ਮਿਸ ਪੀਟੀਸੀ ਪੰਜਾਬੀ 2018 ਦਾ ਤਾਜ਼ ਮਲੇਰਕੋਟਲਾ ਦੀ ਮੁਟਿਆਰ ਖੁਸ਼ਪ੍ਰੀਤ ਕੌਰ ਦੇ ਸਿਰ ਤੇ ਸੱਜ ਗਿਆ ਹੈ ।ਖੁਸ਼ਪ੍ਰੀਤ ਕੌਰ ਮਿਸ ਪੀਟੀਸੀ ਪੰਜਾਬੀ 2018 ਬਣੀ ਹੈ ।ਪੀਟੀਸੀ ਨੈਟਵਰਕ ਦੇ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਸ਼੍ਰੀ ਰਵਿੰਦਰ ਨਰਾਇਨਣ ਅਤੇ ਸ਼ੋਅ ਦੇ ਜੱਜਾਂ ਦੀ ਮੌਜੂਦਗੀ ਵਿੱਚ ਇਹ ਤਾਜ਼ ਮਿਸ ਪੀਟੀਸੀ ਪੰਜਾਬੀ 2018 ਦੇ ਸਿਰ ਤੇ ਸਜਾਇਆ ਗਿਆ ਹੈ । ਖੁਸ਼ਪ੍ਰੀਤ ਕੌਰ ਨੂੰ ਪੀਟੀਸੀ ਨੈਟਵਰਕ ਵੱਲੋਂ ਇੱਕ ਲੱਖ ਰੁਪਏ ਦੀ ਰਾਸੀ ਨਾਲ ਨਿਵਾਜਿਆ ਗਿਆ ਹੈ ।
MISS PTC PUNJABI 2018 GRAND FINALE
ਫਰਸਟ ਰਨਰਅੱਪ ਦੀ ਗੱਲ ਕੀਤੀ ਜਾਵੇ ਤਾਂ ਇਹ ਖਿਤਾਬ ਹੁਸਨਦੀਪ ਕੌਰ ਨੂੰ ਦਿੱਤਾ ਗਿਆ ਹੈ । ਹੁਸਨਦੀਪ ਕੌਰ ਨੂੰ 50 ਹਜ਼ਾਰ ਰੁਪਏ ਦੀ ਰਾਸੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਜਦੋਂ ਕਿ ਸੈਂਕੇਡ ਰਨਰਅੱਪ ਜਸ਼ਨਜੋਤ ਕੌਰ ਬਣੀ ਹੈ । ਜਸ਼ਨਜੋਤ ਕੌਰ ਨੂੰ 35 ਹਜ਼ਾਰ ਦੀ ਰਾਸੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ ।
MISS PTC PUNJABI 2018 GRAND FINALE
ਇਹਨਾਂ ਮੁਟਿਆਰਾਂ ਦੇ ਸੋਲੋ ਡਾਂਸ ਦੇ ਮੁਕਾਬਲੇ ਹੋਏ ਸਨ । ਜਿਸ ਵਿੱਚ 11 ਦੀਆਂ 11 ਮੁਟਿਆਰਾਂ ਨੇ ਵੱਖ ਵੱਖ ਪੰਜਾਬੀ ਗਾਣਿਆਂ ਤੇ ਆਪਣੀ ਆਪਣੀ ਪ੍ਰਫਾਰਮਸ ਦਿੱਤੀ ਸੀ । ਮੁਟਿਆਰਾਂ ਦੀ ਇਸ ਪ੍ਰਫਾਰਮਸ ਨੂੰ ਦੇਖ ਕੇ ਜਲੰਧਰ ਦੀ ਸੀਟੀ ਯੂਨੀਵਰਸਿਟੀ ਦੇ ਕੋਰੀਡੋਰ ਵਿੱਚ ਦਰਸ਼ਕ ਕੀਲੇ ਗਏ ਸਨ । ਹਰ ਮੁਟਿਆਰ ਦੀ ਪ੍ਰਫਾਰਮਸ ਲੋਕਾਂ ਨੂੰ ਖੂਬ ਪਸੰਦ ਆਈ ਸੀ, ਜਿਸ ਦਾ ਅੰਦਾਜ਼ਾ ਦਰਸ਼ਕਾਂ ਦੀਆਂ ਤਾੜੀਆਂ ਅਤੇ ਸੀਟੀਆਂ ਤੋਂ ਲਗਾਇਆ ਜਾ ਸਕਦਾ ਸੀ ।
grand finale
ਜਲੰਧਰ ਦੀ ਸੀਟੀ ਯੂਨੀਵਰਸਿਟੀ ਵਿੱਚ ਮਿਸ ਪੀਟੀਸੀ ਪੰਜਾਬੀ 2018 ਦੇ ਗ੍ਰੈਂਡ ਫਿਨਾਲੇ ਪਹੁੰਚੀਆਂ ਮੁਟਿਆਰਾਂ ਦਾ ਇੱਕ ਰਾਉਂਡ ਪੰਜਾਬ ਦੇ ਲੋਕ ਨਾਚ ਗਿੱਧੇ ਦਾ ਵੀ ਕਰਵਾਇਆ ਗਿਆ ਸੀ । ਇਸ ਰਾਉਂਡ ਵਿੱਚ ਜਿੱਥੇ ਮੁਟਿਆਰਾਂ ਦੇ ਹੁਸਨ ਤੇ ਅਦਾ ਦਾ ਮੁਕਾਬਲਾ ਹੋਇਆ ਹੈ ਉੱਥੇ ਇਹ ਵੀ ਪਰਖਿਆ ਗਿਆ ਹੈ ਕਿ ਇਹਨਾਂ ਮੁਟਿਆਰਾਂ ਨੂੰ ਪੰਜਾਬੀ ਸੱਭਿਆਚਾਰ ਦੀ ਕਿੰਨੀ ਸਮਝ ਹੈ । ਇਹ ਮੁਟਿਆਰਾਂ ਪੰਜਾਬ ਦੇ ਲੋਕ ਨਾਂਚਾ ਬਾਰੇ ਕਿੰਨ੍ਹਾ ਕੂ ਜਾਣਦੀਆ ਹਨ । ਸੱਭਿਆਚਾਰ ਕਿਸੇ ਸਮਾਜ ਦਾ ਦਰਪਣ ਹੁੰਦਾ ਹੈ ਇਸ ਲਈ ਹਰ ਇੱਕ ਨੂੰ ਆਪਣੇ ਸੱਭਿਆਚਾਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ । ਜੇਕਰ ਦੇਖਿਆ ਜਾਵੇ ਤਾਂ ਪੀਟੀਸੀ ਦੇ ਮੰਚ ਤੇ ਕਰਵਾਏ ਗਏ ਗਿੱਧਾ ਰਾਉਂਡ ਵਿੱਚ ਇਹਨਾਂ ਮੁਟਿਆਰਾਂ ਨੇ ਪੂਰਾ ਜ਼ੋਰ ਲਗਾਇਆ ਸੀ ।
MISS PTC PUNJABI 2018 GRAND FINALE
ਮਿਸ ਪੀਟੀਸੀ ਪੰਜਾਬੀ 2018 ਦੇ ਗ੍ਰੈਂਡ ਫਿਨਾਲੇ ਦੇ ਆਈ-ਕਿਉ ਰਾਉਂਡ ਵਿੱਚ 11 ਮੁਟਿਆਰਾਂ ਵਿੱਚੋਂ ਸਿਰਫ ੫ ਮੁਟਿਆਰਾਂ ਹੀ ਪਹੁੰਚ ਪਾਈਆਂ ਸਨ । ਇਸ ਰੌਂਡ ਵਿੱਚ ਮੁਟਿਆਰਾਂ ਦੇ ਗਿਆਨ ਨੂੰ ਪਰਖਿਆ ਗਿਆ ਸੀ । ਸ਼ੋਅ ਵਿੱਚ ਮੌਜੂਦ ਜੱਜਾਂ ਨੇ ਪੰਜਾਬ ਦੇ ਸਭਿਆਚਾਰ, ਪੰਜਾਬ ਦੇ ਭਗੋਲਿਕ ਅਤੇ ਹੋਰ ਕਈ ਖੇਤਰਾਂ ਨਾਲ ਸਬੰਧਿਤ ਸਵਾਲ ਇਹਨਾਂ ਮੁਟਿਆਰਾਂ ਤੋਂ ਪੁੱਛੇ ਗਏ ਸਨ ।
MISS PTC PUNJABI 2018 GRAND FINALE