ਰਾਜਵੀਰ ਜਵੰਦਾ 'ਤੇ ਹੈ ਰੱਬ ਦੀ ਮਿਹਰ ,ਜਾਣੋ ਕਿਸ ਚੀਜ਼ ਨੇ ਦਿਵਾਈ ਪ੍ਰਸਿੱਧੀ 

By  Shaminder December 4th 2018 11:29 AM -- Updated: December 4th 2018 11:30 AM

ਰਾਜਵੀਰ ਜਵੰਦਾ ਇੱਕ ਕਾਮਯਾਬ ਗਾਇਕ ਨੇ ਪਰ ਗਾਇਕੀ ਦੇ ਸਫਰ ਦੀ ਸ਼ੁਰੂਆਤ ਉਨ੍ਹਾਂ ਨੇ ਕਦੋਂ ਅਤੇ ਕਿਵੇਂ ਕੀਤੀ ਇਸ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੇ ਕਰੀਅਰ ਨਾਲ ਜੁੜੀਆਂ ਗੱਲਾਂ ਦੱਸਣ ਜਾ ਰਹੇ ਹਾਂ  ।ਰਾਜਵੀਰ ਜਵੰਦਾ ਦਾ ਜਨਮ ਮਾਤਾ ਪਰਮਜੀਤ  ਦੀ ਕੁੱਖੋਂ ਹੋਇਆ ਅਤੇ ਉਨ੍ਹਾਂ ਦੇ ਪਿਤਾ ਦਾ ਨਾਂਅ ਕਰਮ ਸਿੰਘ ਹੈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੋਨਾ ਜਗਰਾਓਂ 'ਚ ਉਨ੍ਹਾਂ ਦਾ ਜਨਮ ਹੋਇਆ ਅਤੇ ਇੱਥੋਂ ਹੀ ਉਨ੍ਹਾਂ ਨੇ ਸਕੂਲੀ ਪੜਾਈ ਪੂਰੀ ਕੀਤੀ ।ਫਿਰ ਡੀਏਵੀ ਕਾਲਜ ਤੋਂ ਬੀਏ ਕੀਤੀ ।

ਹੋਰ ਵੇਖੋ : ਕਿਸ ਨਖਰੀਲੀ ਮੁਟਿਆਰ ਨੂੰ ਰਾਜਵੀਰ ਜਵੰਦਾ ਹਾਸਲ ਕਰਨ ‘ਚ ਰਹੇ ਕਾਮਯਾਬ ,ਵੇਖੋ ਵੀਡਿਓ

rajvir jwanda rajvir jwanda

ਰਾਜਵੀਰ ਜਵੰਦਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਅਤੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਵੀ ਉਸਤਾਦ ਲਾਲੀ ਖਾਨ ਤੋਂ ਹਾਸਲ ਕੀਤੀ । ਇਸ ਤੋਂ ਬਾਅਦ ਥਿਏਟਰ ਅਤੇ ਟੀਵੀ 'ਚ ਮਾਸਟਰ ਡਿਗਰੀ ਹਾਸਲ ਕੀਤੀ ।

ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਨੇ ਆਪਣੇ ਪਿੰਡ ਦੇ ਨਗਰ ਕੀਰਤਨ 'ਚ ਸਾਹਿਬਜ਼ਾਦਾ ਅਜੀਤ ਸਿੰਘ 'ਤੇ ਇੱਕ ਵਾਰ ਗਾਈ ਸੀ ਜਿਸ ਨੂੰ ਪਿੰਡ ਦੇ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ।

ਹੋਰ ਵੇਖੋ : ‘ਹੈਲੋ ਹੈਲੋ’ ਦੇ ਨਾਲ ਰਾਜਵੀਰ ਜਵੰਦਾ ਸਰੋਤਿਆਂ ਦੇ ਹੋਣਗੇ ਰੁਬਰੂ ,ਵੇਖੋ ਗੀਤ ਦਾ ਟੀਜ਼ਰ

rajvir jwanda rajvir jwanda

ਇਸ ਤੋਂ ਬਾਅਦ ਰਾਜਵੀਰ ਜਵੰਦਾ ਕਾਫੀ ਪ੍ਰਸਿੱਧ ਹੋ ਗਏ । ਜਦੋਂ ਉਹ ਕਾਲਜ 'ਚ ਸੀ ਉਨ੍ਹਾਂ ਨੇ ਇੱਕ ਗੀਤ ਲਿਖਿਆ ਸੀ ਜੋ ਕਿ ਕਾਫੀ ਮਸ਼ਹੂਰ ਵੀ ਹੋਇਆ ਸੀ । ਇਸ ਗੀਤ ਤੋਂ ਹੀ ਉੁਨ੍ਹਾਂ ਦੀ ਪਛਾਣ ਬਣੀ ਸੀ । ਕਮਲ ਗਰੇਵਾਲ ,ਜੋਬਨ ਸੰਧੂ ਕੁਲਵਿੰਦਰ ਬਿੱਲਾ ਇੱਕੋ ਬੈਚ ਦੇ ਨੇ ਅਤੇ ਕਾਫੀ ਫੇਮਸ ਨੇ ।

rajvir jwanda rajvir jwanda

ਪੰਜਾਬੀ ਯੂਨੀਵਰਸਿਟੀ ਚੋਂ ਹੀ ਇਨ੍ਹਾਂ ਨੇ ਟੀਵੀ ਅਤੇ ਥਿਏਟਰ 'ਚ ਮਾਸਟਰ ਡਿਗਰੀ ਹਾਸਲ ਕੀਤੀ । ਰਾਜਵੀਰ ਜਵੰਦਾ ਨੇ ਕਈ ਸਾਲ ਸੰਗੀਤ ਲਈ ਸੰਘਰਸ਼ ਕੀਤਾ ਅਤੇ ਦਸ ਸਾਲ ਦੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਫਿਰ ਡੈਬਿਊ ਸੌਗ ਕੀਤਾ 'ਮੁਕਾਬਲਾ' ਕੁੰਢਾ ਧਾਲੀਵਾਲ ਨੇ ਇਹ ਗੀਤ ਲਿਖਿਆ ਸੀ ਅਤੇ ਫਿਰ ਇੱਕ ਤੋਂ ਬਾਅਦ ਇੱਕ ਕਈ ਗੀਤ  ਉਨ੍ਹਾਂ ਨੇ ਗਾਏ ।

rajvir jwanda rajvir jwanda

ਜਿਸ 'ਚ ਪਟਿਆਲਾ ਸ਼ਾਹੀ ਪੱਗ, ਕਲੀ ਜਵੰਦੇ ਦੀ ,ਸਰਨੇਮ ,ਕੰਗਨਾ ਸਣੇ ਕਈ ਗੀਤ ਗਾਏ ਅਤੇ ਅੱਜ ਰਾਜਵੀਰ ਜਵੰਦਾ ਨੂੰ ਹਰ ਕੋਈ ਜਾਣਦਾ ਹੈ ।ਰਾਜਵੀਰ ਜਵੰਦਾ ਨੂੰ ਐਡਵੇਂਚਰ ਦਾ ਬੇਹੱਦ ਸ਼ੌਕ ਹੈ ।

rajvir jwanda rajvir jwanda

ਬੁਲੇਟ ਚਲਾਉਣ ਦਾ ਸ਼ੌਕ ਰੱਖਦੇ ਨੇ ਰਾਜਵੀਰ ਜਵੰਦਾ  ਅਤੇ ਆਪਣੀ ਪਸੰਦੀਦਾ ਸਵਾਰੀ ਉਤੇ ਉਹ ਕਈ ਵਾਰ ਪਹਾੜੀ ਇਲਾਕਿਆਂ ਦੀ ਸੈਰ ਲਈ ਵੀ ਨਿਕਲ ਜਾਂਦੇ ਨੇ ਡੁੱਗ-ਡੁੱਗ ਵਾਲੇ ਯਾਰ ਸ਼ਾਇਦ ਇਸੇ ਪਸੰਦੀਦਾ ਸਵਾਰੀ ਤੋਂ ਪ੍ਰੇਰਿਤ ਹੋ ਕੀ ਹੀ ਉਨ੍ਹਾਂ ਨੇ ਲਿਖਿਆ ਸੀ । ਲਾਲ ਚੰਦ ਯਮਲਾ ਜੱਟ ਉਨ੍ਹਾਂ ਦੇ ਪਸੰਦੀਦਾ ਗਾਇਕ ਨੇ  ਅਤੇ ਲਾਲ ਰੰਗ ਉਨ੍ਹਾਂ ਨੂੰ ਬੇਹੱਦ ਪਸੰਦ ਹੈ ।

Related Post