ਤਾਂਬੇ ਦੇ ਬਰਤਨ ‘ਚ ਪਾਣੀ ਪੀਣਾ ਹੈ ਬਹੁਤ ਹੀ ਲਾਹੇਵੰਦ, ਕਈ ਬੀਮਾਰੀਆਂ ਹੁੰਦੀਆਂ ਹਨ ਦੂਰ
Shaminder
April 28th 2022 06:27 PM --
Updated:
April 29th 2022 10:02 AM
ਅੱਜ ਕੱਲ੍ਹ ਦੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਜਿਸ ਕਾਰਨ ਸਾਨੂੰ ਆਪਣੀ ਖੁਰਾਕ ‘ਚੋਂ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ । ਸਾਡਾ ਸਰੀਰ ਵੀ ਪੰਜ ਤੱਤਾਂ ਦਾ ਬਣਿਆ ਹੋਇਆ ਹੈ । ਜਿਸ ‘ਚ ਹਵਾ, ਪਾਣੀ, ਆਕਾਸ਼ ਵੀ ਸ਼ਾਮਿਲ ਹੈ । ਸਰੀਰ ਨੂੰ ਪਾਣੀ ਵੀ ਲੋੜੀਂਦੀ ਮਾਤਰਾ ‘ਚ ਚਾਹੀਦਾ ਹੈ । ਪਰ ਜੇ ਉਹ ਪਾਣੀ ਤਾਂਬੇ ਦੇ ਬਰਤਨ (copper vessel) ‘ਚ ਰੱਖਿਆ ਜਾਵੇ ਤਾਂ ਸੋਨੇ ‘ਤੇ ਸੁਹਾਗੇ ਵਾਂਗ ਹੈ । ਤਾਂਬੇ ਦੇ ਬਰਤਨਾਂ ਦਾ ਇਸਤੇਮਾਲ ਅੱਜ ਕੱਲ੍ਹ ਪਾਣੀ ਪੀਣ ਦੇ ਲਈ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।