ਗੀਤ ਟਿੱਚ ਬਟਨ 'ਚ ਕੁਲਵਿੰਦਰ ਬਿੱਲਾ ਅਤੇ ਵਾਮੀਕੀ ਗੱਬੀ ਦੀ ਕੈਮਿਸਟ੍ਰੀ ਹੈ ਦੇਖਣ ਵਾਲੀ
ਜਲਦ ਹੀ ਸਭ ਦੇ ਦਰਮਿਆਨ ਆਉਣ ਵਾਲੀ ਫ਼ਿਲਮ "ਪ੍ਰਾਹੁਣਾ" ਦਾ ਪਹਿਲਾ ਗੀਤ ਅੱਜ ਰਿਲੀਜ਼ ਹੋ ਚੁੱਕਾ ਹੈ| ਇਹ ਗੀਤ ਬੇਹੱਦ ਹੀ ਰੋਮਾੰਟਿਕ ਹੈ ਅਤੇ ਇਸਦਾ ਟਾਈਟਲ ਹੈ "ਟਿੱਚ ਬਟਨ"| ਕੁਲਵਿੰਦਰ ਬਿੱਲਾ kulwinder billa ਜੋ ਕੀ ਇਸ ਫ਼ਿਲਮ ਵਿੱਚ ਮੁੱਖ ਭੁਮਿਕਾ ਨਿਭਾ ਰਹੇ ਹਨ ਉਹਨਾਂ ਦੁਆਰਾ ਹੀ ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਗਿਆ ਹੈ| ਟਿੱਚ ਬਟਨ ਗੀਤ ਰਿਕੀ ਖਾਨ ਦੁਆਰਾ ਲਿਖਿਆ ਗਿਆ ਹੈ ਅਤੇ ਇਸਦਾ ਬੇਹੱਦ ਖ਼ੂਬਸੂਰਤ ਮਿਊਜ਼ਿਕ "ਦ ਬੌਸ" punjabi film ਵਲੋਂ ਦਿੱਤਾ ਗਿਆ ਹੈ| ਕੁਲਵਿੰਦਰ ਬਿੱਲਾ ਦੇ ਨਾਲ ਅਦਾਕਾਰਾ ਵਾਮੀਕਾ ਗੱਬੀ ਵੀ ਇਸ ਫ਼ਿਲਮ ਵਿੱਚ ਮੁੱਖ ਭੁਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ| ਕੁਲਵਿੰਦਰ ਬਿੱਲਾ ਵਲੋਂ ਪਹਿਲਾ ਇਸ ਗੀਤ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਸਾਂਝਾ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਪੂਰਾ ਗੀਤ ਵੀ ਉਹਨਾਂ ਵਲੋਂ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਗਿਆ| ਉਹਨਾਂ ਨੇ ਪੋਸਟ ਪਾਂਦੇ ਹੋਏ ਨਾਲ ਲਿਖਿਆ ਕੀ: ਤੇਰੀ ਮੇਰੀ ਅੜੀਏ ਨੀ ਲੱਗੂ ਟਿੱਚ ਬਟਣਾਂ ਦੀ ਜੋੜੀ Lao g dekho apni 28september nu aun waali movie #Parahuna da first song ,TICH ਬਟਨ,Must watch nd share.
https://www.youtube.com/watch?v=TrDwB56Izgs
ਕੁਝ ਦਿਨ ਪਹਿਲਾ ਇਸ ਫ਼ਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ ਸੀ ਜੋ ਕੀ ਸਭ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਇਹ ਇਕ ਰੋਮਾਂਟਿਕ ਫ਼ਿਲਮ ਹੋਣ ਦੇ ਨਾਲ ਨਾਲ ਕਾਮੇਡੀ ਡਰਾਮਾ ਫ਼ਿਲਮ ਵੀ ਹੈ| ਟ੍ਰੇਲਰ ਹੂਣ ਤੱਕ 3.4 ਮਿਲੀਅਨ ਤੋਂ ਵੀ ਵੱਧ ਵਿਊਜ਼ ਹਾਸਿਲ ਕਰ ਚੁੱਕਾ ਹੈ| ਇਹ ਕੁਲਵਿੰਦਰ ਬਿੱਲਾ kulwinder billa ਦੀ ਦੂਸਰੀ ਪੰਜਾਬੀ ਫ਼ਿਲਮ ਹੈ ਜਿਸ ਵਿੱਚ ਉਹ ਮੁੱਖ ਭੁਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਅਤੇ ਇਸ ਤੋਂ ਪਹਿਲਾ ਉਹਨਾਂ ਦੁਆਰਾ "ਸੂਬੇਦਾਰ ਯੋਗਿੰਦਰ ਸਿੰਘ"punjabi film ਫ਼ਿਲਮ ਕੀਤੀ ਗਈ ਸੀ| ਇਸ ਤੋਂ ਇਲਾਵਾ ਫ਼ਿਲਮ ਵਿੱਚ ਕਰਮਜੀਤ ਅਨਮੋਲ, ਹਾਰਬੀ ਸਾਂਘਾ,ਸਰਦਾਰ ਸੋਹੀ, ਹੋਬੀਬੀ ਧਾਲੀਵਾਲ,ਅਨੀਤਾ ਮੀਤ,ਮਲਕੀਤ ਰੌਣੀ,ਨਿਰਮਲ ਰਿਸ਼ੀ, ਰੁਪਿੰਦਰ ਰੂਪੀ,ਗੁਰਪ੍ਰੀਤ ਭੰਗੂ,ਅਕਸ਼ਿਤਾ ਸ਼ਰਮਾ,ਅਤੇ ਨਵਦੀਪ ਕਲੇਰ ਵੀ ਇਸ ਫ਼ਿਲਮ ਵਿੱਚ ਆਪਣੀ ਅਦਾਕਾਰੀ ਦਿਖਾਉਂਦੇ ਹੋਏ ਨਜ਼ਰ ਆਉਣਗੇ|