ਧਰਮਿੰਦਰ (Dharmendra Deol) ਆਪਣੀਆਂ ਬਿਹਤਰੀਨ ਫ਼ਿਲਮਾਂ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਅਨੇਕਾਂ ਹੀ ਕਿੱਸੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ । ਜਿਸ ਕਾਰਨ ਅਦਾਕਾਰ ਨੂੰ ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਆਸ਼ਾ ਪਾਰੇਖ ਤੋਂ ਡਾਂਟ ਵੀ ਪਈ ਸੀ ।
Image Source :Instagram
ਹੋਰ ਪੜ੍ਹੋ : ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ ‘ਚ ਪੂਰੇ ਕੀਤੇ 29 ਸਾਲ, ਗਾਇਕੀ ਦੇ ਸਫ਼ਰ ਨੂੰ ਕੀਤਾ ਬਿਆਨ
ਇਹ ਕਿੱਸਾ ਉਦੋਂ ਦਾ ਹੈ ਜਦੋਂ ਧਰਮਿੰਦਰ ਅਦਾਕਾਰਾ ਆਸ਼ਾ ਪਾਰੇਖ ਦੇ ਨਾਲ ਕਿਸੇ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ।ਇਸੇ ਦੌਰਾਨ ਧਰਮਿੰਦਰ ਰਾਤ ਨੂੰ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਰੱਜ ਕੇ ਸ਼ਰਾਬ ਪੀਂਦੇ ਸਨ । ਪਰ ਸਵੇਰ ਵੇਲੇ ਜਦੋਂ ਸ਼ੂਟਿੰਗ ‘ਤੇ ਜਾਣਾ ਹੁੰਦਾ ਤਾਂ ਉਹ ਬਹੁਤ ਸਾਰੇ ਪਿਆਜ਼ ਖਾ ਕੇ ਸੈੱਟ ‘ਤੇ ਪਹੁੰਚ ਜਾਂਦੇ ਸਨ ।
image From instagram
ਹੋਰ ਪੜ੍ਹੋ : ਜਸਬੀਰ ਜੱਸੀ ਨੇ ਗਾਇਨ ਕੀਤਾ ਸ਼ਬਦ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’, ਵੇਖੋ ਵੀਡੀਓ
ਜਿਸ ਤੋਂ ਉਨ੍ਹਾਂ ਦੇ ਨਾਲ ਫ਼ਿਲਮ ‘ਚ ਕੰਮ ਕਰਨ ਵਾਲੀ ਅਦਾਕਾਰਾ ਆਸ਼ਾ ਪਾਰੇਖ ਬਹੁਤ ਜ਼ਿਆਦਾ ਪਰੇਸ਼ਾਨ ਸੀ । ਅਦਾਕਾਰਾ ਨੇ ਧਰਮਿੰਦਰ ਨੂੰ ਡਾਂਟਿਆ ਫਟਕਾਰਿਆ ਤਾਂ ਧਰਮਿੰਦਰ ਨੇ ਸਾਰੀ ਗੱਲ ਅਦਾਕਾਰਾ ਦੇ ਨਾਲ ਸ਼ੇਅਰ ਕੀਤੀ । ਜਿਸ ਤੋਂ ਬਾਅਦ ਅਦਾਕਾਰਾ ਨੇ ਧਰਮਿੰਦਰ ਨੂੰ ਸ਼ਰਾਬ ਨਾ ਪੀਣ ਦੀ ਨਸੀਹਤ ਦਿੱਤੀ ਸੀ ।
Image Source: Twitter
ਧਰਮਿੰਦਰ ਨੇ ਇਹ ਕਿੱਸਾ ਇੱਕ ਸ਼ੋਅ ਦੇ ਦੌਰਾਨ ਸਾਂਝਾ ਕੀਤਾ ਸੀ । ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ਅਤੇ ਹੁਣ ਵੀ ਉਹ ਇੰਡਸਟਰੀ ‘ਚ ਲਗਾਤਾਰ ਸਰਗਰਮ ਹਨ ।
View this post on Instagram
A post shared by Dharmendra Deol (@aapkadharam)