ਦੇਖੋ ਵੀਡੀਓ: ਲਾਡੀ ਚਾਹਲ ਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘Farming’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਪਰਮੀਸ਼ ਵਰਮਾ ਤੇ ਮਾਹਿਰਾ ਸ਼ਰਮਾ ਦੀ ਆਦਾਕਾਰੀ ਦਾ ਲੱਗਿਆ ਤੜਕਾ

ਪੰਜਾਬੀ ਗੀਤਕਾਰ ਤੇ ਗਾਇਕ ਲਾਡੀ ਚਾਹਲ ਆਪਣੇ ਇੱਕ ਹੋਰ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ ਫਾਰਮਿੰਗ (Farming) ਟਾਈਟਲ ਹੇਠ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆਏ ਨੇ। ਇਸ ਗੀਤ ਨੂੰ ਲਾਡੀ ਚਾਹਲ ਤੇ ਗਾਇਕਾ ਗੁਰਲੇਜ ਅਖਤਰ ਨੇ ਮਿਲਕੇ ਗਾਇਆ ਹੈ।
image source-youtube
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਪੰਜਾਬੀ ਸੂਟ ‘ਚ ਢਾਹ ਰਹੀ ਹੈ ਕਹਿਰ, ਇੰਟਰਨੈੱਟ ‘ਤੇ ਛਾਈਆਂ ਸ਼ਹਿਨਾਜ਼ ਦੀਆਂ ਇਹ ਨਵੀਆਂ ਤਸਵੀਰਾਂ
image source-youtube
ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਲਾਡੀ ਚਾਹਲ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਵੱਜ ਰਿਹਾ ਹੈ । ਗਾਣੇ ਦੇ ਮਿਊਜ਼ਿਕ ਵੀਡੀਓ ਚ ਪਰਮੀਸ਼ ਵਰਮਾ (Parmish Verma) ਤੇ ਮਾਹਿਰਾ ਸ਼ਰਮਾ ਦੀ ਜੋੜੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਵੀਡੀਓ ‘ਚ ਪਰਮੀਸ਼ ਵਰਮਾ ਦੇ ਭਰਾ ਸੁੱਖਨ ਵਰਮਾ, ਜੌਰਡਨ ਵੀ ਨਜ਼ਰ ਆ ਰਹੇ ਨੇ। ਇਸ ਗੀਤ ਦੇ ਵੀਡੀਓ ਨੂੰ Savio Sandhu ਅਤੇ Yug ਨੇ ਤਿਆਰ ਕੀਤਾ ਹੈ।
ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਲਾਡੀ ਚਾਹਲ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮਾਂ ਜਿਵੇਂ ਸਿੰਘਮ, ਦਿਲ ਦੀਆਂ ਗੱਲਾਂ, ਜਿੰਦੇ ਮੇਰੀਏ, ਅਤੇ ਚੱਲ ਮੇਰਾ ਪੁੱਤ 2 ਲਈ ਵੀ ਗੀਤ ਲਿਖ ਚੁੱਕੇ ਨੇ। ਲਾਡੀ ਨੇ ਦਿਲਜੀਤ ਦੋਸਾਂਝ ਐਲਬਮ G.O.A.T. ਲਈ ਦੋ ਗਾਣੇ ਲਿਖੇ ਹਨ।