ਫੈਨ ਨਾਲ ਸੈਲਫੀ ਲੈਣ ਲਈ ਸੜਕ ਦੇ ਵਿਚਕਾਰ ਬੈਠ ਗਈ ਅਦਾਕਾਰਾ ਕ੍ਰਿਤੀ ਸੈਨਨ, ਵੀਡੀਓ ਦੇਖਕੇ ਪ੍ਰਸ਼ੰਸਕ ਕਰ ਰਹੇ ਨੇ ਤਾਰੀਫ
Lajwinder kaur
September 4th 2022 10:52 AM --
Updated:
September 4th 2022 10:59 AM
Kriti Sanon Squats to Fulfil Selfie Request of a Fan: ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਹੀ ‘ਚ ਸਰਵੋਤਮ ਅਭਿਨੇਤਰੀ ਲਈ ਆਈਫਾ ਅਵਾਰਡ ਜਿੱਤਣ ਵਾਲੀ ਕ੍ਰਿਤੀ ਨੇ ਆਪਣੀ ਅਦਾਕਾਰੀ ਲਈ ਆਪਣੀ ਕਾਬਲੀਅਤ ਨੂੰ ਸਾਬਿਤ ਕੀਤਾ ਹੈ।
ਅਦਾਕਾਰੀ ਦੇ ਨਾਲ-ਨਾਲ ਕ੍ਰਿਤੀ ਗਲੈਮਰ ਦੇ ਮਾਮਲੇ ਵਿੱਚ ਵੀ ਕਿਸੇ ਤੋਂ ਘੱਟ ਨਹੀਂ ਹੈ। ਉਸ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਹਾਲ ਹੀ 'ਚ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਹੁਣ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕ੍ਰਿਤੀ ਦੀ ਦਰਿਆਦਿਲੀ ਨੂੰ ਦੇਖ ਕੇ ਲੋਕ ਉਸ 'ਤੇ ਪਿਆਰ ਲੁੱਟਾ ਰਹੇ ਹਨ।