ਬੀ ਆਰ ਚੋਪੜਾ (BR Chopra) ਦਾ ਮੁੰਬਈ ‘ਚ ਸਥਿਤ ਬੰਗਲਾ ਵੇਚ ਦਿੱਤਾ ਗਿਆ ਹੈ । ਇਸ ਬੰਗਲੇ ਨੂੰ ਉਨ੍ਹਾਂ ਦੀ ਨੂੰਹ ਰੇਨੂੰ ਚੋਪੜਾ ਨੇ ਰਹੇਜਾ ਕਾਰਪ ਨੂੰ ਸਂੌਪ ਦਿੱਤਾ ਹੈ । ਬੀ ਆਰ ਚੋਪੜਾ ਨੇ ਫ਼ਿਲਮ ‘ਵਕਤ’, ‘ਕਾਨੂੰਨ’, ‘ਦ ਬਰਨਿੰਗ ਟ੍ਰੇਨ’ ਅਤੇ ਨਿਕਾਹ ਵਰਗੀਆਂ ਬਿਹਤਰੀਨ ਫ਼ਿਲਮਾਂ ਦਿੱਤੀਆਂ ਸਨ । ਇਸ ਤੋਂ ਇਲਾਵਾ ਉਨ੍ਹਾਂ ਦੇ ਸ਼ੋਅ ਮਹਾਭਾਰਤ ਨੂੰ ਵੀ ਅੱਖਾਂ ਪਰੋਖੇ ਨਹੀਂ ਕੀਤਾ ਜਾ ਸਕਦਾ ।
image From google
ਹੋਰ ਪੜ੍ਹੋ : ਫ਼ਿਲਮ ‘ਸ਼ੇਰ ਬੱਗਾ’ ਦਾ ਨਵਾਂ ਗੀਤ ‘ਮੁਸਾਫ਼ਿਰਾ’ ਵਿਕਾਸ ਮਾਨ ਦੀ ਆਵਾਜ ‘ਚ ਰਿਲੀਜ
ਉਨ੍ਹਾਂ ਨੇ ਕਰੀਅਰ ਦੀ ਸ਼ੁਰੂਆਤ ਬਤੌਰ ਪੱਤਰਕਾਰ ਕੀਤੀ ਸੀ । ਸਾਲ 1949 ‘ਚ ਪਹਿਲੀ ਵਾਰ ਉਨ੍ਹਾਂ ਨੇ ਕਰਵਟ ਫ਼ਿਲਮ ਤਿਆਰ ਕੀਤੀ ਸੀ ਜੋ ਕਿ ਫਲਾਪ ਸਾਬਿਤ ਹੋਈ ਸੀ । ਉਨ੍ਹਾਂ ਦਾ ਅਸਲ ਨਾਮ ਬਲਦੇਵ ਰਾਜ ਚੋਪੜਾ ਉਰਫ਼ ਬੀਆਰ ਚੋਪੜਾ ਸੀ । ਅੱਜ ਉਨ੍ਹਾਂ ਦੇ ਨਾਲ ਸਬੰਧਤ ਇੱਕ ਖਬਰ ਸੁਰਖੀਆਂ ‘ਚ ਹੈ ।
image From google
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਗੀਤ ‘ਲਾਸਟ ਰਾਈਡ’ ਤੋਂ ਖੁਸ਼ ਨਹੀਂ ਸਨ ਮਾਤਾ ਪਿਤਾ, ਭੈਣ ਅਫਸਾਨਾ ਖ਼ਾਨ ਨੇ ਕੀਤਾ ਖੁਲਾਸਾ
ਦਰਅਸਲ ਜਿਸ ਬੰਗਲੇ ਨੂੰ ਉਨ੍ਹਾਂ ਨੇ ਬੜੀ ਹੀ ਰੀਝ ਦੇ ਨਾਲ ਤਿਆਰ ਕਰਵਾਇਆ ਸੀ ।ਉਹ ਉਨ੍ਹਾਂ ਦੀ ਨੂੰਹ ਨੇ ਵੇਚ ਦਿੱਤਾ ਹੈ । ੨੫ ਹਜ਼ਾਰ ਵਰਗ ਫੁੱਟ 'ਚ ਫੈਲੇ ਇਸ ਆਲੀਸ਼ਾਨ ਬੰਗਲੇ ਨੂੰ ਬੀ ਆਰ ਚੋਪੜਾ ਦੀ ਨੂੰਹ ਰੇਣੂ ਚੋਪੜਾ ਨੇ 183 ਕਰੋੜ ਰੁਪਏ 'ਚ ਵੇਚਿਆ ਹੈ।
ਖਬਰਾਂ ਮੁਤਾਬਕ ਕੁਝ ਮਜਬੂਰੀਆਂ ਕਾਰਨ ਬੀ ਆਰ ਚੋੋਪੜਾ ਦੀ ਨੂੰਹ ਨੂੰ ਇਹ ਕਦਮ ਚੁੱਕਣਾ ਪਿਆ ਹੈ ।ਇਸ ਮਹਾਨ ਫ਼ਿਲਮਕਾਰ ਦਾ ਦਿਹਾਂਤ 2008 ‘ਚ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਬੀ ਆਰ ਚੋੋਪੜਾ ਵੀ ਇਸ ਫਾਨੀ ਸੰਸਾਰ ਨੂੰ 2014 ‘ਚ ਅਲਵਿਦਾ ਆਖ ਗਏ ਸਨ । ਦੱਸਿਆ ਜਾ ਰਿਹਾ ਹੈ ਕਿ ਫਲਾਪ ਫ਼ਿਲਮਾਂ ਦੇ ਕਾਰਨ ਉਨ੍ਹਾਂ ਦਾ ਪ੍ਰੋਡਕਸ਼ਨ ਹਾਊਸ ਘਾਟੇ ‘ਚ ਜਾ ਰਿਹਾ ਸੀ । ਜਿਸ ਕਾਰਨ ਇਹ ਬੰਗਲਾ ਵੇਚਣਾ ਪਿਆ ।