Laal Singh Chaddha: ਕਰੀਨਾ ਕਪੂਰ ਨੇ ਆਮਿਰ ਖ਼ਾਨ ਨਾਲ ਸਾਂਝਾ ਕੀਤਾ ਇਹ ਕਿਊਟ ਵੀਡੀਓ

Laal Singh Chaddha, Aamir Khan-Kareena Kapoor Khan: ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਸ਼ੂਟਿੰਗ ਕੋਰੋਨਾ ਕਾਰਨ ਲੇਟ ਹੋ ਗਈ ਸੀ, ਜਿਸ ਤੋਂ ਬਾਅਦ ਇਸ ਦੀ ਰਿਲੀਜ਼ ਡੇਟ ਨੂੰ ਕਈ ਵਾਰ ਅੱਗੇ ਵਧਾ ਦਿੱਤਾ ਗਿਆ ਸੀ। ਫ਼ਿਲਮ ਦੇ ਪੋਸਟਰ,ਆਮਿਰ ਦੇ ਲੁੱਕ ਅਤੇ ਫ਼ਿਲਮ ਦੇ ਪਹਿਲੇ ਗੀਤ ਕਹਾਣੀ ਨੇ ਸੋਸ਼ਲ ਮੀਡੀਆ ਉੱਤੇ ਖੂਬ ਵਾਹ ਵਾਹੀ ਖੱਟ ਹੈ। ਫਿਲਹਾਲ ਗੀਤ ਦਾ ਸਿਰਫ ਆਡੀਓ ਹੀ ਆਇਆ ਹੈ। ਇਸ ਦੇ ਨਾਲ ਹੀ ਆਮਿਰ ਨੇ ਪ੍ਰਸ਼ੰਸਕਾਂ ਨੂੰ 'ਫੇਦਰ ਚੈਲੇਂਜ' ਵੀ ਦਿੱਤਾ। ਹੁਣ ਆਮਿਰ ਅਤੇ ਕਰੀਨਾ ਦਾ ਇੱਕ ਮਜ਼ੇਦਾਰ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਕਰੀਨਾ ਨੇ ਸ਼ੇਅਰ ਕੀਤਾ ਹੈ। ਦੋਹਾਂ ਨੇ ਇਹ 'ਫੇਦਰ ਚੈਲੇਂਜ' ਕੀਤਾ।
ਗੀਤ ਕਹਾਣੀ 'ਤੇ ਆਧਾਰਿਤ ਇੱਕ ਨਵਾਂ ਫਿਲਟਰ ਸਾਹਮਣੇ ਆਇਆ ਹੈ ਜਿਸ ਨਾਲ 'ਫੀਦਰ ਚੈਲੇਂਜ' ਲਿਆ ਜਾ ਸਕਦਾ ਹੈ। ਆਮਿਰ ਅਤੇ ਕਰੀਨਾ ਦੋਵੇਂ ਇਸ ਫਿਲਟਰ ਦੀ ਵਰਤੋਂ ਕਰ ਰਹੇ ਹਨ। ਦੋਵੇਂ ਕੈਮਰੇ ਦੇ ਸਾਹਮਣੇ ਬੈਠੇ ਹਨ ਅਤੇ ਸਫੇਦ ਰੰਗ ਦੇ ਖੰਭ ਨੂੰ ਉਡਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਮਿਰ ਨੇ ਭੂਰੇ ਰੰਗ ਦੀ ਕਮੀਜ਼ ਪਾਈ ਹੋਈ ਹੈ ਜਦਕਿ ਕਰੀਨਾ ਸਟਾਈਲਿਸ਼ ਕੁੜਤੇ 'ਚ ਦਿਖਾਈ ਦੇ ਰਹੀ ਹੈ।
ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- 'ਇੱਥੇ ਮੇਰੇ ਹੀਰੋ ਆਮਿਰ ਖ਼ਾਨ ਨਾਲ ਫੇਦਰ ਚੈਲੇਂਜ ਲਓ।' ਫ਼ਿਲਮ ਦਾ ਗੀਤ 'ਕਹਾਣੀ' ਬੈਕਗ੍ਰਾਊਂਡ 'ਚ ਚੱਲ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਕਈ ਪ੍ਰਸ਼ੰਸਕਾਂ ਨੂੰ '3 ਇੰਡੀਅਨ' ਯਾਦ ਆ ਗਿਆ। ਇੱਕ ਪ੍ਰਸ਼ੰਸਕ ਨੇ ਕਿਹਾ, 'ਉਮੀਦ ਹੈ ਕਿ ਇਹ ਫ਼ਿਲਮ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ।' ਇਸ ਤਰ੍ਹਾਂ ਕਲਕਾਰਾਂ ਦੇ ਨਾਲ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।
ਦੱਸ ਦੇਈਏ ਕਿ 'ਲਾਲ ਸਿੰਘ ਚੱਢਾ' ਨੂੰ ਅਦਵੈਤ ਚੰਦਨ ਨੇ ਡਾਇਰੈਕਟ ਕੀਤਾ ਹੈ। ਇਹ ਹਾਲੀਵੁੱਡ ਫਿਲਮ 'ਫੋਰੈਸਟ ਗੰਪ' ਦਾ ਹਿੰਦੀ ਰੀਮੇਕ ਹੈ। ਇਹ ਫ਼ਿਲਮ 11 ਅਗਸਤ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
View this post on Instagram