Health tips: ਖੂਨ ਦੀ ਕਮੀ ਤੋਂ ਨਿਜ਼ਾਤ ਦਿਵਾਉਂਦਾ ਹੈ ਚੁਕੰਦਰ ਦਾ ਜੂਸ, ਜਾਣੋ ਇਸ ਦੇ ਫਾਇਦੇ

By  Pushp Raj September 13th 2022 06:24 PM

Benefits of Beetroot Juice: ਚੁਕੰਦਰ ਦੀ ਵਰਤੋਂ ਸਲਾਦ ਤੇ ਜੂਸ ਵਜੋਂ ਕੀਤੀ ਜਾਂਦੀ ਹੈ। ਆਮ ਤੌਰ 'ਤੇ ਜ਼ਿਆਦਾਤਰ ਲੋਕਾਂ ਨੂੰ ਚੁਕੰਦਰ ਖਾਣਾ ਪਸੰਦ ਨਹੀਂ ਹੁੰਦਾ ਹੈ, ਪਰ ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਚੁਕੰਦਰ ਸਰੀਰ ਵਿੱਚ ਪੋਸ਼ਕ ਤੱਤਾਂ ਤੇ ਖੂਨ ਦੇ ਵਿੱਚ ਰੈਡ ਬਲੱਡ ਸੈਲਸ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਛੁੱਟਕਾਰਾ ਮਿਲਦਾ ਹੈ।

Image Source : google

ਮੌਜੂਦਾ ਸਮੇਂ ਵਿੱਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੋ ਗਈ ਹੈ। ਸਾਡੇ ਖਾਣ ਪੀਣ ‘ਚ ਲਾਪਰਵਾਈ ਅਤੇ ਨਿਰੰਤਰ ਕੰਮ ਦਾ ਬੋਝ ਹੋਣ ਦੇ ਚਲਦੇ ਸਰੀਰ ‘ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ। ਚੁਕੰਦਰ ਵੱਧ ਰਹੇ ਸੋਡੀਅਮ ਨੂੰ ਨਿਕਾਸੀ ਪ੍ਰਣਾਲੀ ਨਾਲ ਸਰੀਰ ਚੋਂ ਬਾਹਰ ਕੱਢ ਦਿੰਦਾ ਹੈ। ਮਾਹਿਰਾਂ ਮੁਤਾਬਕ ਰੋਜ਼ਾਨਾ ਚੁਕੰਦਰ ਦਾ ਜੂਸ ਪੀਣ ਨਾਲ ਵੱਧ ਰਹੇ ਬਲੱਡ ਪ੍ਰੈਸ਼ਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਦਿਲ ਦੇ ਦੌਰੇ, ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ।

ਚੁਕੰਦਰ ਦਾ ਜੂਸ ਪੀਣ ਦੇ ਫਾਇਦੇ

Image Source : google

ਅਨੀਮੀਆ 'ਚ ਬੇਹਦ ਫਾਇਦੇਮੰਦ

ਚੁਕੰਦਰ ਗਾੜ੍ਹੇ ਲਾਲ ਰੰਗ ਦਾ ਹੁੰਦਾ ਹੈ ਇਸ ਲਈ ਇਹ ਸਰੀਰ ਨੂੰ ਜ਼ਿਆਦਾ ਐਂਟੀਔਕਸੀਡੈਂਟ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਇਹ ਅਨੀਮੀਆ ਰੋਗ ਨੂੰ ਵੀ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਹ ਖ਼ੂਨ ਦੀ ਕਮੀ ਨੂੰ ਪੂਰਾ ਕਰਦਾ ਹੈ।

ਦਿਮਾਗ ਨੂੰ ਤੇਜ਼ ਕਰਦਾ ਹੈ

ਚੁਕੰਦਰ ਵਿੱਚ ਕੋਲੀਨ ਨਾਂਅ ਦਾ ਪਾਲਣ ਵਾਲਾ ਤੱਤ ਹੁੰਦਾ ਹੈ ਜੋ ਸਾਡੀ ਯਾਦਾਸ਼ਾਤ ਨੂੰ ਵਧਾਉਂਦਾ ਹੈ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ। ਚੁਕੰਦਰ ਦਿਮਾਗ 'ਚ ਆਕਸੀਜਨ ਦੇ ਸਰਕੁਲੇਸ਼ਨ ਨੂੰ ਬਣਾਏ ਰੱਖਦਾ ਹੈ, ਜਿਸਦੇ ਨਾਲ ਬਰੇਨ 'ਚ ਖੂਨ ਦਾ ਸਰਕੁਲੇਸ਼ਨ ਠੀਕ ਰਹਿੰਦਾ ਹੈ।

ਭਾਰ ਘਟਾਉਣ ਵਿੱਚ ਮਦਦਗਾਰ

ਇਹ ਸਰੀਰ ਵਿੱਚ ਕੈਲੋਰੀ ਦੇ ਨਾਲ-ਨਾਲ ਹੋਰਨਾਂ ਖਣਿਜ਼ ਪਦਾਰਥਾਂ ਦੀ ਘਾਟ ਨੂੰ ਪੂਰਾ ਕਰਦਾ ਹੈ। ਜੇਕਰ ਇਸ ਨੂੰ ਰੋਜ਼ਾਨਾ ਸਵੇਰ ਦੀ ਚਾਹ ਦੀ ਥਾਂ ਸੇਵਨ ਕੀਤਾ ਜਾਵੇ ਤਾਂ ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

Image Source : google

ਹੋਰ ਪੜ੍ਹੋ: Health Tips: ਪੇਟ ਦੀ ਸਮੱਸਿਆਵਾਂ ਲਈ ਬੇਹੱਦ ਫਾਇਦੇਮੰਦ ਹੈ ਇਸਬਗੋਲ, ਜਾਣੋ ਇਸ ਦੇ ਫਾਇਦੇ

ਕਬਜ਼ ਨੂੰ ਦੂਰ ਕਰਦਾ ਹੈ

ਚੁਕੰਦਰ 'ਚ ਚੰਗੀ ਮਾਤਰਾ ਵਿੱਚ ਫਾਇਬਰ ਪਾਇਆ ਜਾਂਦਾ ਹੈ ਇਸ ਲਈ ਇਹ ਕਬਜ਼, ਗੈਸ ਅਤੇ ਐਸਿਡਿਟੀ ਨੂੰ ਦੂਰ ਕਰਦਾ ਹੈ। ਰਾਤ ਨੂੰ ਸੋਣ ਤੋਂ ਪਹਿਲਾਂ 1 ਗਲਾਸ ਚੁਕੰਦਰ ਦਾ ਜੂਸ ਪੀਣ ਨਾਲ ਢਿੱਡ ਤੋਂ ਸੰਬੰਧਿਤ ਸਾਰੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।

Related Post