Laal Singh Chaddha Trailer Reaction: ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਆਮਿਰ ਖ਼ਾਨ-ਕਰੀਨਾ ਕਪੂਰ ਦੀ ਫਿਲਮ ਦਾ ਟ੍ਰੇਲਰ

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖਾਨ ਦੀ ਕਾਫੀ ਉਡੀਕੀ ਜਾ ਰਹੀ ਫਿਲਮ 'ਲਾਲ ਸਿੰਘ ਚੱਢਾ' ਦਾ ਟ੍ਰੇਲਰ ਲੰਬੇ ਇੰਤਜ਼ਾਰ ਤੋਂ ਬਾਅਦ ਰਿਲੀਜ਼ ਹੋ ਗਿਆ ਹੈ। ਆਮਿਰ ਖ਼ਾਨ ਨੇ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਸ ਦੇ ਆਈਪੀਐਲ 2022 ਦੇ ਫਾਈਨਲ ਦੇ ਵਿਚਕਾਰ ਫਿਲਮ ਦਾ ਟ੍ਰੇਲਰ ਲਾਂਚ ਕੀਤਾ, ਜਿਸ ਨੂੰ ਹੁਣ ਦਰਸ਼ਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਫਿਲਮ 'ਚ ਆਮਿਰ ਖ਼ਾਨ ਪੰਜਾਬੀ ਸਰਦਾਰ ਦੀ ਭੂਮਿਕਾ 'ਚ ਹਨ। ਆਮਿਰ ਖ਼ਾਨ ਦੀ ਇਹ ਫਿਲਮ ਹਾਲੀਵੁੱਡ ਫਿਲਮ ਫੋਰੈਸਟ ਗੰਪ ਦੀ ਰੀਮੇਕ ਹੈ।
ਹੋਰ ਪੜ੍ਹੋ : ਚਿੱਟੇ ਰੰਗ ਦੇ ਪੰਜਾਬੀ ਸੂਟ ਨਜ਼ਰ ਆਈ ਸ਼ਹਿਨਾਜ਼ ਗਿੱਲ, ਮੁੰਬਈ ਦੇ ਹਸਪਤਾਲ ਦੇ ਇੱਕ ਪ੍ਰੋਗਰਾਮ 'ਚ ਕੀਤੀ ਸ਼ਿਰਕਤ
ਟ੍ਰੇਲਰ ਨੂੰ ਸ਼ੇਅਰ ਕਰਦੇ ਹੋਏ ਲੋਕ 'ਲਾਲ ਸਿੰਘ ਚੱਢਾ' ਦੀ ਖੂਬ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਕਈਆਂ ਨੇ ਆਮਿਰ ਖ਼ਾਨ ਦੇ ਲੁੱਕ ਅਤੇ ਪਰਫੈਕਸ਼ਨ 'ਤੇ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਟ੍ਰੇਲਰ ਚ ਦੇਖ ਸਕਦੇ ਆਮਿਰ ਖ਼ਾਨ ਜੋ ਕਿ ਪੰਜਾਬੀ ਲੁੱਕ ਦੇ ਨਾਲ ਪੰਜਾਬੀ ਬੋਲਦੇ ਹੋਏ ਵੀ ਨਜ਼ਰ ਆ ਰਹੇ ਹਨ।
ਟ੍ਰੇਲਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਯੂਜ਼ਰਸ ਫਿਲਮ ਨੂੰ ਲੈ ਕੇ ਆਪਣੀ ਉਤਸੁਕਤਾ ਜ਼ਾਹਰ ਕਰ ਰਹੇ ਹਨ। ਟ੍ਰੇਲਰ ਦੇਖਣ ਤੋਂ ਬਾਅਦ ਯੂਜ਼ਰਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਦੀ ਗੱਲ ਕਰ ਰਹੇ ਹਨ।
ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- 'ਬਹੁਤ ਵਧੀਆ ਟ੍ਰੇਲਰ, ਲਾਲ ਸਿੰਘ ਚੱਢਾ ਦਾ ਟ੍ਰੇਲਰ ਦੇਖ ਕੇ ਫੋਰੈਸਟ ਗੰਪ ਦੀ ਯਾਦ ਆ ਗਈ। ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ।’ ਜਦਕਿ ਦੂਜੇ ਨੇ ਲਿਖਿਆ- ‘ਆਖਿਰਕਾਰ ਅਸੀਂ ਫੋਰੈਸਟ ਗੰਪ ਦਾ ਹਿੰਦੀ ਵਰਜ਼ਨ ਦੇਖ ਸਕਾਂਗੇ। ਕਿੰਨਾ ਸ਼ਾਨਦਾਰ ਟ੍ਰੇਲਰ ਹੈ। ਆਮਿਰ ਖਾਨ ਹਿੰਦੀ ਸਿਨੇਮਾ ਦੀ ਸ਼ਾਨ ਨੂੰ ਵਾਪਸ ਲੈ ਕੇ ਆਉਣਗੇ। ਟ੍ਰੇਲਰ 'ਤੇ ਯੂਜ਼ਰਸ ਜ਼ਬਰਦਸਤ ਫੀਡਬੈਕ ਦੇ ਰਹੇ ਹਨ। ਇਸ ਤਰ੍ਹਾਂ ਦਰਸ਼ਕ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਲਾਲ ਸਿੰਘ ਚੱਢਾ ਹਾਲੀਵੁੱਡ ਫਿਲਮ ‘ਫਾਰੈਸਟ ਗੰਪ’ ਦਾ ਅਧਿਕਾਰਤ ਰੀਮੇਕ ਹੈ। ਟਾਮ ਕਰੂਜ਼ ਸਟਾਰਰ ਫਿਲਮ ਸਾਲ 1994 ਵਿੱਚ ਹਾਲੀਵੁੱਡ ਵਿੱਚ ਰਿਲੀਜ਼ ਹੋਈ ਸੀ। ਇਹ ਫ਼ਿਲਮ ਜ਼ਿੰਦਗੀ ‘ਚ ਅੱਗੇ ਵੱਧਣ ਦੀ ਪ੍ਰੇਰਣਾ ਦਿੰਦੀ ਹੈ ਕਦੇ ਵੀ ਹਾਰ ਨਹੀਂ ਮੰਨੀ ਚਾਹੀਦੀ ਹੈ। ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ।
ਹੋਰ ਪੜ੍ਹੋ : ਆਮਿਰ ਖ਼ਾਨ ਦੇ ਦੇਸੀ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗੋਲਗੱਪੇ ਖਾਂਦੇ ਆਏ ਨਜ਼ਰ, ਦੇਖੋ ਵਾਇਰਲ ਵੀਡੀਓ
As much as I love #AamirKhan , the trailer of #LaalSinghChaddha didn't excite me. The raised eyebrow wide eye expression didn't work for me in PK n don't think so it will in this movie also.
I hope the movie is better than the trailer!! ❤
— The brightest stars ... Dhoni n Sid!! ?? (@Emotional_Me_03) May 29, 2022
Somehow @amirkingkhan in #LaalSinghChaddha sounds worse than a bad amir mimicker
— Kazi Anik (@k_An_ik) May 29, 2022