ਕੇਆਰਕੇ ਦਾ ਦਾਅਵਾ, 10 ਦਿਨ ਜੇਲ੍ਹ 'ਚ ਮਹਿਜ਼ ਪਾਣੀ ਪੀ ਕੇ ਰਹਿਣ ਦੇ ਚੱਲਦੇ ਘੱਟ ਗਿਆ ਭਾਰ

KRK claims he lost 10 kg weight: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਫ਼ਿਲਮ ਨਿਰਮਾਤਾ ਕਮਾਲ ਆਰ ਖ਼ਾਨ ਅਕਸਰ ਆਪਣੇ ਬਿਆਨਾਂ ਤੇ ਵਿਵਾਦਤ ਟੀਵਟਸ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਕੇਆਰਕੇ ਨੇ ਇੱਕ ਟਵੀਟ ਕੀਤਾ ਹੈ, ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਹੈ।
Image Source: Twitter
ਹਾਲ ਹੀ ਵਿੱਚ ਛੇੜਛਾੜ ਤੇ ਵਿਵਾਦਤ ਟਵੀਟ ਮਾਮਲੇ 'ਚ ਜ਼ਮਾਨਤ 'ਤੇ ਰਿਹਾ ਹੋਣ ਮਗਰੋਂ ਕੇਆਰਕੇ ਇੱਕ ਤੋਂ ਬਾਅਦ ਇੱਕ ਟਵੀਟ ਕਰ ਰਹੇ ਹਨ। ਹਲਾਂਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵਿਵਾਦਤ ਟਵੀਟਸ ਦੇ ਚੱਲਦੇ ਉਨ੍ਹਾਂ ਨੂੰ ਭਾਰੀ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਬਦਲਾ ਲੈਣ ਤੇ ਇਸ ਟਵੀਟ ਮਗਰੋਂ ਕਿਸੇ ਨਾਲ ਕੋਈ ਬਦਲਾ ਨਾਂ ਲੈਣ ਵਾਲੇ ਦੋ ਟਵੀਟਸ ਤੋਂ ਬਾਅਦ ਕੇਆਰਕੇ ਨੇ ਅੱਜ ਇੱਕ ਹੋਰ ਟਵੀਟ ਕੀਤਾ ਹੈ। ਕਮਾਲ ਆਰ ਖ਼ਾਨ ਯਾਨੀ ਕਿ ਕੇਆਰਕੇ ਨੇ ਟਵੀਟ ਕਰਦੇ ਹੋਏ ਜੇਲ੍ਹ ਵਿੱਚ ਰਹਿਣ ਦਾ ਆਪਣਾ ਤਜ਼ਰਬਾ ਸ਼ਾਂਝਾ ਕੀਤਾ ਹੈ।
ਆਪਣੇ ਅਧਿਕਾਰਿਕਤ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਦੇ ਹੋਏ ਕੇਆਰਕੇ ਨੇ ਲਿਖਿਆ, "ਮੈਂ ਜੇਲ੍ਹ ਦੇ ਵਿੱਚ 10 ਦਿਨ ਮਹਿਜ਼ ਪਾਣੀ ਨਾਲ ਹੀ ਬਤੀਤ ਕੀਤੇ ਹਨ। ਅਜਿਹੇ ਵਿੱਚ ਮੇਰਾ ਭਾਰ 10 ਕਿਲੋ ਘੱਟ ਗਿਆ ਹੈ। "
Image Source: Twitter
ਕੇਆਰਕੇ ਨੇ ਆਪਣੇ ਟਵੀਟ ਵਿੱਚ ਇਹ ਦਾਅਵਾ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਉਨ੍ਹਾਂ ਨੂੰ ਮਹਿਜ਼ ਪਾਣੀ ਹੀ ਦਿੱਤਾ ਗਿਆ। ਉਨ੍ਹਾਂ ਨੇ ਜੇਲ੍ਹ ਦੇ ਵਿੱਚ 10 ਦਿਨ ਮਹਿਜ਼ ਪਾਣੀ ਪੀ ਕੇ ਬਤੀਤ ਕੀਤੇ ਹਨ , ਇਸ ਦੇ ਚੱਲਦੇ ਉਨ੍ਹਾਂ ਦਾ ਭਾਰ 10 ਕਿਲੋ ਘੱਟ ਗਿਆ ਹੈ। ਹਾਲਾਂਕਿ ਕਈ ਲੋਕਾਂ ਨੂੰ ਕੇਆਰਕੇ ਦਾ ਇਹ ਦਾਅਵਾ ਝੂਠਾ ਲੱਗ ਰਿਹਾ ਹੈ। ਕੇਆਰਕੇ ਦੀ ਇਸ ਪੋਸਟ 'ਤੇ ਸੋਸ਼ਲ ਮੀਡੀਆ ਯੂਜ਼ਰਸ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਕੁਝ ਲੋਕ KRK ਨੂੰ 10 ਕਿਲੋ ਵਜ਼ਨ ਘਟਾਉਣ ਲਈ ਵੀ ਟ੍ਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਓ ਤੇਰੀ..ਸਰ, ਤੁਸੀਂ 20 ਕਿਲੋ ਦੇ ਲੱਗਦੇ ਹੋ', ਜਦੋਂ ਕਿ ਇੱਕ ਹੋਰ ਨੇ ਲਿਖਿਆ, 'ਹੇ ਸਰ, ਤੁਸੀਂ ਮੁੰਬਈ ਕਿਉਂ ਗਏ ਸੀ।' ਉਸੇ ਸਮੇਂ ਇੱਕ ਹੋਰ ਨੇ ਕਿਹਾ, 'ਮੈਂ 10 ਦਿਨਾਂ ਵਿੱਚ 10 ਕਿਲੋ ਕਿਵੇਂ ਘਟਾ ਸਕਦਾ ਹਾਂ?'
Image Source: Twitter
ਹੋਰ ਪੜ੍ਹੋ: ਫ਼ਿਲਮ 'ਐਮਰਜੈਂਸੀ' ਤੋਂ ਵਿਸ਼ਾਕ ਨਾਇਰ ਦਾ ਫਰਸਟ ਲੁੱਕ ਆਇਆ ਸਾਹਮਣੇ, ਨਿਭਾਉਣਗੇ ਸੰਜੇ ਗਾਂਧੀ ਦਾ ਕਿਰਦਾਰ
ਦੱਸ ਦਈਏ ਕਿ ਬੀਤੇ ਦਿਨੀਂ ਮੁੰਬਈ ਪੁਲਿਸ ਨੇ ਕੇਆਰਕੇ ਨੂੰ ਵਿਵਾਦਤ ਟਵੀਟ ਤੇ ਇੱਕ ਪੁਰਾਣੇ ਛੇੜਛਾੜ ਮਾਮਲੇ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਕੇਆਰਕੇ ਨੂੰ ਮਰਹੂਮ ਅਦਾਕਾਰ ਰਿਸ਼ੀ ਕਪੂਰ ਅਤੇ ਇਰਫਾਨ ਖ਼ਾਨ ਬਾਰੇ ਅਪਮਾਨਜਨਕ ਟਵੀਟ ਪੋਸਟ ਕਰਨ ਅਤੇ 2021 ਵਿੱਚ ਛੇੜਛਾੜ ਦੇ ਕੇਸ ਲਈ 2020 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਦੋਹਾਂ ਮਾਮਲਿਆਂ 'ਚ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ।
I was surviving with only water for 10 days in lockup. So I have lost 10 kg weight.
— KRK (@kamaalrkhan) September 13, 2022