ਭਗਤ ਪੂਰਨ ਸਿੰਘ ਜੀ ਦੀ ਅੱਜ ਹੈ ਬਰਸੀ, ਜਾਣੋ ਰਾਮ ਜੀ ਦਾਸ ਤੋਂ ਕਿਵੇਂ ਬਣੇ ਭਗਤ ਪੂਰਨ ਸਿੰਘ

By  Shaminder August 5th 2020 02:23 PM

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਜੋ ਦੂਜਿਆਂ ਲਈ ਜੀਵੇ ਅਜਿਹੇ ਇਨਸਾਨ ਇਸ ਦੁਨੀਆ ‘ਤੇ ਟਾਵੇਂ ਟਾਵੇਂ ਹੀ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਅਜਿਹੀ ਸ਼ਖਸੀਅਤ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਪੂਰਾ ਜੀਵਨ ਦੀਨ ਦੁਖੀਆਂ ਦੀ ਸੇਵਾ ‘ਚ ਬੀਤਿਆ । ਅਸੀਂ ਗੱਲ ਕਰ ਰਹੇ ਹਾਂ ਭਗਤ ਪੂਰਨ ਸਿੰਘ ਜੀ ਦੀ । ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸੇਵਾ ‘ਚ ਬਿਤਾਇਆ ।ਭਗਤ ਪੂਰਨ ਸਿੰਘ, ਜਿਨ੍ਹਾਂ ਦਾ ਪਹਿਲਾ ਨਾਂ ਰਾਮਜੀ ਦਾਸ ਸੀ, ਦਾ ਜਨਮ 4 ਜੂਨ 1904 ਨੂੰ ਛਿੱਬੂ ਮੱਲ ਅਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ।

https://www.instagram.com/p/CDfxQYhHcqa/?utm_source=ig_web_copy_link

ਉਨ੍ਹਾਂ ਦੇ ਪਿਤਾ ਸ਼ਾਹੂਕਾਰ ਸਨ ਅਤੇ ਮਾਤਾ ਧਾਰਮਿਕ ਬਿਰਤੀ ਦੇ ਮਾਲਿਕ ਸਨ। ਮੁੱਢਲੀ ਵਿੱਦਿਆ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। ਦਸਵੀਂ ਜਮਾਤ ਵਿੱਚ ਪੜ੍ਹਦਿਆਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਅਚਾਨਕ ਘਰ ਵਿੱਚ ਗ਼ਰੀਬੀ ਆ ਜਾਣ ਕਾਰਨ ਪੜ੍ਹਾਈ ਵਿਚਾਲੇ ਹੀ ਛੱਡ ਕੇ ਆਪਣੀ ਮਾਂ ਦੇ ਕੋਲ ਲਾਹੌਰ ਜਾਣਾ ਪਿਆ। ਉੱਥੇ ਉਨ੍ਹਾਂ ਦੇ ਮਾਤਾ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਦੇ ਸਨ।

Baghat Puran Singh ji 44444 Baghat Puran Singh ji 44444

ਭਗਤ ਪੂਰਨ ਸਿੰਘ ਜੀ ਦੇ ਜੀਵਨ ‘ਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ ਜਿਸ ਤੋਂ ਬਾਅਦ ਪ੍ਰੇਰਿਤ ਹੋ ਕੇ ਉਹ ਲੋਕ ਸੇਵਾ ਨੂੰ ਸਮਰਪਿਤ ਹੋ ਗਏ ਸਨ ।ਇਸੇ ਤੋਂ ਬਾਅਦ ਉਹ ਰਾਮ ਜੀ ਦਾਸ ਤੋਂ ਭਗਤ ਪੂਰਨ ਸਿੰਘ ਬਣ ਗਏ ।ਉਨ੍ਹਾਂ ਨੇ ਆਪਣਾ ਅਖੀਰਲਾ ਸਮਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅੱਗੇ ਬੈਠ ਕੇ ਸੰਗਤ ਨੂੰ ਮਾਨਵ ਸੇਵਾ, ਪਰਉਪਕਾਰ ਅਤੇ ਵਾਤਾਵਰਨ ਸੰਭਾਲ ਵੀ ਪ੍ਰੇਰਦਿਆਂ ਬਤੀਤ ਕੀਤਾ। ਅਖੀਰ ਭਗਤ ਪੂਰਨ ਸਿੰਘ 5 ਅਗਸਤ, 1992 ਨੂੰ ਸਦੀਵੀ ਵਿਛੋੜਾ ਦੇ ਗਏ।

 

Related Post