ਫਿਲਮ 'ਕੁੜ੍ਹਮਾਈਆਂ' ਦੀ ਸਟਾਰਕਾਸਟ ਕਰ ਰਹੀ ਪ੍ਰਮੋਸ਼ਨ

By  Shaminder September 5th 2018 01:25 PM

ਫਿਲਮ Movie 'ਕੁੜ੍ਹਮਾਈਆਂ' ਦੀ ਪ੍ਰਮੋਸ਼ਨ ਨੂੰ ਲੈ ਕੇ ਫਿਲਮ ਦੀ ਸਟਾਰ ਕਾਸਟ ਬਹੁਤ ਹੀ ਉਤਸ਼ਾਹਿਤ ਹੈ। ਇਸ ਫਿਲਮ 'ਚ ਮੁੱਖ ਕਿਰਦਾਰ ਨਿਭਾ ਰਹੇ ਹਰਜੀਤ ਹਰਮਨ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ। ਜਿਸ 'ਚ ਫਿਲਮ ਦੀ ਸਟਾਰਕਾਸਟ ੧੪ ਸਤੰਬਰ ਨੂੰ ਇਸ ਫਿਲਮ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਹੁੰਚਣ ਦੀ ਅਪੀਲ ਕਰ ਰਹੀ ਹੈ ।

https://www.instagram.com/p/BnRci_7H9Hh/?hl=en&taken-by=harjitsinghharman

ਹਰਜੀਤ ਹਰਮਨ ਆਪਣੀ ਫਿਲਮ 'ਕੁੜ੍ਹਮਾਈਆਂ' ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨੇ । ਇਸ ਫਿਲਮ 'ਚ ਹਰਜੀਤ ਹਰਮਨ ,ਜਪਜੀ ਖਹਿਰਾ ਮੁੱਖ ਕਿਰਦਾਰ ਨਿਭਾ ਰਹੇ ਨੇ ,ਜਦਕਿ ਬੀਐੱਨ ਸ਼ਰਮਾ ,ਨਿਰਮਲ ਰਿਸ਼ੀ,ਅਨੀਤਾ ਦੇਵਗਨ ਵੀ ਇਸ ਫਿਲਮ 'ਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਇਹ ਫਿਲਮ ਚੌਦਾਂ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ । ਹਰਜੀਤ ਹਰਮਨ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ।ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਹਰਜੀਤ ਹਰਮਨ ਅਜਿਹੇ ਗਾਇਕ ਨੇ ਜੋ ਆਪਣੀ ਸਾਫ ਸੁਥਰੀ ਗਾਇਕੀ ਕਰਕੇ ਜਾਣੇ ਜਾਂਦੇ ਨੇ ਅਤੇ ਇਸ ਤੋਂ ਪਹਿਲਾਂ ਉਹ 'ਪੰਜਾਬ', 'ਤਰੀਕਾਂ', 'ਜੱਟ ਚੌਵੀ ਕੈਰੇਟ ਦੇ' ਅਤੇ 'ਮਾਏਂ ਨੀ ਮਾਏਂ' ਵਰਗੇ ਹਿੱਟ ਗੀਤ ਗਾ ਚੁੱਕੇ ਨੇ ਅਤੇ ਹੁਣ ਉਹ ਫਿਲਮ 'ਕੁੜ੍ਹਮਾਈਆਂ' ਰਾਹੀਂ ਪਾਲੀਵੁੱਡ 'ਚ ਧੁੰਮਾਂ ਪਾਉਣ ਆ ਰਹੇ ਨੇ।ਫਿਲਮ ਦਾ ਟ੍ਰੇਲਰ ਵੇਖਣ 'ਤੇ ਪਤਾ ਲੱਗਦਾ ਹੈ ਕਿ ਫਿਲਮ 'ਚ ਰੋਮਾਂਡ ,ਕਮੇਡੀ ਅਤੇ ਡਰਾਮਾ ਸਭ ਕੁਝ ਦਰਸ਼ਕਾਂ ਨੂੰ ਵੇਖਣ ਲਈ ਮਿਲੇਗਾ ।

 

 

Related Post