
ਆਸਕਰ 2022 ਅਵਾਰਡ ਸਮਾਗਮ ਦੇ ਦੌਰਾਨ ਵਿਲ ਸਮਿਥ ਅਤੇ ਕ੍ਰਿਸ ਰੌਕ ਵਿਚਾਲੇ ਹੋਈ ਕੌਨਟਰਵਰਸੀ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਇਸ ਬਾਰੇ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਆਪੋ ਆਪਣੀ ਪ੍ਰਤੀਕਿਰੀਆ ਦਿੱਤੀ ਹੈ। ਹੁਣ ਇਸ ਮਾਮਲੇ ਦੇ ਬਾਲੀਵੁੱਡ ਦੀ ਪੰਗਾ ਕੁਇਨ ਕੰਗਨਾ ਰਣੌਤ ਨੇ ਵੀ ਆਪਣਾ ਰਿਐਕਸ਼ਨ ਦਿੰਦੇ ਹੋਏ ਵਿਲ ਸਮਿਥ ਨੂੰ ਖ਼ੁਦ ਵਾਂਗ ਬਿਗੜਿਆ ਹੋਇਆ ਤੇ ਜ਼ਿਦੀ ਦੱਸਿਆ ਹੈ।
ਇਸ ਵਿਵਾਦ 'ਚ ਕੰਗਨਾ ਰਣੌਤ ਨੇ ਪਹਿਲਾਂ ਹੀ ਵਿਲ ਸਮਿਥ ਦਾ ਸਮਰਥਨ ਕੀਤਾ ਸੀ। ਇਸ ਦੇ ਨਾਲ ਹੀ ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਮਜ਼ਾਕੀਆ ਪੋਸਟ ਅਪਲੋਡ ਕੀਤੀ ਹੈ। ਇਸ ਵਿੱਚ ਉਸ ਨੇ ਵਿਲ ਸਮਿਥ ਨੂੰ 'ਸਾਂਘੀ' ਕਿਹਾ ਹੈ।
ਕੰਗਨਾ ਰਣੌਤ ਨੇ ਆਪਣੀ ਸਟੋਰੀ 'ਤੇ ਇਕ ਪੋਸਟ ਵਿੱਚ ਵਿਲ ਸਮਿਥ ਨੂੰ 'ਸਾਂਘੀ' ਕਿਹਾ ਹੈ। ਆਪਣੀ ਪੋਸਟ ਵਿੱਚ, ਕੰਗਨਾ ਨੇ ਵਿਲ ਸਮਿਥ ਅਤੇ ਕ੍ਰਿਸ ਰੌਕ ਬਾਰੇ ਇੱਕ ਮੀਮ ਸ਼ਾਮਲ ਕੀਤਾ ਹੈ। ਕੰਗਨਾ ਰਣੌਤ ਨੇ ਇਸ ਫੋਟੋ ਦੇ ਨਾਲ ਮਜ਼ਾਕੀਆ ਕੈਪਸ਼ਨ ਵਿੱਚ ਆਪਣੀ ਤੁਲਨਾ ਵਿਲ ਸਮਿਥ ਨਾਲ ਕੀਤੀ ਹੈ। ਅਦਾਕਾਰਾ ਨੇ ਲਿਖਿਆ, 'ਸਾਬਤ ਕਰੋ ਕਿ ਵਿਲ ਵੀ 'ਸਾਂਘੀ' ਹੈ। ਮੇਰੇ ਵਾਂਗ ਉਹ ਵੀ ਵਿਗੜ ਗਿਆ ਹੈ। ਕੰਗਨਾ ਦੇ ਇੰਸਟਾਗ੍ਰਾਮ ਪੋਸਟ ਨੂੰ ਲੈ ਕੇ ਫੈਨਜ਼ ਬੇਹੱਦ ਖੁਸ਼ ਹਨ।
ਇਸ ਤੋਂ ਪਹਿਲਾਂ ਵੀ ਕੰਗਨਾ ਨੇ ਇੱਕ ਇੰਸਟਾਗ੍ਰਾਮ ਸਟੋਰੀ ਪੋਸਟ ਕੀਤੀ ਸੀ ਜਿਸ ਵਿੱਚ ਉਸਨੇ ਵਿਲ ਸਮਿਥ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਸੀ। ਉਸ ਨੇ ਇਸ ਵਿੱਚ ਵਿਲ ਸਮਿਥ ਅਤੇ ਕ੍ਰਿਸ ਰੌਕ ਦੀ ਇੱਕ ਫੋਟੋ ਦੇ ਨਾਲ ਇੱਕ ਨੋਟ ਲਿਖਿਆ ਸੀ। ਅਦਾਕਾਰਾ ਨੇ ਇਸ ਫੋਟੋ ਦੇ ਨਾਲ ਲਿਖਿਆ, 'ਜੇਕਰ ਕੋਈ ਮੂਰਖ ਵਿਅਕਤੀ ਮੇਰੀ ਮਾਂ ਜਾਂ ਭੈਣ ਦੀ ਹਾਲਤ ਦਾ ਮਜ਼ਾਕ ਉਡਾ ਕੇ ਕੁਝ ਮੂਰਖ ਲੋਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਮੈਂ ਉਸ ਨੂੰ ਵਿਲ ਸਮਿਥ ਵਾਂਗ ਥੱਪੜ ਮਾਰਾਂਗੀ। ਮੈਨੂੰ ਉਮੀਦ ਹੈ ਕਿ ਉਹ ਮੇਰੀ ਜੇਲ ਦੀਆਂ ਸਹੂਲਤਾਂ 'ਤੇ ਦਿਖਾਈ ਦੇਵੇਗਾ।
ਹੋਰ ਪੜ੍ਹੋ : ਪੈਟਰੋਲ ਡੀਜ਼ਲ ਦੇ ਰੇਟ ਨੇ ਮੁੜ ਲਾਇਆ ਸੈਂਕੜਾ; ਟਵਿੱਟਰ 'ਤੇ ਲੋਕਾਂ ਨੇ ਕਿਹਾ, "ਹਮਕੋ ਜ਼ਿੰਦਾ ਮਤ ਛੋੜੋ..."
ਦੱਸ ਦਈਏ ਕਿ ਕੰਗਣਾ ਰਣੌਤ ਪਹਿਲਾਂ ਵੀ ਕਈ ਮੁੱਦਿਆਂ 'ਤੇ ਬੇਬਾਕ ਤਰੀਕੇ ਨਾਲ ਆਪਣੇ ਵਿਚਾਰ ਰੱਖਦੀ ਹੈ। ਇਸ ਦੇ ਚਲਦੇ ਕੰਗਨਾ ਨੂੰ ਪੰਗਾ ਕੁਇਨ ਦਾ ਨਾਂਅ ਦਿੱਤਾ ਗਿਆ ਹੈ। ਜਿਥੇ ਕਈ ਲੋਕ ਕੰਗਨਾ ਦੇ ਬੇਬਾਕ ਤਰੀਕੇ ਨੂੰ ਪਸੰਦ ਕਰਦੇ ਹਨ, ਉਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਉਸ ਦੇ ਇਸ ਤਰੀਕੇ ਕਾਰਨ ਉਸ ਬਾਲੀਵੁੱਡ ਦੇ ਖਿਲਾਫ ਬੋਲਣ ਵਾਲੀ ਕਹਿੰਦੇ ਹਨ।
View this post on Instagram