Psyllium Husk (Isabgol) Benefits: ਅਕਸਰ ਡਾਕਟਰ ਪੇਟ ਜਾਂ ਕਬਜ਼ ਦੀ ਸਮੱਸਿਆ ਦੇ ਸਮੇਂ ਮਰੀਜ਼ ਨੂੰ ਇਸਬਗੋਲ ਦਾ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਦੱਸਾਂਗੇ ਕਿ ਇਸਬਗੋਲ ਕੀ ਹੈ ਤੇ ਇਸ ਦੇ ਕੀ ਫਾਇਦੇ ਹੁੰਦੇ ਹਨ।
Image Source : google
ਇਸਬਗੋਲ ਕੀ ਹੈ?
ਦਰਅਸਲ ਇਸਬਗੋਲ ਇੱਕ ਡਾਈਟਰੀ ਫਾਈਬਰ (dietary fiber) ਹੈ ਜੋ ਸਟੂਲ ਅਤੇ ਲੈਕਸ਼ੇਸਨ (romote stool and lactation) ਲਈ ਕੰਮ ਕਰਦਾ ਹੈ। ਆਮਤੌਰ 'ਤੇ ਕਬਜ਼ ਤੋਂ ਛੁਟਕਾਰਾ ਪਾਉਣ ਲਈ ਇਸ ਦੀ ਵਰਤੋਂ ਘਰੇਲੂ ਉਪਾਅ ਵਜੋਂ ਕੀਤੀ ਜਾਂਦੀ ਹੈ।
ਕਿਵੇਂ ਤਿਆਰ ਹੁੰਦਾ ਹੈ ਇਸਬਗੋਲ?
ਇਸ ਨੂੰ ਸਲੀਅਮ ਹਕਸ ਯਾਨੀ ਇਸਬਗੋਲ ਘਾਹ Psyllium Husk (Isabgol) ਵੀ ਕਿਹਾ ਜਾਂਦਾ ਹੈ। Plantago ovata ਬੂਟੇ 'ਤੇ ਚਿਪਕਣ ਵਾਲੇ ਚਿੱਟੇ ਰੰਗ ਦੇ ਪਦਾਰਥ ਨੂੰ ਹੀ ਇਸਬਗੋਲ ਕਿਹਾ ਜਾਂਦਾ ਹੈ। ਇਸ ਵਿੱਚ 70 ਪ੍ਰਤੀਸ਼ਤ ਘੁਲਣਸ਼ੀਲ ਅਤੇ 30 ਪ੍ਰਤੀਸ਼ਤ ਅਘੁਲਣਸ਼ੀਲ ਫਾਈਬਰ ਹੁੰਦੇ ਹਨ। ਇਹ ਬੂਟਾ ਏਸ਼ੀਆ, ਮੈਡੀਟੇਰੀਅਨ ਖੇਤਰ ਅਤੇ ਉੱਤਰੀ ਅਫਰੀਕਾ ਵਿੱਚ ਪਾਇਆ ਜਾਂਦਾ ਹੈ। ਇਹ ਬੂਟਾ ਕਣਕ ਵਰਗਾ ਲੱਗਦਾ ਹੈ, ਜਿਸ ਦੇ ਛੋਟੇ ਪੱਤੇ ਅਤੇ ਫੁੱਲ ਹੁੰਦੇ ਹਨ। ਇਹ ਜੜੀ ਬੂਟੀਆਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਇਸ ਲਈ ਆਯੁਰਵੇਦ ਵਿੱਚ ਸਾਲਾਂ ਤੋਂ ਇਸਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਹ ਭਾਰ ਘਟਾਉਣ ਅਤੇ ਪਾਚਨ ਪ੍ਰਣਾਲੀ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਲਈ ਵੀ ਵਰਤਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਇਸਬਗੋਲ ਦੇ ਕਈ ਫਾਇਦੇ ਹਨ, ਜਿਨ੍ਹਾਂ ਬਾਰੇ ਤੁਸੀਂ ਇੱਥੇ ਦੱਸਣ ਜਾ ਰਹੇ ਹੋ।
Image Source : google
ਇਸਬਗੋਲ ਦੇ ਫਾਇਦੇ
ਭਾਰ ਘਟਾਉਣ ਵਿੱਚ ਮਦਦਗਾਰ
ਇਸਬਗੋਲ ਦੇ ਸੇਵਨ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਦੇ ਸੇਵਨ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ, ਜਿਸ ਕਾਰਨ ਤੁਸੀਂ ਜੰਕ ਫੂਡ ਖਾਣ ਤੋਂ ਬਚ ਜਾਂਦੇ ਹੋ। ਦੂਜਾ, ਇਸ ਦੇ ਸੇਵਨ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੁੰਦਾ ਹੈ। ਕਈ ਮਾਮਲਿਆਂ 'ਚ ਦੇਖਿਆ ਗਿਆ ਹੈ ਕਿ ਪੇਟ ਦੀ ਚੰਗੀ ਤਰ੍ਹਾਂ ਸਫਾਈ ਨਾ ਹੋਣ ਕਾਰਨ ਭਾਰ ਵਧ ਜਾਂਦਾ ਹੈ। ਇਸਬਗੋਲ ਪਾਊਡਰ ਨੂੰ ਨਿੰਬੂ-ਪਾਣੀ ਵਿੱਚ ਮਿਲਾ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਵੀ ਭਾਰ ਘੱਟ ਹੁੰਦਾ ਹੈ।
ਸ਼ੂਗਰ ਨੂੰ ਕੰਟਰੋਲ ਕਰਦਾ ਹੈ
ਇਸਬਗੋਲ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੈ, ਕਿਉਂਕਿ ਇਸ ਵਿਚ ਜੈਲੇਟਿਨ ਹੁੰਦਾ ਹੈ, ਜੋ ਸਰੀਰ ਵਿੱਚ ਗਲੂਕੋਜ਼ ਦੇ ਟੁੱਟਣ ਅਤੇ ਸੋਖਣ ਦੀ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ। ਇਹ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
Image Source : google
ਹੋਰ ਪੜ੍ਹੋ: ਹਿੰਗ ਦੇ ਸੇਵਨ ਨਾਲ ਕਈ ਬਿਮਾਰੀਆਂ ਹੁੰਦੀਆਂ ਨੇ ਦੂਰ, ਜਾਣੋ ਇਸ ਦੇ ਫਾਇਦੇ
ਪਾਚਨ ਪਣਾਲੀ ਕਰੇ ਠੀਕ
ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ ਦੋਵਾਂ ਵਿੱਚ ਅਮੀਰ, ਇਸਬਗੋਲ ਤੁਹਾਡੇ ਪੇਟ ਵਿੱਚ ਅੰਤੜੀਆਂ ਰਾਹੀਂ ਭੋਜਨ ਦੀ ਗਤੀ ਦਾ ਰਸਤਾ ਸਾਫ਼ ਕਰਕੇ ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸਬਗੋਲ ਦਾ ਸੇਵਨ ਬਵਾਸੀਰ ਲਈ ਵੀ ਚੰਗਾ ਹੁੰਦਾ ਹੈ, ਇਸ ਦੇ ਐਂਟੀ-ਇੰਫਲੇਮੇਟਰੀ ਗੁਣਾਂ ਦੇ ਕਾਰਨ ਬਵਾਸੀਰ ਵਿੱਚ ਸੋਜ ਨੂੰ ਵੀ ਘੱਟ ਕਰਦਾ ਹੈ।
ਚਮੜੀ ਲਈ ਫਾਇਦੇਮੰਦ
ਜਦੋਂ ਤੁਸੀਂ ਇਸਬਗੋਲ ਨੂੰ ਐਲੋਵੇਰਾ ਜੈੱਲ ਦੇ ਨਾਲ ਮਿਲਾ ਕੇ ਚਮੜੀ 'ਤੇ ਲਗਾਉਂਦੇ ਹੋ, ਤਾਂ ਇਸ ਵਿਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਮੁਹਾਂਸਿਆਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ।