ਜਾਣੋ ਕਿਉਂ ਸਾਲ ਦੇ ਆਖ਼ਰੀ ਦਿਨ ਮੁਆਫੀ ਮੰਗ ਸੋਨੂੰ ਸੂਦ ਨੇ ਦਿੱਤੀ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ

By  Pushp Raj December 31st 2022 05:28 PM

Sonu Sood Tweet On New Year: ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਅਦਾਕਾਰੀ ਲਈ ਨਹੀਂ ਸਗੋਂ ਆਪਣੀ ਜ਼ਿੰਦਾਦਿਲੀ ਲਈ ਵੀ ਜਾਣੇ ਜਾਂਦੇ ਹਨ। ਅੱਜ ਸਾਲ ਦਾ ਆਖ਼ਰੀ ਦਿਨ ਹੈ। ਇਸ ਖਾਸ ਮੌਕੇ 'ਤੇ ਸੋਨੂੰ ਸੂਦ ਨੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਉਨ੍ਹਾਂ ਲੋਕਾਂ ਤੋਂ ਮੁਆਫੀ ਵੀ ਮੰਗੀ ਹੈ। ਆਓ ਜਾਣਦੇ ਹਾਂ ਕਿਉਂ।

ਸਾਲ 2022 ਦੇ ਆਖ਼ਰੀ ਦਿਨ ਤੇ ਨਵੇਂ ਸਾਲ ਤੋਂ ਪਹਿਲਾਂ ਹਾਲ ਹੀ ਵਿੱਚ ਸੋਨੂੰ ਸੂਦ ਨੇ ਟਵਿੱਟਰ ਉੱਤੇ ਇੱਕ ਟਵੀਟ ਕੀਤੀ ਹੈ। ਇਸ ਟਵੀਟ ਰਾਹੀਂ ਸੋਨੂੰ ਸੂਦ ਨੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾ ਦਿੱਤੀਆਂ ਹਨ।

ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ, 'ਪਿਛਲੇ ਇੱਕ ਸਾਲ ਵਿੱਚ ਮੈਂ ਤੇ ਮੇਰ ਟੀਮ 10,117 ਲੋਕਾਂ ਨੂੰ ਬਚਾਉਣ ਅਤੇ ਠੀਕ ਕਰਨ ਵਿੱਚ ਸਮਰੱਥ ਰਿਹਾ ਹਾਂ। ਜਿਨ੍ਹਾਂ ਤੱਕ ਮੈਂ ਨਹੀਂ ਪਹੁੰਚ ਸਕਿਆ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ। ਪ੍ਰਮਾਤਮਾ ਸਾਨੂੰ ਸਾਲ 2023 ਵਿੱਚ ਹੋਰ ਵਧੀਆ ਕਰਨ ਦੀ ਤਾਕਤ ਦੇਵੇ। ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ। ਸੋਨੂੰ ਸੂਦ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਹਨ।'

ਦਰਅਸਲ ਸੋਨੂੰ ਸੂਦ ਨੇ ਉਨ੍ਹਾਂ ਲੋਕਾਂ ਕੋਲੋਂ ਮੁਆਫੀ ਮੰਗੀ ਹੈ ਜਿਨ੍ਹਾਂ ਦੀ ਉਹ ਮਦਦ ਨਹੀਂ ਕਰ ਸਕੇ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ।

Image Source: Instagram

ਸੋਨੂੰ ਸੂਦ ਨੇ ਕੋਰੋਨਾ ਕਾਲ ਤੋਂ ਹੀ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਲੌਕਡਾਊਨ ਦੌਰਾਨ ਮੁੰਬਈ ਵਿੱਚ ਫਸੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਸੀ। ਹਾਲ ਹੀ ਵਿੱਚ ਸੋਨੂੰ ਸੂਦ ਨੇ ਲੋਕਾਂ ਨੂੰ ਕੋਰੋਨਾ ਬਾਰੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, 'ਕੋਰੋਨਾ ਤੋਂ ਨਾ ਡਰੋ, ਸਾਵਧਾਨ ਰਹੋ, ਪ੍ਰਮਾਤਮਾ ਮੇਹਰ ਕਰੇ ਕਿ ਮੈਨੂੰ ਇਸ ਦੀ ਜ਼ਰੂਰਤ ਨਾ ਪਵੇ, ਪਰ ਜੇ ਅਜਿਹਾ ਹੁੰਦਾ ਹੈ, ਤਾਂ ਯਾਦ ਰੱਖੋ... ਨੰਬਰ ਉਹੀ ਹੈ'।

पिछले एक साल में 10117 लोगों को बचाने और स्वस्थ करने में स्मर्थ रहे।

जिन लोगो तक नहीं पहुँच पाये उसके लिए क्षमा कीजिएगा?

2023 वर्ष में ईश्वर हमें और बेहतर करने की शक्ति दे।

नव वर्ष की हार्दिक शुभकामनाएँ❤️

— sonu sood (@SonuSood) December 31, 2022

ਸੋਨੂੰ ਸੂਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, 'ਪਿਛਲੇ ਕੁਝ ਦਿਨਾਂ ਵਿੱਚ, ਅਸੀਂ ਵੱਖ-ਵੱਖ ਖੇਤਰਾਂ ਅਤੇ ਪਿੰਡਾਂ ਵਿੱਚ ਸਾਡੇ ਨਾਲ ਕੰਮ ਕਰ ਰਹੇ ਆਪਣੇ ਵਲੰਟੀਅਰਾਂ, ਸਾਰੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਹਨ। ਅਸੀਂ ਸਾਰਿਆਂ ਨੂੰ ਲੋੜ ਪੈਣ 'ਤੇ ਕਿਸੇ ਵੀ ਚੀਜ਼ ਲਈ ਤਿਆਰ ਰਹਿਣ ਲਈ ਕਿਹਾ ਹੈ। ਅਸੀਂ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਲਈ ਤਿਆਰ ਹਾਂ, ਚਾਹੇ ਉਹ ਦਵਾਈਆਂ, ਆਕਸੀਜਨ ਕੇਂਦਰਿਤ ਕਰਨ ਵਾਲੇ ਜਾਂ ਹੋਰ ਕੁਝ ਵੀ ਜ਼ਰੂਰੀ ਹੋਵੇ।

Also Read | Sidhu Moose Wala posthumously honoured with Dada Saheb Phalke Iconic Award Image Source: Instagram

ਹੋਰ ਪੜ੍ਹੋ: ਪੀਟੀਸੀ ਪੰਜਾਬੀ ਦੇ ਖ਼ਾਸ ਪ੍ਰੋਗਰਾਮ 'ਸ਼ਾਵਾ 2023' ਦੇ ਨਾਲ ਹੋਵੇਗਾ ਨਵੇਂ ਸਾਲ ਦਾ ਆਗਾਜ਼

ਉਨ੍ਹਾਂ ਨੇ ਕਿਹਾ ਕਿ ਮਹਾਂਮਾਰੀ ਤੋਂ ਲੜਨ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਅਸੀਂ ਯਕੀਨੀ ਬਣਾਵਾਂਗੇ ਕਿ ਹਰ ਫੋਨ ਕਾਲ ਦਾ ਜਵਾਬ ਦਿੱਤਾ ਜਾਵੇ। ਜੋ ਵੀ ਸਾਡੇ ਨਾਲ ਸੰਪਰਕ ਕਰਦਾ ਹੈ, ਅਸੀਂ ਉਨ੍ਹਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।

 

Related Post