ਕੁਲਵਿੰਦਰ ਬਿੱਲਾ ਦੇ ਲੱਗੇ ਸਿਹਰੇ, ਪਰ ਨਹੀਂ ਕਰਵਾਉਣਾ ਚਾਹੁੰਦੇ ਵਿਆਹ, ਦੇਖੋ ਵੀਡੀਓ
ਕੁਲਵਿੰਦਰ ਬਿੱਲਾ ਦੇ ਲੱਗੇ ਸਿਹਰੇ, ਪਰ ਨਹੀਂ ਕਰਵਾਉਣਾ ਚਾਹੁੰਦੇ ਵਿਆਹ, ਦੇਖੋ ਵੀਡੀਓ : ਪੰਜਾਬੀ ਸਿਨੇਮਾ ਜਿਸ 'ਤੇ ਹਰ ਹਫਤੇ ਹੀ ਨਵੀਆਂ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਅਤੇ ਨਾਲ ਹੀ ਆਉਣ ਵਾਲੀਆਂ ਫ਼ਿਲਮਾਂ ਦੇ ਸੈੱਟ ਤੋਂ ਵੀ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਵੀਡੀਓ ਗਾਇਕਾ ਅਤੇ ਅਦਾਕਾਰਾ ਨਿਸ਼ਾ ਬਾਨੋ ਨੇ ਫ਼ਿਲਮ 'ਛੱਲੇ ਮੁੰਦੀਆਂ' ਦੇ ਸੈੱਟ ਤੋਂ ਸਾਂਝੀ ਕੀਤੀ ਹੈ। ਵੀਡੀਓ 'ਚ ਹੋਰ ਕੋਈ ਨਹੀਂ ਪੰਜਾਬੀ ਸਟਾਰ ਕੁਲਵਿੰਦਰ ਬਿੱਲਾ ਸਿਹਰਾ ਬੰਨੀ ਨਜ਼ਰ ਆ ਰਹੇ ਹਨ।
View this post on Instagram
ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕੁਲਵਿੰਦਰ ਬਿੱਲਾ ਇਸ ਵਿਆਹ ਤੋਂ ਖੁਸ਼ ਨਹੀਂ ਹਨ ਪਰ ਉਹਨਾਂ ਦਾ ਵਿਆਹ ਕੀਤਾ ਜਾ ਰਿਹਾ ਹੈ। ਇਹ ਵੀਡੀਓ ਫ਼ਿਲਮ ਦੇ ਕਿਸੇ ਵਿਆਹ ਵਾਲੇ ਸੀਨ ਦਾ ਹੈ, ਜਿਸ ਨੂੰ ਨਿਸ਼ਾ ਬਾਨੋ ਵੱਲੋਂ ਸਾਂਝਾ ਕੀਤਾ ਗਿਆ ਹੈ। ਦੱਸ ਦਈਏ ਇਹ ਆਉਣ ਵਾਲੀ ਪੰਜਾਬੀ ਫ਼ਿਲਮ ਛੱਲੇ ਮੁੰਦੀਆਂ ਦਾ ਨਿਰਦੇਸ਼ਨ ਸੁਨੀਲ ਪੁਰੀ ਵੱਲੋਂ ਕੀਤਾ ਜਾ ਰਿਹਾ ਹੈ, ਜਿਹੜੀ ਕਿ ਇੱਕ ਰੋਮਾਂਟਿਕ ਕਾਮੇਡੀ ਫ਼ਿਲਮ ਹੋਣ ਵਾਲੀ ਹੈ।
ਹੋਰ ਵੇਖੋ : ਹਰਭਜਨ ਮਾਨ ਦੀ ਫਿਲਮ ਪੀ.ਆਰ. 'ਚ ਫੀਮੇਲ ਲੀਡ ਰੋਲ 'ਚ ਨਜ਼ਰ ਆਵੇਗੀ ਇਹ ਖੂਬਸੂਰਤ ਅਦਾਕਾਰਾ, ਸੈੱਟ ਤੋਂ ਸਾਹਮਣੇ ਆਈ ਤਸਵੀਰ
View this post on Instagram
New look new movie #ChalleMundiyan
ਫ਼ਿਲਮ ਪੀਰੀਅਡ ਡਰਾਮਾ ਹੋਵੇਗੀ ਜਿਵੇਂ ਕਿ ਵੀਡੀਓ 'ਚ ਨਜ਼ਰ ਆ ਰਿਹਾ ਹੈ। ਫ਼ਿਲਮ 'ਚ ਐਮੀ ਵਿਰਕ, ਮੈਂਡੀ ਤੱਖਰ, ਕੁਲਵਿੰਦਰ ਬਿੱਲਾ, ਸੋਨੀਆ ਕੌਰ, ਨਿਸ਼ਾ ਬਾਨੋ, ਕਰਮਜੀਤ ਅਨਮੋਲ ਅਤੇ ਬੀ ਐੱਨ ਸ਼ਰਮਾ ਅਹਿਮ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਇਸੇ ਸਾਲ ਰਿਲੀਜ਼ ਕੀਤੀ ਜਾਣੀ ਹੈ ਪਰ ਅਜੇ ਕੋਈ ਪੱਕੀ ਰਿਲੀਜ਼ ਦੀ ਤਰੀਕ ਸਾਹਮਣੇ ਨਹੀਂ ਆਈ ਹੈ।ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਫ਼ਿਲਮ ਟੈਲੀਵਿਜ਼ਨ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ