Laal Singh Chaddha: ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਉਨ੍ਹਾਂ ਦੀ ਫ਼ਿਲਮ ਹਾਲ ਹੀ ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਦਾ ਜਿਥੇ ਇੱਕ ਪਾਸੇ ਜਮ ਕੇ ਵਿਰੋਧ ਹੋਇਆ, ਉਥੇ ਹੀ ਦੂਜੇ ਪਾਸੇ ਕੁਝ ਦਰਸ਼ਕਾਂ ਨੇ ਇਸ ਨੂੰ ਬੇਹੱਦ ਪਸੰਦ ਵੀ ਕੀਤਾ ਹੈ। ਬੀਤੇ ਹਫ਼ਤੇ ਰੱਖੜੀ ਦੇ ਤਿਊਹਾਰ ਸਣੇ ਵੀਕੈਂਡ ਦੀ ਛੁੱਟੀਆਂ ਹੋਣ ਦੇ ਬਾਵਜੂਦ ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਜ਼ਿਆਦਾ ਕਮਾਲ ਨਹੀਂ ਕਰ ਸਕੀ ਹੈ, ਇਸ ਲਈ ਫ਼ਿਲਮ ਮੇਕਰਸ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
Image Source: Twitter
ਦੱਸ ਦਈਏ ਕਿ ਆਮਿਰ ਖ਼ਾਨ ਨੂੰ ਬਾਲੀਵੁੱਡ ਦਾ ਮਿਸਟਰ ਪਰਫੈਕਸ਼ਨਿਸਟ ਕਿਹਾ ਜਾਂਦਾ ਹੈ। ਕਈ ਵਾਰ ਇੰਟਰਵਿਊਜ਼ 'ਚ ਆਮਿਰ ਖ਼ਾਨ ਬਾਰੇ ਗੱਲ ਕਰਦੇ ਹੋਏ ਸੈਲੇਬਸ ਨੇ ਕਿਹਾ ਹੈ ਕਿ ਉਹ ਨਾਂ ਮਹਿਜ਼ ਆਪਣੀ ਪੂਰੀ ਜਾਨ ਫ਼ਿਲਮ ਬਣਾਉਣ ਲਈ ਸਮਰਪਿਤ ਕਰਦੇ ਹਨ ਸਗੋਂ ਫ਼ਿਲਮ ਦੀ ਮਾਰਕੀਟਿੰਗ 'ਤੇ ਵੀ ਪੂਰਾ ਧਿਆਨ ਦਿੰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਆਮਿਰ ਖ਼ਾਨ ਨੇ KGF: ਚੈਪਟਰ 2 ਦੇ ਨਾਲ ਸਿਨੇਮਾਘਰਾਂ ਵਿੱਚ ਆਪਣੀ ਫ਼ਿਲਮ 'ਲਾਲ ਸਿੰਘ ਚੱਢਾ' ਨੂੰ ਰਿਲੀਜ਼ ਨਹੀਂ ਕੀਤਾ ਅਤੇ ਇਸ 4-4 ਛੁੱਟੀਆਂ ਦਾ ਫਾਇਦਾ ਉਠਾਉਣ ਦੀ ਯੋਜਨਾ ਬਣਾਈ । ਹਾਲਾਂਕਿ ਨਤੀਜਾ ਨਿਰਾਸ਼ਾਜਨਕ ਨਿਕਲਿਆ ਹੈ। ਇਸ ਫ਼ਿਲਮ ਨੂੰ ਲਾਭ ਦੀ ਬਜਾਏ ਨੁਕਸਾਨ ਝਲਣਾ ਪੈ ਰਿਹਾ ਹੈ।
Image Source: Twitter
ਫ਼ਿਲਮ ਨੂੰ ਨਹੀਂ ਮਿਲਿਆ ਛੁੱਟੀਆਂ ਦਾ ਫਾਇਦਾ
ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫ਼ਿਲਮ ਨੇ ਪਹਿਲੇ ਦਿਨ ਰੱਖੜੀ ਦੀ ਛੁੱਟੀ 'ਤੇ ਸਿਰਫ 11.7 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਰਿਲੀਜ਼ ਦੇ ਤੀਜੇ ਦਿਨ ਯਾਨੀ ਦੂਜੇ ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ) ਫ਼ਿਲਮ ਨੇ 9 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਐਤਵਾਰ ਨੂੰ ਫ਼ਿਲਮ ਦੇ ਕਲੈਕਸ਼ਨ 'ਚ ਮਾਮੂਲੀ ਵਾਧਾ ਹੋਇਆ। ਦੂਜੇ ਪਾਸੇ ਸੋਮਵਾਰ 15 ਅਗਸਤ ਨੂੰ 'ਲਾਲ ਸਿੰਘ ਚੱਢਾ' ਦੀ ਕਮਾਈ 'ਚ 18 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਫ਼ਿਲਮ ਮੇਕਰਸ ਨੂੰ ਝੱਲਣਾ ਪੈ ਸਕਦਾ ਹੈ ਭਾਰੀ ਨੁਕਸਾਨ
ਫ਼ਿਲਮ ਮਾਹਿਰਾਂ ਦੇ ਮੁਤਾਬਕ ਹੁਣ ਤੱਕ ਦੇ ਗ੍ਰਾਫ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਮਹਿਜ਼ 70 ਤੋਂ 80 ਕਰੋੜ ਦਾ ਹੀ ਕਲੈਕਸ਼ਨ ਕਰ ਸਕੇਗੀ। ਯਾਨੀ ਕਿ 180 ਕਰੋੜ ਰੁਪਏ ਦੇ ਬਜਟ 'ਚ ਬਣੀ ਇਸ ਫ਼ਿਲਮ ਨੂੰ ਕਰੀਬ 100 ਕਰੋੜ ਦਾ ਨੁਕਸਾਨ ਹੋ ਸਕਦਾ ਹੈ।
Image Source: Twitter
ਹੋਰ ਪੜ੍ਹੋ: ਫ਼ਿਲਮ 'ਲਾਲ ਸਿੰਘ ਚੱਢਾ' 'ਚ ਆਮਿਰ ਖ਼ਾਨ ਦਾ ਕਿਉਂ ਨਿਭਾ ਰਹੇ ਨੇ ਸਿੱਖ ਕਿਰਦਾਰ, ਅਦਾਕਾਰ ਨੇ ਕੀਤਾ ਖੁਲਾਸਾ
ਕਿਉਂ ਚੰਗੀ ਕਮਾਈ ਨਹੀਂ ਕਰ ਪਾ ਰਹੀ ਇਹ ਫ਼ਿਲਮ
ਮਾਹਿਰਾਂ ਮੁਤਾਬਕ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦੇ ਫਲਾਪ ਹੋਣ ਦੇ ਕਈ ਕਾਰਨ ਹਨ। ਪਹਿਲਾ ਕਾਰਨ ਇਸ ਫ਼ਿਲਮ ਦੀ ਕਹਾਣੀ ਹੈ। ਦਰਅਸਲ, ਆਮਿਰ ਖ਼ਾਨ ਦੀ ਇਹ ਫ਼ਿਲਮ ਫੋਰੈਸਟ ਗੰਪ ਦੀ ਰੀਮੇਕ ਹੈ, ਜਿਸ ਨੂੰ ਜ਼ਿਆਦਾਤਰ ਲੋਕਾਂ ਨੇ ਦੇਖਿਆ ਹੈ। ਅਜਿਹੇ 'ਚ ਬਦਲੀ ਹੋਈ ਕਾਸਟ ਨਾਲ ਫ਼ਿਲਮ ਦੇਖਣਾ ਮੁਸ਼ਕਿਲ ਹੈ। ਦੂਜੇ ਪਾਸੇ ਫ਼ਿਲਮ ਦੇ ਫਲਾਪ ਹੋਣ ਦਾ ਦੂਜਾ ਕਾਰਨ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਹੈਸ਼ਟੈਗ ਹੈ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲਾਲ ਸਿੰਘ ਚੱਢਾ ਦਾ ਬਾਈਕਾਟ ਕਰਨ ਦੀ ਜ਼ੋਰਦਾਰ ਮੰਗ ਉੱਠ ਰਹੀ ਹੈ।