱਡੇ ਨਾਮ ਹਨ ਤਾਂ ਜ਼ਾਹਿਰ ਹੈ ਗਾਣਾ ਕਾਫੀ ਸ਼ਾਨਦਾਰ ਹੈ ਅਤੇ ਜੋ ਵੀ ਸੁਣੇਗਾ ਉਸ ਨੂੰ ਪਸੰਦ ਜ਼ਰੂਰ ਆਉਣ ਵਾਲਾ ਹੈ।
ਹੈਬਿਟ ਗਾਣੇ ਦੀ ਚਰਚਾ ਪਰਮੀਸ਼ ਵਰਮਾ ਦੇ ਸ਼ੋਸ਼ਲ ਮੀਡੀਆ 'ਤੇ ਕਾਫੀ ਲੰਬੇ ਸਮੇਂ ਤੋਂ ਛਿੜੀ ਹੋਈ ਸੀ ਅਤੇ ਆਖਿਰਕਾਰ ਗਾਣਾ ਆ ਹੀ ਗਿਆ ਹੈ। ਗਾਣੇ ਨੂੰ ਗਾਇਆ ਅਤੇ ਹੈਬਿਟ ਗਾਣੇ ਦੇ ਬੋਲ ਲਾਡੀ ਚਾਹਲ ਦੇ ਹੀ ਹਨ ਉੱਥੇ ਹੀ ਮਿਊਜ਼ਿਕ ਦੇਸੀ ਕਰਿਉ ਵੱਲੋਂ ਦਿੱਤਾ ਗਿਆ ਹੈ। ਗਾਣੇ ਦੇ ਵੀਡੀਓ ਦਾ ਨਿਰਦੇਸ਼ਨ ਪਰਮੀਸ਼ ਵਰਮਾ ਨੇ ਖੁਦ ਕੀਤਾ ਹੈ। ਗਾਣੇ 'ਚ ਫ਼ੀਚਰ ਦੇਸੀ ਕਰਿਉ ਦੀ ਜੋੜੀ ਅਤੇ ਪਰਮੀਸ਼ ਵਰਮਾ ਨੇ ਕੀਤਾ ਹੈ।
ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਗਾਣੇ ਨੂੰ ਖੁਦ ਪਰਮੀਸ਼ ਵਰਮਾ ਨੇ ਆਪਣੀ ਦੇਖ ਰੇਖ 'ਚ ਰਿਲੀਜ਼ ਕੀਤਾ ਹੈ। ਅਤੇ ਸ਼ੋਸ਼ਲ ਮੀਡੀਆ 'ਤੇ ਗਾਣੇ ਨੂੰ ਖੂਬ ਪ੍ਰਮੋਟ ਵੀ ਕਰ ਰਹੇ ਹਨ।ਗਾਣੇ ਦਾ ਵਰਲਡ ਟੀਵੀ ਪ੍ਰੀਮਿਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਕੀਤਾ ਗਿਆ ਹੈ ਜਿਸ ਦਾ ਦਰਸ਼ਕਾਂ ਵੱਲੋਂ ਅਨੰਦ ਮਾਣਿਆਂ ਜਾ ਰਿਹਾ ਹੈ। ਗਾਣੇ ਨੂੰ ਯੂ ਟਿਊਬ 'ਤੇ ਲੋਕਧੁਨ ਪੰਜਾਬੀ ਦੇ ਬੈਨਰ ਨਾਲ ਰਿਲੀਜ਼ ਕੀਤਾ ਗਿਆ ਹੈ।