ਬਾਸਕੇਟਬਾਲ ਖਿਡਾਰੀ ਕੋਬੀ ਬ੍ਰਾਂਇਟ ਦੀ ਮੌਤ ਤੇ ਬਾਲੀਵੁੱਡ ਤੇ ਪਾਲੀਵੁੱਡ ਨੇ ਦੁੱਖ ਦਾ ਕੀਤਾ ਪ੍ਰਗਟਾਵਾ

By  Rupinder Kaler January 27th 2020 05:35 PM
ਬਾਸਕੇਟਬਾਲ ਖਿਡਾਰੀ ਕੋਬੀ ਬ੍ਰਾਂਇਟ ਦੀ ਮੌਤ ਤੇ ਬਾਲੀਵੁੱਡ ਤੇ ਪਾਲੀਵੁੱਡ ਨੇ ਦੁੱਖ ਦਾ ਕੀਤਾ ਪ੍ਰਗਟਾਵਾ

ਅਮਰੀਕਾ ਦੇ ਦਿੱਗਜ ਬਾਸਕੇਟਬਾਲ ਖਿਡਾਰੀ ਕੋਬੀ ਬ੍ਰਾਂਇਟ ਦੀ 26 ਜਨਵਰੀ ਨੂੰ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ । ਇਸ ਹੈਲੀਕਾਪਟਰ ਵਿੱਚ ਕੋਬੀ ਦੇ ਨਾਲ ਉਸ ਦੀ 13 ਸਾਲ ਦੀ ਧੀ ਤੇ 7 ਹੋਰ ਲੋਕ ਸਵਾਰ ਸਨ । ਇਸ ਹਾਦਸੇ ਵਿੱਚ ਕਿਸੇ ਦੀ ਵੀ ਜਾਨ ਨਹੀਂ ਬਚੀ । ਪਰ ਇਸ ਸਭ ਦੇ ਚਲਦੇ ਇੱਕ 8 ਸਾਲ ਪੁਰਾਣਾ ਟਵੀਟ ਵਾਇਰਲ ਹੋ ਰਿਹਾ ਹੈ । ਇਹ ਟਵੀਟ 14 ਨਵੰਬਰ 2012 ਨੂੰ ਪੋਸਟ ਕੀਤਾ ਗਿਆ ਹੈ ।

https://twitter.com/dotNoso/status/268466325842694144

ਇਸ ਵਿੱਚ ਦੱਸਿਆ ਗਿਆ ਹੈ ਕਿ ਕੋਬੀ ਦੀ ਮੌਤ ਹੈ ਹੈਲੀਕਾਪਟਰ ਹਾਦਸੇ ਵਿੱਚ ਹੋਵੇਗੀ । ਇਸ ਟਵੀਟ ਨੂੰ ਦੇਖ ਕੇ ਲੋਕਾਂ ਨੂੰ ਕਾਫੀ ਹੈਰਾਨੀ ਹੋ ਰਹੀ ਹੈ । ਇਸ ਟਵੀਟ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਹੋ ਰਹੇ ਹਨ । ਹਾਦਸੇ ਦੀ ਗੱਲ ਕੀਤੀ ਜਾਵੇ ਤਾਂ ਹਾਦਸਾ ਲਾਸ ਅਂੈਜਲੈਸ ਦੇ ਬਾਹਰੀ ਇਲਾਕੇ ਵਿੱਚ ਹੋਇਆ ਸੀ , ਹਾਦਸੇ ਵਿੱਚ ਧਰਤੀ ਤੇ ਮੌਜੂਦ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਿਆ ਪਰ ਹੈਲੀਕਾਪਟਰ ਵਿੱਚ ਸਵਾਰ 9 ਲੋਕਾਂ ਦੀ ਮੌਤ ਹੋ ਗਈ ।

https://twitter.com/LASDHQ/status/1221501617255505920

ਕੋਬੀ ਦੀ ਮੌਤ ਨੂੰ ਲੈ ਕੇ ਖੇਡ ਤੇ ਫ਼ਿਲਮ ਜਗਤ ਦੇ ਲੋਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਵਿਰਾਟ ਕੋਹਲੀ ਨੇ ਵੀ ਕੋਬੀ ਦੀ ਮੌਤ ਤੇ ਅਫਸੋਸ ਜਤਾਇਆ ਹੈ ।

ਅਕਸ਼ੇ ਕੁਮਾਰ ਨੇ ਵੀ ਕੋਬੀ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ ਹੈ ।

https://www.instagram.com/p/B7zUprxF3nP/

https://twitter.com/akshaykumar/status/1221624306100129792

ਰਣਵੀਰ ਸਿੰਘ, ਫਰਹਾਨ ਅਖ਼ਤਰ, ਕਰਨ ਜੌਹਰ, ਅਨੁਪਮ ਖੇਰ ਸਮੇਤ ਬਾਲੀਵੁੱਡ ਦੇ ਬਹੁਤ ਸਾਰੀਆਂ ਹਸਤੀਆਂ ਨੇ ਕੋਬੀ ਨੂੰ ਸ਼ਰਧਾਂਜਲੀ ਦਿੱਤੀ ਹੈ ।

https://www.instagram.com/p/B7y9EDTBxPA/

ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਗਗਨ ਕੋਕਰੀ, ਸਾਰਾ ਗੁਰਪਾਲ, ਅੰਮ੍ਰਿਤ ਮਾਨ ਸਮੇਤ ਹੋਰ ਕਈ ਗਾਇਕਾ ਨੇ ਕੋਬੀ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ ।

https://www.instagram.com/p/B7zvDPZhBuk/

https://www.instagram.com/p/B7z4IULBD_O/

Related Post