ਗਾਇਕ ਕੁਲਬੀਰ ਝਿੰਜਰ Kulbir Jhinjer ਨੇ ਆਪਣੇ ਦੁਨੀਆਦਾਰੀ ਗੀਤ ‘ਚ ਦੱਸਿਆ ਸੀ ਕਿ ਇਸ ਰੰਗਲੀ ਦੁਨੀਆਂ ‘ਚ ਇਨਸਾਨ ਨੂੰ ਚੰਗੇ-ਮਾੜੇ ਦੋਵੇਂ ਤਰ੍ਹਾਂ ਦੇ ਲੋਕ ਮਿਲਦੇ ਨੇ। ਪਰ ਅੱਜ ਦੇ ਸਮੇਂ ‘ਚ ਹਰ ਹੋਈ ਆਪਣਾ ਮਤਲਬ ਕੱਢਦਾ ਹੈ ਤੇ ਆਪਣਾ ਕੰਮ ਸੇਧਦਾ ਹੈ । ਆਪਣੇ ਦੁਨੀਆਦਾਰੀ ਗੀਤ ਦੇ ਅਗਲੇ ਭਾਗ ਨੂੰ ਬਿਆਨ ਕਰਦਾ ਮੜਕਾਂ (Up & Down) ਗੀਤ ਲੈ ਕੇ ਆਏ ਨੇ।
ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਧੀ ਅਨਾਇਰਾ ਦੀਆਂ ਨਵੀਆਂ ਕਿਊਟ ਤਸਵੀਰਾਂ ਨੇ ਜਿੱਤਿਆ ਸਭ ਦਾ ਦਿਲ, ਪਾਪਾ ਨੂੰ ਕਾਪੀ ਕਰਦੀ ਆਈ ਨਜ਼ਰ
ਮੜਕਾਂ ਗੀਤ ‘ਚ ਉਨ੍ਹਾਂ ਨੇ ਦਿਖਾਇਆ ਹੈ ਕਿਵੇਂ ਕੁਝ ਚੰਗੇ ਲੋਕ ਵੀ ਜ਼ਿੰਦਗੀ ‘ਚ ਮਿਲਦੇ ਨੇ ਤੇ ਇਨਸਾਨ ਆਪਣੀ ਮਿਹਨਤ ਦੇ ਨਾਲ ਆਪਣੀ ਕਿਸਮਤ ਬਦਲ ਸਕਦਾ ਹੈ। ਇਸ ਗੀਤ ‘ਚ ਚੰਗਿਆਈ ਤੇ ਤਰੱਕੀ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਇਸ ਗੀਤ ਦੇ ਬੋਲ ਖੁਦ Kulbir Jhinjer ਨੇ ਹੀ ਲਿਖੇ ਨੇ ਤੇ ਮਿਊਜ਼ਿਕ ਗਿੱਲ ਸਾਬ ਨੇ ਦਿੱਤਾ ਹੈ। ਹੈਰੀ ਚਾਹਲ ਵੱਲੋਂ ਗਾਣੇ ਦਾ ਮਿਊਜ਼ਿਕ ਵੀਡੀਓ ਤਿਆਰ ਕੀਤਾ ਗਿਆ ਹੈ। ਕੁਲਬੀਰ ਝਿੰਜਰ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਪੜ੍ਹੋ : ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਫ਼ਿਲਮ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ
ਜੇ ਗੱਲ ਕਰੀਏ ਕੁਲਬੀਰ ਝਿੰਜਰ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਮਾਂ, ਦਿਲ ਦੇ ਨੇੜੇ, ਕਲਾਸ ਰੂਮ, ‘ਖਲਨਾਇਕ’ , ‘Mexico’, ਪੰਜਾਬ, ਗੇੜੀ, ਚੋਰੀ ਚੋਰੀ, ਧਰਨਾ, ਦੁਨੀਆ ਵਰਗੇ ਕਮਾਲ ਦੇ ਗੀਤਾਂ ਦੇ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਵੀ ਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।