
ਕੁਲਵਿੰਦਰ ਬਿੱਲਾ (Kulwinder Billa) ਨੇ ਆਪਣੀ ਵੈਡਿੰਗ ਐਨੀਵਰਸਰੀ (Wedding Anniversary) ਮਨਾਈ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਨੇ । ਇਨ੍ਹਾਂ ਤਸਵੀਰਾਂ ‘ਚ ਕੁਲਵਿੰਦਰ ਬਿੱਲਾ ‘ਤੇ ਉਨ੍ਹਾਂ ਦੀ ਪਤਨੀ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀ ਧੀ ਸਾਂਝ ਵੀ ਨਜ਼ਰ ਆ ਰਹੀ ਹੈ ।ਕੁਲਵਿੰਦਰ ਬਿੱਲਾ ਨੇ ਆਪਣੇ ਵੈਡਿੰਗ ਐਨੀਵਰਸਿਰੀ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਮਨਾਈ । ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਕੇਕ ਕੱਟ ਕੇ ਵੈਡਿੰਗ ਐਨੀਵਰਸਰੀ ਮਨਾਈ ।ਉੇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ ।
image From instagram
ਹੋਰ ਪੜ੍ਹੋ : ਗੰਨੇ ਦੇ ਰਸ ਦੇ ਹਨ ਕਈ ਫਾਇਦੇ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ
ਇਸ ਤਸਵੀਰ ‘ਚ ਉਨ੍ਹਾਂ ਦੀ ਧੀ ਸਾਂਝ ਵੀ ਨਜ਼ਰ ਆ ਰਹੀ ਹੈ ।ਗਾਇਕ ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ਗੀਤਾਂ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਕੁਲਵਿੰਦਰ ਬਿੱਲਾ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।
image From instagram
ਉਨ੍ਹਾਂ ਦਾ ਪਹਿਲਾ ਗਾਣਾ ਆਇਆ ਸੀ “ਕੀ ਹੋਇਆ ਜੇ ਮੇਰਾ ਸੱਜਣ ਕਾਲਾ”, ‘ਮੇਰਾ ਦੇਸ਼ ਹੋਵੇ ਪੰਜਾਬ’ ਹਿੱਟ ਹੋਇਆ ਸੀ ।ਕੁਲਵਿੰਦਰ ਬਿੱਲਾ ਦਾ ਜਨਮ ਸਰਦਾਰ ਮੱਘਰ ਸਿੰਘ ਦੇ ਘਰ ਮਾਨਸਾ ‘ਚ ਹੋਇਆ । ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਉਨ੍ਹਾਂ ਦਾ ਪੂਰਾ ਨਾਂਅ ਹੈ ਕੁਲਵਿੰਦਰ ਸਿੰਘ ਜੱਸੜ ਉਨ੍ਹਾਂ ਨੇ ਬੀਏ ਅਤੇ ਮਿਊਜ਼ਿਕ ‘ਚ ਐੱਮ ਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਕੀਤੀ ਹੋਈ ਹੈ। ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ । ਹੁਣ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।
View this post on Instagram