ਸਿਹਤ ਲਈ ਬਹੁਤ ਲਾਹੇਵੰਦ ਹੁੰਦੇ ਹਨ ਡਰਾਈ ਫਰੂਟਸ, ਜਾਣੋਂ ਕਿਵੇਂ ਖਾਣ ਨਾਲ ਮਿਲਦਾ ਹੈ ਦੁੱਗਣਾ ਫਾਇਦਾ

By  Shaminder June 3rd 2022 06:51 PM

ਸਿਹਤਮੰਦ ਸਰੀਰ ‘ਚ ਸਿਹਤਮੰਦ ਆਤਮਾ ਨਿਵਾਸ ਕਰਦੀ ਹੈ । ਖੁਦ ਨੂੰ ਤੰਦਰੁਸਤ ਰੱਖਣ ਦੇ ਲਈ ਅਸੀਂ ਆਪਣੀ ਡਾਈਟ ਦਾ ਖਾਸ ਖਿਆਲ ਰੱਖਦੇ ਹਾਂ ਕਿਉਂਕਿ ਸਰੀਰ ਨੂੰ ਪੋੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਅਜਿਹੇ ‘ਚ ਡਰਾਈ (Dry Fruits)  ਫਰੂਟਸ ‘ਚ ਕਈ ਤੱਤ ਹੁੰਦੇ ਹਨ । ਜਿਨ੍ਹਾਂ ਦੇ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ । ਡਰਾਈ ਫਰੂਟਸ ਨੂੰ ਸਿਹਤ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ।

dry-Fruits,, image From google

ਹੋਰ ਪੜ੍ਹੋ : ਨਾਸ਼ਤੇ ‘ਚ ਹਰ ਰੋਜ ਵ੍ਹਾਈਟ ਬਰੈੱਡ ਨਾਲ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ

ਹਾਲਾਂਕਿ ਡਰਾਈ ਫਰੂਟਸ ਦੀ ਤਾਸੀਰ ਗਰਮ ਮੰਨੀ ਜਾਂਦੀ ਹੈ । ਜਿਸ ਕਾਰਨ ਜਿਆਦਾਤਰ ਲੋਕ ਇਸ ਦਾ ਸੇਵਨ ਸਰਦੀਆਂ ‘ਚ ਕਰਦੇ ਹਨ । ਪਰ ਗਰਮੀਆਂ ‘ਚ ਇਨ੍ਹਾਂ ਨੂੰ ਭਿਉਂ ਕੇ ਖਾਧਾ ਜਾ ਸਕਦਾ ਹੈ ।

dry fruits,,-min image From google

ਹੋਰ ਪੜ੍ਹੋ : ਇਹਨਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਫੇਫੜਿਆਂ ਨੂੰ ਬਣਾ ਸਕਦੇ ਹੋ ਸਿਹਤਮੰਦ

ਇਨ੍ਹਾਂ ਡਰਾਈ ਫਰੂਟਸ ਨੂੰ ਸਵੇਰ ਦੇ ਸਮੇਂ ਖਾਧਾ ਜਾਵੇ ਤਾਂ ਇਸ ਦੇ ਨਾਲ ਸਰੀਰ ਨੂੰ ਭਰਪੂਰ ਫਾਇਦਾ ਮਿਲਦਾ ਹੈ ਅਤੇ ਸਵੇਰ ਦੇ ਸਮੇਂ ਇੱਕ ਗਲਾਸ ਪਾਣੀ ਅਤੇ ਇੱਕ ਮੁੱਠੀ ਭਿੱਜੇ ਹੋਏ ਮੇਵੇ ਖਾਣੇ ਚਾਹੀਦੇ ਹਨ।ਤੁਸੀਂ ਅਖਰੋਟ, ਬਦਾਮ ਜਾਂ ਜੋ ਵੀ ਤੁਹਾਨੂੰ ਪਸੰਦ ਹੋਵੇ, ਉਨ੍ਹਾਂ ਦਾ ਮਿਸ਼ਰਣ ਬਣਾ ਕੇ ਖਾ ਸਕਦੇ ਹ

dry Fruits,-m

ਭਿੱਜੇ ਹੋਏ ਬਦਾਮ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ ਅਤੇ ਕੋਲੈਸਟ੍ਰੋਲ ਦਾ ਪੱਧਰ ਵੀ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਜੇ ਸਵੇਰ ਦੇ ਸਮੇਂ ਜੇ ਤੁਸੀਂ ਡਰਾਈ ਫਰੂਟਸ ਦਾ ਸੇਵਨ ਕਰਦੇ ਹੋ ਤਾਂ ਇਸ ਦਾ ਜਿਆਦਾ ਫਾਇਦਾ ਤੁਹਾਨੂੰ ਮਿਲੇਗਾ । ਇਸ ਤਰ੍ਹਾਂ ਸੇਵਨ ਕਰਨ ਦੇ ਨਾਲ ਤੁਹਾਨੂੰ ਵਜਨ ਘੱਟ ਕਰਨ ‘ਚ ਵੀ ਮਦਦ ਮਿਲੇਗੀ ।

 

 

Related Post