ਲਾਕ ਡਾਊਨ ਦੌਰਾਨ ਤੁਸੀਂ ਵੀ ਖਾਣਾ ਚਾਹੁੰਦੇ ਹੋ ਕੁਝ ਚਟਪਟਾ ਤਾਂ ਨਵੇਂ ਤਰੀਕੇ ਨਾਲ ਬਣਾਓ ਚਟਪਟੀ ਮੈਕਰੋਨੀ

ਪੰਜਾਬ ਦੇ ਸੁਪਰ ਸ਼ੈੱਫ ‘ਚ ਤੁਹਾਨੂੰ ਪੰਜਾਬ ਦੀਆਂ ਖਾਣਾ ਬਨਾਉਣ ‘ਚ ਮਾਹਿਰ ਪ੍ਰਤਿਭਾਵਾਂ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਇਸ ਦੌਰਾਨ ਪ੍ਰਤੀਭਾਗੀ ਆਪੋ ਆਪਣੀ ਬਿਹਤਰੀਨ ਰੈਸਿਪੀ ਬਣਾ ਕੇ ਸੁਪਰ ਸ਼ੈਫ ਹਰਪਾਲ ਸਿੰਘ ਸੋਖੀ ਨੂੰ ਵਿਖਾ ਰਹੇ ਨੇ । ਇਸ ਦੇ ਨਾਲ ਹੀ ਅੱਜ ਅਸੀਂ ਤੁਹਾਨੂੰ ਲਾਕਡਾਊਨ ਦੌਰਾਨ ਇੱਕ ਅਜਿਹੀ ਹੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਜੋ ਬਹੁਤ ਹੀ ਟੇਸਟੀ ਬਣਦੀ ਹੈ ਅਤੇ ਇਹ ਬੱਚਿਆਂ ਅਤੇ ਬਜ਼ੁਰਗਾਂ ਸਣੇ ਸਭ ਨੂੰ ਪਸੰਦ ਆਉਂਦੀ ਹੈ ।
Macroni (1)
ਤੁਸੀਂ ਵੀ ਜੇ ਕੁਝ ਚਟਪਟਾ ਖਾਣ ਦੇ ਸ਼ੁਕੀਨ ਹੋ ਤਾਂ ਲਾਕ ਡਾਊਨ ਦੌਰਾਨ ਇਹ ਰੈਸਿਪੀ ਟਰਾਈ ਕਰ ਸਕਦੇ ਹੋ । ਜੀ ਹਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਚਟਪਟੀ ਵੇਜ ਮੈਕਰੋਨੀ ਬਾਰੇ । ਦੇਸੀ ਮਸਾਲਿਆਂ ਅਤੇ ਸਬਜ਼ੀਆਂ ਨੂੰ ਰਲਾ ਕੇ ਬਣਾਈ ਜਾਣ ਵਾਲੀ ਇਹ ਰੈਸਿਪੀ ਬੱਚਿਆਂ ਨੂੰ ਬਹੁਤ ਹੀ ਪਸੰਦ ਆਉਂਦੀ ਹੈ । ਇਸ ਰੈਸਿਪੀ ਨੂੰ ਬਨਾਉਣ ਲਈ ਹਰੀ ਸਬਜ਼ੀ ‘ਚ ਮਟਰ ਜਾਂ ਫਿਰ ਸ਼ਿਮਲਾ ਮਿਰਚ ਪਾ ਸਕਦੇ ਹੋ ।
Macroni (6)
ਸਭ ਤੋਂ ਪਹਿਲਾਂ ਟਮਾਟਰ, ਗਾਜਰ, ਪਿਆਜ਼ ਨੂੰ ਬਰੀਕ-ਬਰੀਕ ਕੱਟ ਕੇ ਰੱਖ ਲਓ ।ਇੱਕ ਪੈਨ ‘ਚ ਤੇਲ ਪਾ ਕੇ ਉਸ ਨੂੰ ਥੋੜੀ ਦੇਰ ਮੂੰਗਫਲੀ ਦੇ ਕੁਝ ਦਾਣੇ ਪਾ ਕੇ ਥੋੜੀ ਦੇਰ ਲਈ ਭੁੰਨਣ ਦਿਓ ।
Macroni (3)
ਇਸ ਤੋਂ ਬਾਅਦ ਪਿਆਜ਼ ਪਾ ਕੇ ਉਸ ਨੂੰ ਹਲਕਾ ਭੁਰੇ ਰੰਗ ਦਾ ਹੋਣ ਤੱਕ ਗੈਸ ‘ਤੇ ਭੁੰਨੋ ।ਇਸ ਦੇ ਨਾਲ ਹੀ ਟਮਾਟਰ ਪਾ ਦਿਓ ਅਤੇ ਥੋੜੀ ਦੇਰ ਭੁੰਨੋ ।ਇਸ ਤੋਂ ਬਾਅਦ ਥੋੜੇ ਜਿਹੇ ਹਰੇ ਮਟਰ ਪਾ ਕੇ ਥੋੜੀ ਦੇਰ ਲਈ ਗੈਸ ‘ਤੇ ਪੱਕਣ ਲਈ ਰੱਖੋ ।
Macroni (5)
ਉਬਲੀ ਹੋਈ ਮੈਕਰੋਨੀ ਨੂੰ ਤਿਆਰ ਕੀਤੀਆਂ ਸਬਜ਼ੀਆਂ ‘ਚ ਪਾ ਦਿਓ । ਕੁਝ ਮਿੰਟ ਤੱਕ ਮੈਕਰੋਨੀ ਨੂੰ ਸਬਜ਼ੀਆਂ ਦੇ ਨਾਲ ਪੱਕਣ ਦਿਓ ।ਸਵਾਦ ਮੁਤਾਬਕ ਨਮਕ, ਮਿਰਚ, ਚਾਟ ਮਸਾਲਾ ਪਾ ਕੇ ਥੋੜੀ ਦੇਰ ਪਕਾਉਣ ਤੋਂ ਬਾਅਦ ਇਸ ਨੂੰ ਗੈਸ ਤੋਂ ਉਤਾਰ ਲਓ । ਤਿਆਰ ਹੈ ਤੁਹਾਡੀ ਚਟਪਟੀ ਮੈਕਰੋਨੀ।