ਇਸ ਵਜ੍ਹਾ ਕਰਕੇ ਕੁਲਦੀਪ ਸਿੰਘ ਦਾ ਨਾਂਅ ਰੱਖਿਆ ਸੀ ਕੇ ਐੱਸ ਮੱਖਣ

By  Rupinder Kaler January 30th 2019 08:11 PM -- Updated: January 31st 2019 01:03 PM

ਕੇ ਐੱਸ ਮੱਖਣ ਜਿਹੜੇ ਗਾਇਕੀ, ਲੇਖਣੀ ਦੇ ਨਾਲ ਨਾਲ ਆਪਣੀ ਵਧੀਆ ਸਿਹਤ ਲਈ ਵੀ ਜਾਣੇ ਜਾਂਦੇ ਹਨ । ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਜੇਕਰ ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਦਾ ਜਨਮ 1975  ਨੂੰ ਨਕੋਦਰ ਦੇ ਨਾਲ ਲਗਦੇ ਪਿੰਡ ਸ਼ੰਕਰ ਵਿੱਚ ਹੋਇਆ ਸੀ । ਉਹਨਾਂ ਦੇ ਪਿੰਡ ਨੂੰ ਪਹਿਲਵਾਨਾਂ ਦੇ ਪਿੰਡ ਵੱਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਪਿੰਡ ਨੇ ਕਈ ਨਾਮੀ ਪਹਿਲਵਾਨ ਦਿੱਤੇ ਹਨ । ਇਹਨਾਂ ਪਹਿਲਵਾਨਾਂ ਵਿੱਚ ਗਦਾਵਰ ਸਿੰਘ ਪਹਿਲਵਾਨ ਸਭ ਤੋਂ ਮਸ਼ਹੂਰ ਹਨ ।

K. S. Makhan
K. S. Makhan

ਇਸ ਤੋਂ ਇਲਾਵਾ ਧਿਆਨ ਸਿੰਘ, ਧੰਨਾ ਸਿੰਘ ਇਸ ਤੋਂ ਇਲਾਵਾ ਘੁੱਗਾ ਸ਼ੰਕਰ ਵਾਲਾ ਸਭ ਤੋਂ ਮਸ਼ਹੂਰ ਪਹਿਲਵਾਨ ਰਹੇ ਹਨ । ਇਸੇ ਲਈ ਕੇ ਐੱਸ ਮੱਖਣ ਨੂੰ  ਵੀ ਕਬੱਡੀ ਖੇਡਣ ਦਾ ਸ਼ੌਂਕ ਵੀ ਹੈ । ਮੱਖਣ ਨੇ ਆਪਣੇ ਪਿੰਡ ਦੀ ਇੱਕ ਕਬੱਡੀ ਟੀਮ ਵੀ ਤਿਆਰ ਕੀਤੀ ਹੈ । ਇਸ ਤੋਂ ਇਲਾਵਾ ਕੇ ਅੱੈਸ ਮੱਖਣ ਨੂੰ ਜਿੰਮ ਦਾ ਵੀ ਸ਼ੌਕ ਹੈ ਜਿਸ ਦਾ ਅੰਦਾਜਾ ਉਹਨਾਂ ਦੀ ਸਿਹਤ ਤੋਂ ਲਗਾਇਆ ਜਾ ਸਕਦਾ ਹੈ ।

k s makhan k s makhan

ਕੇ ਐੱਸ ਮੱਖਣ ਜਿਆਦਾ ਕੈਨੇਡਾ ਵਿੱਚ ਹੀ ਰਹੇ ਹਨ ਜਦੋਂ ਕਿ ਉਹਨਾਂ ਦੇ ਮਾਤਾ ਪਿਤਾ ਪਿੰਡ ਸ਼ੰਕਰ ਵਿੱਚ ਰਹਿੰਦੇ ਹਨ । ਉਹਨਾਂ ਦੀ ਪਤਨੀ ਦਾ ਨਾਂ ਬਲਵਿੰਦਰ ਕੌਰ ਤੱਖੜ ਹੈ । ਮੱਖਣ ਦੇ ਇੱਕ ਬੇਟੇ ਦਾ ਨਾ ਏਕਮ ਹੈ ਤੇ ਦੂਜੇ ਬੇਟੇ ਦਾ ਨਾਂ ਸੱਜਣ ਸਿੰਘ ਹੈ । ਮੱਖਣ ਦਾ ਅਸਲੀ ਨਾਲ ਕੁਲਦੀਪ ਸਿੰਘ ਤੱਖੜ ਹੈ । ਉਹਨਾਂ ਦਾ ਕੇ ਐੱਸ ਮੱਖਣ ਨਾਂ ਉਹਨਾਂ ਦੇ ਦੋ ਦੋਸਤਾਂ ਕਰਕੇ ਪਿਆ ਕਿਉਂਕਿ ਉਹਨਾਂ ਦੇ ਦੋਸਤਾਂ ਦਾ ਮੰਨਣਾ ਸੀ ਕਿ ਜੇਕਰ ਉਸ ਨੇ ਮਿਊਜ਼ਿਕ ਇੰਡਸਟਰੀ ਵਿੱਚ ਜਾਣਾ ਹੈ ਤਾਂ ਉਸ ਨੂੰ ਆਪਣਾ ਨਾਂ ਬਦਲਣਾ ਚਾਹੀਦਾ ਹੈ । ਇਸ ਲਈ ਮੱਖਣ ਦੇ ਦੋਸਤ ਕਮਲ ਕੁਮਾਰ ਤੇ ਗੁਰਸ਼ਰਨ ਸਿੰਘ ਨੇ ਉਹਨਾਂ ਦਾ ਨਾਂ ਕੇ ਐੱਸ ਮੱਖਣ ਰੱਖ ਦਿੱਤਾ ।

k s makhan and his friends k s makhan and his friends

ਮੱਖਣ ਇਸ ਲਈ ਰੱਖਿਆ ਕਿਉਂਕਿ ਉਹਨਾਂ ਨੂੰ ਮੱਖਣ ਖਾਣ ਦਾ ਬਹੁਤ ਸ਼ੌਂਕ ਸੀ । ਕੇ ਐੱਸ ਮੱਖਣ ਦੇ ਮਿਊਜ਼ਿਕ ਇੰਡਸਟਰੀ ਵਿੱਚ 1997  ਵਿੱਚ ਐਂਟਰੀ ਹੋਈ ਸੀ । ਉਹਨਾਂ ਦੀ ਪਹਿਲੀ ਕੈਸੇਟ ਦਾ ਨਾਂ ਨੰਬਰਾਂ ਤੇ ਦਿਲ ਮਿਲਦੇ ਸੀ । ਇਸ ਤੋਂ ਬਾਅਦ 1998  'ਚ ਉਹਨਾਂ ਦੀ ਕੈਸੇਟ ਆਈ ਸੀ ਮਹਿਫਿਲ ਮਿੱਤਰਾਂ ਦੀ , ਇਸ ਤਰ੍ਹਾਂ ਫ੍ਰੈਂਡਸ਼ਿਪ ਵਿੱਦ ਗਲਾਸੀ, ਲਾਲ ਪਰੀ, ਬਿੱਲੋ, ਮੁਸਕਾਨ, ਯਾਰ ਮਸਤਾਨੇ ਇਹ ਸਾਰੀਆਂ ਕੈਸੇਟਾਂ ਹਿੱਟ ਰਹੀਆਂ ।

https://www.youtube.com/watch?v=R8ChP_VmSzA

ਇਸ ਸਫਲਤਾ ਤੋਂ ਬਾਅਦ ਉਹਨਾਂ ਦਾ ਪੰਜਾਬੀ ਇੰਡਸਟਰੀ ਵਿੱਚ ਪੂਰੀ ਤਰ੍ਹਾਂ ਨਾਂ ਬਣ ਗਿਆ ਸੀ । ਇਸ ਤਰ੍ਹਾਂ ਉਹਨਾਂ ਦੀਆਂ ਕਈ ਧਾਰਮਿਕ ਕੈਸੇਟਾਂ ਵੀ ਆਈਆਂ ਜਿਵੇਂ ਖਾਲਸੇ ਕਲਗੀਧਰ ਦੇ, ਦਸਤਾਰ ਇਹ ਕੈਸੇਟਾਂ ਵੀ ਸੁਪਰ ਹਿੱਟ ਰਹੀਆਂ । ਇਹਨਾਂ ਕੈਸੇਟਾਂ ਕਰਕੇ ਮੱਖਣ ਦੀ ਧਾਰਮਿਕ ਕੰਮਾਂ ਵੱਲ ਰੂਚੀ ਵੱਧ ਗਈ ਤੇ ਉਹਨਾਂ ਨੇ 2013 ਵਿੱਚ ਅੰਮ੍ਰਿਤ ਛਕ ਲਿਆ ਸੀ । ਇਸ ਤੋਂ ਬਾਅਦ ਮੱਖਣ ਨੇ ਸਿਰਫ ਧਾਰਮਿਕ ਐਲਬਮ ਹੀ ਕੀਤੀਆਂ ।

https://www.youtube.com/watch?v=8Lx7CwXsCgw

ਮੱਖਣ ਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਉਹਨਾਂ ਦੀ ਪਹਿਲੀ ਫਿਲਮ ਪਿੰਕੀ ਮੋਗੇ ਵਾਲੀ ਸੀ । ਇਸ ਫਿਲਮ ਵਿੱਚ ਉਹਨਾਂ ਨੇ ਵਿਲਿਨ ਦਾ ਰੋਲ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਦੀ ਸੱਜਣ ਦਾ ਰਿਅਲ ਫਰੈਂਡ ਫਿਲਮ ਆਈ । ਇਸ ਤੋਂ ਇਲਾਵਾ ਉਹਨਾਂ ਦੀ ਫਿਲਮ ਸ਼ਤਰੰਜ, ਜੱਟ ਪ੍ਰਦੇਸੀ ਫਿਲਮ ਆਈ ।

https://www.youtube.com/watch?v=yoi_SFjxEt4

ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਮਿੱਤਰਾਂ ਦੀ ਮੋਟਰ, ਗੱਭਰੂ ਟੌਪ ਦਾ, ਫਾਇਟ, ਜੱਟ ਵਰਗਾ ਯਾਰ ਇਸ ਤੋਂ ਇਲਾਵਾ ਦਿਲ ਵਿੱਚ ਵੱਸ ਗਈ ਉਹ ਹਿੱਟ ਗਾਣਾ ਸੀ ਜਿਸ ਨੇ ਕੇ ਐੱਸ ਮੱਖਣ ਨੂੰ ਰਾਤੋ ਰਾਤ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਿਤਾਰਾ ਬਣਾ ਦਿੱਤਾ ਸੀ ।

https://www.youtube.com/watch?v=8TWm0TWZmBg

ਇਸ ਤੋਂ ਇਲਾਵਾ ਕੇ ਐੱਸ ਮੱਖਣ ਨੇ ਪੰਜਾਬ ਦੀ ਸਿਆਸਤ ਵਿੱਚ ਵੀ ਆਪਣੀ ਕਿਸਮਤ ਅਜਮਾਈ ਸੀ । ਉਹਨਾਂ ਨੇ ਬਹੁਜਨ ਸਮਾਜ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜੀ ਸੀ । ਕੇ ਐੱਸ ਮੱਖਣ ਵਧੀਆ ਗਾਇਕ ਦੇ ਨਾਲ ਨਾਲ ਵਧੀਆ ਇਨਸਾਨ ਹੈ ਤੇ ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਲੱਗਾ ਹੋਇਆ ਹੈ ।

Related Post