ਬਾਲੀਵੁੱਡ ਅਦਾਕਾਰਾ ਕਿਰਨ ਖੇਰ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਅਨੁਪਮ ਖੇਰ ਨੇ ਕਿਰਨ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ, 'ਹੈਪੀ ਬਰਥਡੇਅ ਮਾਈ ਡਿਅਰੈਸਟ ਕਿਰਨ !! ਰੱਬ ਤੈਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਬਖਸ਼ੇ। ਤੁਹਾਡੀ ਜਿੰਦਗੀ ਲੰਬੀ ਅਤੇ ਤੰਦਰੁਸਤ ਹੋਵੇ। ਮੁਆਫ ਕਰਨਾ ਤੁਸੀਂ ਚੰਡੀਗੜ੍ਹ ਹੋ ਅਤੇ ਸਿਕੰਦਰ ਖੇਰ ਤੇ ਮੈਂ ਤੁਹਾਡੇ ਨਾਲ ਨਹੀਂ ਹਾਂ ਪਰ ਅਸੀਂ ਤੁਹਾਨੂੰ ਯਾਦ ਕਰ ਰਹੇ ਹਾਂ। ਅਸੀਂ ਜਲਦੀ ਮਿਲਾਂਗੇ। ਤੁਹਾਡੇ ਲਈ ਹਮੇਸ਼ਾ ਪਿਆਰ ਅਤੇ ਪ੍ਰਾਰਥਨਾਵਾਂ।' ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਰਨ ਖੇਰ ਦਾ ਜਨਮ 14 ਜੂਨ 1955 ਨੂੰ ਪੰਜਾਬ ਵਿਚ ਹੋਇਆ ਸੀ। ਕਿਰਨ ਨੇ ਆਪਣੀ ਗ੍ਰੈਜੂਏਸ਼ਨ ਚੰਡੀਗੜ੍ਹ ਤੋਂ ਹੀ ਪੂਰੀ ਕੀਤੀ ਹੈ।
Pic Courtesy: Instagram
ਹੋਰ ਪੜ੍ਹੋ :
ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਅੱਜ ਪਹਿਲੀ ਬਰਸੀ, ਬੀਤੇ ਸਾਲ ਅਦਾਕਾਰ ਨੇ ਕੀਤੀ ਸੀ ਖੁਦਕੁਸ਼ੀ
Pic Courtesy: Instagram
ਬਹੁਤ ਘੱਟ ਲੋਕ ਸ਼ਾਇਦ ਜਾਣਦੇ ਹੋਣਗੇ ਕਿ ਕਿਰਨ ਬੈਡਮਿੰਟਨ ਦੀ ਵਧੀਆ ਖਿਡਾਰੀ ਰਹੀ ਹੈ। ਕਿਰਨ ਖੇਰ ਨੇ ਦੀਪਿਕਾ ਪਾਦੂਕੋਣ ਦੇ ਪਿਤਾ ਪ੍ਰਕਾਸ਼ ਪਾਦੂਕੋਣ ਨਾਲ ਰਾਸ਼ਟਰੀ ਪੱਧਰ 'ਤੇ ਬੈਡਮਿੰਟਨ ਖੇਡਿਆ ਹੈ। ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਕਿਰਨ ਦਾ ਝੁਕਾਅ ਅਦਾਕਾਰੀ ਵੱਲ ਵਧਿਆ । ਕਿਰਨ ਨੇ ਚੰਡੀਗੜ੍ਹ ਵਿਚ ਥੀਏਟਰ ਜੁਆਇਨ ਕੀਤਾ। ਅਨੁਪਮ ਖੇਰ ਵੀ ਇਸ ਥੀਏਟਰ ਗਰੁੱਪ ਵਿਚ ਸੀ, ਜਿਥੇ ਉਸ ਦੀ ਅਨੁਪਮ ਖੇਰ ਨਾਲ ਦੋਸਤੀ ਹੋਈ ਸੀ।
Pic Courtesy: Instagram
ਪਰ ਉਸ ਤੋਂ ਬਾਅਦ ਕਿਰਨ ਬਾਲੀਵੁੱਡ ਵਿਚ ਆਪਣਾ ਕਰੀਅਰ ਬਣਾਉਣ ਲਈ ਮੁੰਬਈ ਚਲੀ ਗਈ। ਕਿਰਨ ਖੇਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1983 ਵਿਚ ਪੰਜਾਬੀ ਫਿਲਮ 'ਆਸਰਾ ਪਿਆਰ ਦਾ' ਨਾਲ ਕੀਤੀ ਸੀ। ਇਸ ਤੋਂ ਬਾਅਦ, ਉਸਨੇ 1996 ਵਿਚ 'ਸਰਦਾਰੀ ਬੇਗਮ' ਵਿਚ ਅਮਰੀਸ਼ ਪੁਰੀ ਨਾਲ ਕੰਮ ਕੀਤਾ, ਜੋ ਕਿ ਬਹੁਤ ਮਸ਼ਹੂਰ ਹੋਈ ਸੀ।
Pic Courtesy: Instagram
ਫਿਲਮ ਨੂੰ ਨੈਸ਼ਨਲ ਫਿਲਮ ਅਵਾਰਡ ਵੀ ਮਿਲਿਆ ਹੈ। ਇਸ ਤੋਂ ਬਾਅਦ ਕਿਰਨ ਨੇ ਕਈ ਫਿਲਮਾਂ ਵਿਚ ਕੰਮ ਕੀਤਾ ਪਰ ਜ਼ਿਆਦਾਤਰ ਫਿਲਮਾਂ ਵਿਚ ਉਸਨੇ ਮਾਂ ਦਾ ਕਿਰਦਾਰ ਨਿਭਾਇਆ। ਸਾਲ 2002 ਵਿਚ, ਅਦਾਕਾਰਾ ਨੇ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਦੇਵਦਾਸ' ਵਿਚ ਐਸ਼ਵਰਿਆ ਰਾਏ ਦੀ ਮਾਂ ਦਾ ਕਿਰਦਾਰ ਨਿਭਾਇਆ, ਕਿਰਨ ਦੇ ਇਸ ਕਿਰਦਾਰ ਨੇ ਲੋਕਾਂ ਦੇ ਮਨਾਂ 'ਤੇ ਇਕ ਵੱਖਰੀ ਛਾਪ ਛੱਡੀ। ਇਸ ਤੋਂ ਬਾਅਦ ਕਿਰਨ ਰਾਜਨੀਤੀ ਵੱਲ ਵਧੀ ਅਤੇ ਹੁਣ ਅਦਾਕਾਰਾ ਸਰਗਰਮ ਰਾਜਨੀਤੀ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ।