ਕ੍ਰਿਤੀ ਸੈਨਨ ਤੇ ਰਸ਼ਮਿਕਾ ਮੰਡਾਨਾ ਦੀ ਵਰਕਆਊਟ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

By  Pushp Raj August 3rd 2022 03:26 PM

Kriti Sanon and Rashmika Mandanna workout video: ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਤੇ ਸਾਊਥ ਫਿਲਮ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਦੇ ਲੱਖਾਂ ਫੈਨਜ਼ ਹਨ। ਇਹ ਅਭਿਨੇਤਰਿਆਂ ਆਪਣੀ ਅਦਾਕਾਰੀ ਦੇ ਦਮ 'ਤੇ ਫਿਲਮ ਇੰਡਸਟਰੀ ਦੇ ਵਿੱਚ ਵੱਖਰੀ ਪਛਾਣ ਬਣਾ ਚੁੱਕਿਆਂ ਹਨ। ਹਾਲ ਹੀ ਵਿੱਚ ਦੋਵੇਂ ਅਭਿਨੇਤਰਿਆਂ ਇੱਕਠੇ ਜਿਮ ਵਿੱਚ ਵਰਕਆਊਟ ਕਰਦੀਆਂ ਨਜ਼ਰ ਆਈਆਂ। ਦੋਹਾਂ ਦੀ ਇਹ ਮਜ਼ੇਦਾਰ ਵਰਕਆਊਟ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Image Source: Instagram

ਕ੍ਰਿਤੀ ਅਤੇ ਰਸ਼ਮਿਕਾ ਦੋਵੇਂ ਹੀ ਆਪਣੀ ਕਿਊਟਨੈਸ ਅਤੇ ਸ਼ਾਨਦਾਰ ਅਦਾਕਾਰੀ ਨਾਲ ਇੰਡਸਟਰੀ 'ਤੇ ਰਾਜ ਕਰ ਰਹੀਆਂ ਹਨ। ਦੋਵੇਂ ਆਪਣੀ ਫਿਟਨੈਸ ਦਾ ਵੀ ਖਾਸ ਖਿਆਲ ਰੱਖਦੀਆਂ ਹਨ। ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਦੋਵੇਂ ਰੋਜ਼ਾਨਾ ਵਰਕਆਊਟ ਕਰਦੇ ਹਨ।

ਹਾਲ ਹੀ ਵਿੱਚ ਕ੍ਰਿਤੀ ਅਤੇ ਰਸ਼ਮਿਕਾ ਦੇ ਨਾਲ ਵਰਕਆਊਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਦੋਵੇਂ ਕਸਰਤ ਦੀ ਬਜਾਏ ਗੱਪਾਂ ਮਾਰਦੇ ਹੋਏ ਨਜ਼ਰ ਆ ਰਹੀਆਂ ਹਨ। ਕ੍ਰਿਤੀ ਅਤੇ ਰਸ਼ਮਿਕਾ ਦੇ ਟ੍ਰੇਨਰ ਨੇ ਉਨ੍ਹਾਂ ਦੇ ਵਰਕਆਊਟ ਸੈਸ਼ਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਸੈਲੀਬ੍ਰਿਟੀ ਜਿਮ ਟ੍ਰੇਨਰ ਕਰਨ ਸਾਵਨ ਨੇ ਕ੍ਰਿਤੀ ਅਤੇ ਰਸ਼ਮਿਕਾ ਦਾ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ- ਕੀ ਹੁੰਦਾ ਹੈ ਜਦੋਂ ਮੈਂ ਕ੍ਰਿਤੀ ਸੈਨਨ ਅਤੇ ਰਸ਼ਮਿਕਾ ਮੰਡਾਨਾ ਨੂੰ ਵਰਕਆਊਟ ਤੋਂ ਕੁਝ ਸਮੇਂ ਦਾ ਰੈਸਟ ਦਿੰਦਾ ਹਾਂ।

Image Source: Instagram

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕ੍ਰਿਤੀ ਅਤੇ ਰਸ਼ਮਿਕਾ ਵਰਕਆਊਟ ਸੈਸ਼ਨ ਦੌਰਾਨ ਸਕੁਐਟ ਪੋਜ਼ੀਸ਼ਨ 'ਤੇ ਬੈਠ ਕੇ ਗੱਲਬਾਤ ਕਰਦੇ ਨਜ਼ਰ ਆ ਰਹੀਆਂ ਹਨ। ਦੋਵੇਂ ਗੱਲਾਂ ਕਰਦੇ ਹੋਏ ਖੂਬ ਹੱਸ ਰਹੀਆਂ ਹਨ।

ਕਰਨ ਦੇ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਸ਼ਮਿਕਾ ਨੇ ਲਿਖਿਆ- ਮੈਂ ਅਤੇ ਕ੍ਰਿਤੀ ਦੁਨੀਆ ਦੀਆਂ ਸਮੱਸਿਆਵਾਂ ਬਾਰੇ ਗੱਲ ਕਰ ਰਹੇ ਹਾਂ। ਸਾਨੂੰ ਪਰੇਸ਼ਾਨ ਨਾ ਕਰੋ। ਇਸ ਦੇ ਨਾਲ ਉਸ ਨੇ ਕਈ ਹਾਸੇ ਵਾਲਾ ਇਮੋਜੀ ਪੋਸਟ ਕੀਤੇ ਹਨ।

ਕ੍ਰਿਤੀ ਅਤੇ ਰਸ਼ਮੀਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੋਹਾਂ ਅਭਿਨੇਤਰੀਆਂ ਦੀ ਬਾਂਡਿੰਗ ਨੂੰ ਦੇਖ ਕੇ ਫੈਨਜ਼ ਬੇਹੱਦ ਪ੍ਰਭਾਵਿਤ ਹੋਏ ਹਨ। ਉਹ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Image Source: Instagram

ਹੋਰ ਪੜ੍ਹੋ: ਬਾਲੀਵੁੱਡ ਕਿੰਗ ਸ਼ਾਹਰੁਖ ਖ਼ਾਨ ਨੂੰ ਬਾਰੇ ਆਲਿਆ ਭੱਟ ਨੇ ਕੀਤਾ ਖੁਲਾਸਾ, ਕਿਹਾ ' ਉਹ ਜਾਦੂ ਵੀ ਖ਼ੁਦ ਨੇ ਤੇ ਜਾਦੂਗਰ ਵੀ '

ਦੋਵੇਂ ਅਭਿਨੇਤਰਿਆਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਸ਼ਮਿਕਾ ਜਲਦੀ ਹੀ ਪੈਨ ਇੰਡੀਆ ਫਿਲਮ ਸੀਤਾ ਰਾਮਮ ਵਿੱਚ ਦੁਲਕਰ ਸਲਮਾਨ ਅਤੇ ਮ੍ਰਿਣਾਲ ਠਾਕੁਰ ਦੇ ਨਾਲ ਨਜ਼ਰ ਆਵੇਗੀ। ਇਹ ਫਿਲਮ 5 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਬਾਲੀਵੁੱਡ 'ਚ ਕਦਮ ਰੱਖਣ ਲਈ ਤਿਆਰ ਹੈ। ਉਹ ਮਿਸ਼ਨ ਮਜਨੂੰ, ਜਾਨਵਰ ਅਤੇ ਅਲਵਿਦਾ ਵਰਗੀਆਂ ਕਈ ਬਾਲੀਵੁੱਡ ਫਿਲਮਾਂ ਵਿੱਚ ਨਜ਼ਰ ਆਵੇਗੀ।

ਦੂਜੇ ਪਾਸੇ ਕ੍ਰਿਤੀ ਸੈਨਨ ਦੀ ਗੱਲ ਕਰੀਏ ਤਾਂ ਉਹ ਪ੍ਰਭਾਸ ਅਤੇ ਸੈਫ ਅਲੀ ਖਾਨ ਦੇ ਨਾਲ ਫਿਲਮ ਆਦਿਪੁਰਸ਼ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਉਹ ਟਾਈਗਰ ਸ਼ਰਾਫ ਨਾਲ ਗਣਪਤ 'ਚ ਨਜ਼ਰ ਆਵੇਗੀ।

Look who’s at gym today ❤@iamRashmika @kritisanon #RashmikaMandanna #Rashmika #KritiSanon #SitaRamam pic.twitter.com/BG1YSnjcat

— RoshSam❣︎ (@RoshSamLover) August 2, 2022

Related Post