ਸੰਗੀਤ ਜਗਤ ਦਾ ਚਮਕਦਾ ਸਿਤਾਰਾ ਬਣ ਰਹੀ ਹੈ ਪੰਜਾਬ ਦੀ ਧੀ ਸਿਮਰਨ ਚੌਧਰੀ, ਅਮਿਤਾਭ ਬੱਚਨ ਤੋਂ ਲੈ ਕੇ ਸ਼ਤਰੂਘਨ ਸਿਨਹਾ ਨਾਲ ਕਰ ਚੁੱਕੀ ਹੈ ਕੰਮ
Lajwinder kaur
October 4th 2020 03:15 PM --
Updated:
October 4th 2020 03:19 PM
ਗਾਇਕਾ ਸਿਮਰਨ ਚੌਧਰੀ ਏਨਾਂ ਦਿਨੀਂ ਆਪਣੇ ਨਵੇਂ ਹਿੰਦੀ ਗੀਤ ‘ਜ਼ਰੂਰਤ’ ਦੇ ਵਿੱਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਰਹੀ ਹੈ । ਗਾਣੇ ਦੀ ਵੀਡੀਓ ‘ਚ ਸੰਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਬਾਲੀਵੁੱਡ ਦੇ ਦਿੱਗਜ ਐਕਟਰ ਸ਼ਤਰੂਘਨ ਸਿਨਹਾ ਤੇ ਸੋਨਾਕਸ਼ੀ ਸਿਨਹਾ । ਇਸ ਗਾਣੇ ‘ਚ ਸਿਮਰਨ ਚੌਧਰੀ ਦੇ ਨਾਲ ਕੁਝ ਹੋਰ ਗਾਇਕਾਂ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਹੋਰ ਪੜ੍ਹੋ : ਵਾਇਸ ਆਫ਼ ਪੰਜਾਬ ਸੀਜ਼ਨ -11 ਦੇ ਆਡੀਸ਼ਨਾਂ ਲਈ ਇਸ ਤਰ੍ਹਾਂ ਭੇਜੋ ਆਪਣੀ ਐਂਟਰੀ, ਪੂਰਾ ਕਰੋ ਗਾਇਕੀ ‘ਚ ਨਾਂਅ ਚਮਕਾਉਣ ਦਾ ਸੁਫ਼ਨਾ