ਅੱਠ ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਕੇ ਐੱਸ ਮੱਖਣ ਲੈ ਕੇ ਆ ਰਹੇ ਨੇ ‘ਸਿਤਾਰੇ 2’, ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

ਕੇ ਐੱਸ ਮੱਖਣ ਜੋ ਕਿ ਪਿੱਛੇ ਜਿਹੇ ਆਪਣੇ ਨਵੇਂ ਡਿਊਟ ਗੀਤ ‘ਮੇਰਾ ਸਰਦਾਰ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ। ਇਸ ਗਾਣੇ ਦੀ ਸਫਲਤਾ ਤੋਂ ਬਾਅਦ ਇੱਕ ਵਾਰ ਫਿਰ ਤੋਂ ਉਹ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। ਜੀ ਹਾਂ ਦਰਸ਼ਕਾਂ ਨੂੰ ਯਾਦ ਹੋਵੇਗਾ ਸਾਲ 2011 ‘ਚ ਆਏ ਕੇ ਐੱਸ ਮੱਖਣ ਦਾ ਦਰਦ ਭਰਿਆ ਗੀਤ ਸਿਤਾਰੇ। ਇਸ ਸੈਡ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।
View this post on Instagram
ਹੋਰ ਵੇਖੋ:ਚੰਡੀਗੜ੍ਹ ਦੇ ਮਸ਼ਹੂਰ ਢਾਬੇ ‘ਤੇ ਜਾਨਹਵੀ ਕਪੂਰ ਨੇ ਲਿਆ ਪੰਜਾਬੀ ਖਾਣੇ ਦਾ ਅਨੰਦ, ਸ਼ੋਸਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ
ਅੱਜ ਵੀ ਇਹ ਗੀਤ ਲੋਕਾਂ ਦੇ ਜ਼ਹਿਨ ‘ਚ ਤਾਜ਼ਾ ਹੈ। ਜਿਸਦੇ ਚੱਲਦੇ ਫੈਨਜ਼ ਅਕਸਰ ਇਸ ਗੀਤ ਦੀ ਮੰਗ ਕਰਦੇ ਰਹਿੰਦੇ ਸਨ। ਜਿਸਦੇ ਚੱਲਦੇ ਇੱਕ ਲੰਮੇ ਅਰਸੇ ਤੋਂ ਬਾਅਦ ਉਹ ਸਿਤਾਰੇ 2 ਲੈ ਕੇ ਆ ਰਹੇ ਹਨ। ਇਸ ਗਾਣੇ ਦੇ ਐਲਾਨ ਤੋਂ ਬਾਅਦ ਦਰਸ਼ਕਾਂ ‘ਚ ਕਈ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 22 ਨਵੰਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਇਸ ਗੀਤ ਦਾ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ।
View this post on Instagram
ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਕਾਲਾ ਨਿਜ਼ਾਮਪੁਰੀ ਦੀ ਕਲਮ ‘ਚੋਂ ਨਿਕਲੇ ਨੇ, ਜਿਨ੍ਹਾਂ ਨੇ ਪਹਿਲਾਂ ਆਏ ਸਿਤਾਰੇ ਗਾਣੇ ਦੇ ਬੋਲ ਵੀ ਲਿਖੇ ਸਨ। ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਅਮਦਾਦ ਅਲੀ ਹੋਰਾਂ ਨੇ। ਇਹ ਗਾਣੇ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।