ਗਾਇਕ ਕੁਲਬੀਰ ਝਿੰਜਰ ਆਪਣੇ ਨਵੇਂ ਗੀਤ ‘PASSWORD’ ਦੇ ਨਾਲ ਦਰਸ਼ਕਾਂ ਨੂੰ ਕਰ ਰਹੇ ਨੇ ਭਾਵੁਕ, ਦੇਖੋ ਵੀਡੀਓ

ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਕੁਲਬੀਰ ਝਿੰਜਰ (kulbir jhinjer) ਆਪਣੇ ਨਵਾਂ ਗਾਣਾ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਹਨ। ਉਹ ਪਾਸਵਰਡ(PASSWORD) ਟਾਈਟਲ ਹੇਠ ਸੈਡ ਸੌਂਗ ਲੈ ਕੇ ਆਏ ਹਨ। ਜਿਸ ਨੂੰ ਗਾਇਕ ਨੂੰ ਬਹੁਤ ਹੀ ਕਮਾਲ ਦਾ ਗਾਇਆ ਹੈ।
ਹੋਰ ਪੜ੍ਹੋ : ਬੀ ਪਰਾਕ ਦੇ ਗੀਤ 'ਇਸ਼ਕ ਨਹੀਂ ਕਰਤੇ' ਦਾ ਟੀਜ਼ਰ ਹੋਇਆ ਰਿਲੀਜ਼, ਇਮਰਾਨ ਹਾਸ਼ਮੀ ਤੇ ਸਹਿਰ ਬਾਂਬਾ ਨੇ ਦਿਖਾਈ ਸ਼ਾਨਦਾਰ ਕਮਿਸਟਰੀ
ਕੁਲਬੀਰ ਝਿੰਜਰ ਵੱਲੋਂ ਹੀ ਇਸ ਗੀਤ ਦੇ ਬੋਲ ਲਿਖੇ ਹਨ। ਇਹ ਗੀਤ ਉਨ੍ਹਾਂ ਨੇ ਪਿਆਰ 'ਚ ਨਿਰਾਸ਼ ਹੋਏ ਗੱਭਰੂ ਦੇ ਪੱਖ ਤੋਂ ਗਾਇਆ ਹੈ। ਜਿਸ ‘ਚ ਉਨ੍ਹਾਂ ਨੇ ਆਪਣੀ ਮਹਿਬੂਬਾ ਦੇ ਜਾਣ ਦਾ ਦੁੱਖ ਨੂੰ ਬਿਆਨ ਕੀਤਾ ਹੈ। ਵੀਡੀਓ ਚ ਦਿਖਾਇਆ ਗਿਆ ਹੈ ਕਿ ਕੁਲਬੀਰ ਜਿਸ ਮੁਟਿਆਰ ਦੇ ਨਾਲ ਪਿਆਰ ਕਰਦੇ ਨੇ, ਉਹ ਆਪਣੇ ਘਰਦਿਆਂ ਦੇ ਅੱਗੇ ਮਜ਼ਬੂਰ ਹੋ ਜਾਂਦੀ ਹੈ ਤੇ ਕਿਸੇ ਹੋਰ ਨਾਲ ਵਿਆਹ ਕਰਵਾ ਲੈਂਦੀ ਹੈ। ਇਸ ਗੀਤ ਦਾ ਵੀਡੀਓ ਵਿਦੇਸ਼ ‘ਚ ਸ਼ੂਟ ਕੀਤਾ ਗਿਆ ਹੈ। ਕੁਲਬੀਰ ਝਿੰਜਰ ਤੇ ਮਾਡਲ Supreet Jhajj ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦੀਪ ਜੰਡੂ ਵੱਲੋਂ ਗਾਣੇ ਨੂੰ ਮਿਊਜ਼ਿਕ ਦਿੱਤਾ ਗਿਆ ਹੈ। ਇਸ ਗੀਤ ਨੂੰ Leaf Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਨੂੰ ਭਾਵੁਕ ਕਰਦੇ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਜੇ ਗੱਲ ਕਰੀਏ ਕੁਲਬੀਰ ਝਿੰਜਰ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ‘ਖਲਨਾਇਕ’ , ‘Mexico’, ‘ਦਿਲ ਦੇ ਨੇੜੇ’, ਪੰਜਾਬ, ਗੇੜੀ, ਚੋਰੀ ਚੋਰੀ, ਧਰਨਾ, ਦੁਨੀਆ, ਤੇਰੀ ਮੇਰੀ, ‘ਆਈਲਾਈਨਰ’ ਵਰਗੇ ਕਮਾਲ ਦੇ ਗੀਤਾਂ ਦੇ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਹਨ।