ਕੁਲਵਿੰਦਰ ਬਿੱਲਾ ਦੇ ਗੀਤ ‘ਲਾਈਟ ਵੇਟ’ ਉੱਤੇ ਬਾਊਂਸਰਾਂ ਨੇ ਵੀ ਪਾਏ ਭੰਗੜੇ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ‘ਚ ਵੀ ਟਿਕ ਟੋਕ ਦਾ ਜਾਦੂ ਛਾਇਆ ਹੋਇਆ। ਜਿਸ ਦੇ ਚਲਦੇ ਸਭ ਦੇ ਹਰਮਨ ਪਿਆਰ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਵੀ ਟਿਕ ਟੋਕ ਐਪ ਉੱਤੇ ਆਪਣੀ ਵੀਡੀਓਜ਼ ਬਣਾਉਂਦੇ ਰਹਿੰਦੇ ਹਨ। ਕੁਲਵਿੰਦਰ ਬਿੱਲਾ ਇਨ੍ਹਾਂ ਵੀਡੀਓਜ਼ ਨੂੰ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ।
View this post on Instagram
ਹੋਰ ਵੇਖੋ:ਤੈਮੂਰ ਅਲੀ ਖ਼ਾਨ ਨੂੰ ਪਸੰਦ ਆਈ ਪਿੰਡ ਦੀ ਆਬੋ ਹਵਾ, ਗਾਵਾਂ ਨਾਲ ਅੰਨਦ ਮਾਣਦੇ ਆਏ ਨਜ਼ਰ, ਵੇਖੋ ਵਾਇਰਲ ਵੀਡੀਓ
ਕੁਲਵਿੰਦਰ ਬਿੱਲਾ ਨੇ ਹੁਣ ਇੱਕ ਹੋਰ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਕਿ ਕੁਲਵਿੰਦਰ ਬਿੱਲਾ ਨੇ ਆਪਣੇ ਸੁਪਰ ਹਿੱਟ ਗੀਤ ‘ਲਾਈਟ ਵੇਟ’ ਉੱਤੇ ਬਾਊਂਸਰਾਂ ਦੇ ਨਾਲ ਭੰਗੜਾ ਪਾ ਰਹੇ ਹਨ। ਇਸ ਵੀਡੀਓ ‘ਚ ਕੁਲਵਿੰਦਰ ਬਿੱਲਾ ਬਾਊਂਸਰਾਂ ਦੇ ਨਾਲ ਪੂਰੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
View this post on Instagram
#Parahune fer aa rahe a new movie lea k #27September 2019 nu.
ਜੇ ਗੱਲ ਕਰੀਏ ਕੁਲਵਿੰਦਰ ਬਿੱਲਾ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਤਾਂ ਪ੍ਰਾਹੁਣਿਆਂ ਨੂੰ ਦਫ਼ਾ ਕਰੋ, ਟੈਲੀਵਿਜ਼ਨ ਵਰਗੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਹੋਏ ਨਜ਼ਰ ਆਉਣਗੇ।