ਸਰਦਾਰਾਂ ਦੇ ਦਬਦਬਾ ਨੂੰ ਪੇਸ਼ ਕਰਦਾ ਹੈ ਕੁਲਬੀਰ ਝਿੰਜਰ ਦਾ ਨਵਾਂ ਗੀਤ, ਦੇਖੋ ਵੀਡੀਓ

By  Lajwinder kaur March 24th 2019 01:13 PM

ਕੁਲਬੀਰ ਝਿੰਜਰ ਜਿਹੜੇ ਆਪਣੀ ਦਮਦਾਰ ਆਵਾਜ਼ ਦੇ ਨਾਲ ਨਿੱਕੀ ਉਮਰ ‘ਚ ਹੀ ਸਫਲਤਾ ਦੀ ਉਚਾਈਆਂ ਨੂੰ ਛੂਹ ਚੁੱਕੇ ਹਨ। ਪੰਜਾਬੀ ਗਾਇਕ ਕੁਲਬੀਰ ਝਿੰਜਰ ਜਿਹੜੇ ਆਪਣਾ ਨਵਾਂ ਗੀਤ 'ਦਬਦਬਾ' ਲੈ ਕੇ ਸਰੋਤਿਆਂ ਦੇ ਰੁਬਰੂ ਹੋਏ ਹਨ। ਕੁਲਬੀਰ ਝਿੰਜਰ ਦਾ ਇਹ ਗੀਤ ਸਰਦਾਰਾਂ ਦੇ ਸੁਭਾਅ ਅਤੇ ਅਣਖਾਂ ਨੂੰ ਪੇਸ਼ ਕਰ ਰਿਹਾ ਹੈ।

View this post on Instagram

 

Hanji kis kis ne sun leya apna Geet Dabdaba ..? Comment karke zarur dasseyo .. Jbbdd

A post shared by Kulbir Jhinjer (@kulbirjhinjer) on Mar 23, 2019 at 7:36am PDT

'ਦਬਦਬਾ' ਗੀਤ ਦੇ ਬੋਲ ਖੁਦ ਕੁਲਬੀਰ ਝਿੰਜਰ ਨੇ ਲਿਖੇ ਹਨ ਅਤੇ ਗੀਤ ਨੂੰ ਝਿੰਜਰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਕੁਲਬੀਰ ਝਿੰਜਰ ਦੇ ਇਸ ਗੀਤ ਨੂੰ ਮਿਊਜ਼ਿਕ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਗੀਤਾਂ ਦੀ ਮਸ਼ੀਨ ਦੀਪ ਜੰਡੂ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ Rupan Bal & Rubal GTR ਵੱਲੋਂ ਤਿਆਰ ਕੀਤੀ ਗਈ ਹੈ। ਵੀਡੀਓ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ ਤੇ ਨਾਲ ਹੀ ਕੁਲਬੀਰ ਝਿੰਜਰ ਦੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਕੁਲਬੀਰ ਝਿੰਜਰ ਮਿਊਜ਼ਿਕ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਸਰੋਤਿਆਂ ਵੱਲੋਂ ਇਸ ਗੀਤ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ:ਪਾਵ ਧਾਰੀਆ ਤੇ ਅੰਜਲੀ ਤਨੇਜਾ ਲੈ ਕੇ ਆਏ ਨੇ ਪਿਆਰ ਦੇ ਲਫ਼ਜਾਂ ਦੇ ਨਾਲ ਸ਼ਿੰਗਾਰਿਆ ਹੋਇਆ ਗੀਤ ‘ਓਨਲੀ ਲਵ’, ਵੇਖੋ ਵੀਡੀਓ

ਜੇ ਗੱਲ ਕਰੀਏ ਕੁਲਬੀਰ ਝਿੰਜਰ ਦੇ ਵਰਕ ਫਰੰਟ ਦੀ ਤਾਂ ਕੁਲਬੀਰ ਝਿੰਜਰ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਕੁਲਬੀਰ ਝਿੰਜਰ ‘ਜੱਗਾ ਜਗਰਾਵਾਂ ਜੋਗੋ’ ਫ਼ਿਲਮ ਨਾਲ ਡੈਬਿਊ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਜਿਵੇਂ ਕੁੜਤੇ ਪਜ਼ਾਮੇ, ਗਰਾਰੀ, ਕਲਾਸਰੂਮ, ਪਟਿਆਲਾ ਸ਼ਾਹੀ ਪੱਗ, ਜ਼ਿੰਦ ਮਾਹੀ ਆਦਿ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post