Benefits of Asafoetida (Hing ): ਅਕਸਰ ਤੁਸੀਂ ਵੱਡੇ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਸਿਹਤ ਸਬੰਧੀ ਕਈ ਪਰੇਸ਼ਾਨੀਆਂ ਤੇ ਬਿਮਾਰੀਆਂ ਨੂੰ ਚੰਗੀ ਖੁਰਾਕ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਤੁਸੀਂ ਅਕਸਰ ਦਾਦੀ ਤੇ ਨਾਨੀ ਦੇ ਨੁਸਖਿਆਂ ਬਾਰੇ ਵੀ ਸੁਣਿਆ ਹੋਵੇਗਾ। ਜੀ ਹਾਂ ਇਹ ਬਿਲਕੁਲ ਸੱਚ ਹੈ ਕਿ ਆਮ ਹੋਣ ਵਾਲੀਆਂ ਕਈ ਬਿਮਾਰੀਆਂ ਨੂੰ ਠੀਕ ਕਰਨ ਲਈ ਸਾਡੀ ਰਸੋਈ ਵਿੱਚ ਕਈ ਸਾਰੀਆਂ ਚੀਜ਼ਾਂ ਮੌਜੂਦ ਹਨ। ਜਿਨ੍ਹਾਂ ਵਿਚੋਂ ਇੱਕ ਹੈ ਹੀਂਗ। ਆਓ ਜਾਣਦੇ ਹਾਂ ਕਿ ਹੀਂਗ ਦਾ ਸੇਵਨ ਕਰਨ ਦੇ ਕੀ ਫਾਇਦੇ ਹੁੰਦੇ ਹਨ।
Image Source : google
ਹੀਂਗ ਦਾ ਸੇਵਨ ਕਰਨ ਦੇ ਫਾਇਦੇ
ਉਂਝ ਤਾਂ ਹਰ ਭਾਰਤੀ ਰਸੋਈ ਦੇ ਵਿੱਚ ਹਿੰਗ ਆਮ ਤੌਰ 'ਤੇ ਮਿਲ ਜਾਂਦੀ ਹੈ। ਹਿੰਗ ਮਹਿਜ਼ ਖਾਣੇ ਦੇ ਸਵਾਦ ਨੂੰ ਹੀ ਨਹੀਂ ਵਧਾਉਂਦੀ ਸਗੋਂ ਕਈ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ। ਆਯੁਰਵੇਦ ਵਿੱਚ ਹਿੰਗ ਨੂੰ ਇੱਕ ਔਸ਼ਧੀ ਵਜੋਂ ਵਰਤਿਆ ਜਾਂਦਾ ਹੈ। ਕਿਉਂਕਿ ਇਸ ਵਿੱਚ ਕਈ ਤਰ੍ਹਾਂ ਦੇ ਚਿਕਿਤਸਕ ਗੁਣ ਪਾਏ ਜਾਂਧੇ ਹਨ। ਹਿੰਗ ਦਾ ਸੇਵਨ ਨਿੱਕੇ ਬੱਚੇ ਤੋਂ ਲੈ ਕੇ ਹਰ ਉਮਰ ਤੱਕ ਦਾ ਵਿਅਕਤੀ ਕਰ ਸਕਦਾ ਹੈ। ਹਿੰਗ ਦੇ ਸੇਵਨ ਕਰਦੇ ਸਮੇਂ ਇਸ ਨੂੰ ਸਹੀ ਮਾਤਰਾ ਵਿੱਚ ਹੀ ਲੈਣਾ ਚਾਹੀਦਾ ਹੈ।
ਪੇਟ ਸਬੰਧੀ ਬਿਮਾਰੀਆਂ ਲਈ ਲਾਹੇਵੰਦ
ਅਕਸਰ ਪੇਟ ਦਰਦ ਜਾਂ ਪੇਟ ਸਬੰਧੀ ਬਿਮਾਰੀਆਂ ਦੌਰਾਨ ਹਿੰਗ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹਿੰਗ (Hing , Asafoetida) ਜ਼ਿਆਦਾਤਰ ਭੋਜਨ ਦੇ ਸੁਆਦ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਤੁਸੀਂ ਪੇਟ ਵਿੱਚ ਦਰਦ ਅਤੇ ਪਾਚਨ ਸਬੰਧੀ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਵੀ ਇਸ ਦੀ ਵਰਤੋਂ ਕਰ ਸਕਦੇ ਹੋ । ਕਿਉਂਕਿ ਇਸ ਵਿੱਚ ਕਈ ਚਿਕਿਤਸਕ ਗੁਣ ਹੁੰਦੇ ਹਨ, ਜੋ ਸਰੀਰ ਦੀ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ।
Image Source : google
ਦੰਦਾਂ 'ਚ ਇਨਫੈਕਸ਼ਨ ਤੋਂ ਕਰੇ ਬਚਾਅ
ਦੰਦਾਂ ਵਿੱਚ ਇਨਫੈਕਸ਼ਨ , ਦਰਦ ਅਤੇ ਖੂਨ ਵਗਣ ਨੂੰ ਦੂਰ ਕਰਨ ਵਿੱਚ ਹਿੰਗ ਬਹੁਤ ਫਾਇਦੇਮੰਦ ਹੁੰਦਾ ਹਿੰਗ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਇਨਫੈਕਸ਼ਨ ਅਤੇ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦੇ ਹਨ।
ਸਰਦੀ ਜ਼ੁਕਾਮ ਆਦਿ ਲਈ ਲਾਹੇਵੰਦ
ਹਿੰਗ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ ਜੋ ਚਮੜੀ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ। ਹਿੰਗ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦਾ ਹੈ। ਇਸ ਦੇ ਲਈ ਤੁਸੀਂ ਹਿੰਗ ਨੂੰ ਸ਼ਹਿਦ ਜਾਂ ਪਾਣੀ ਨਾਲ ਮਿਲਾ ਕੇ ਵਰਤੋਂ ਕਰ ਸਕਦੇ ਹੋ।
Image Source : google
ਹੋਰ ਪੜ੍ਹੋ: Cervical Cancer ਲਈ ਭਾਰਤ 'ਚ ਲਾਂਚ ਹੋਵੇਗਾ ਪਹਿਲਾ ਟੀਕਾ , ਜਾਣੋ ਕੀ ਹਨ ਇਸ ਦੇ ਫਾਇਦੇ
ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਵੀ ਹਿੰਗ ਰਾਹੀਂ ਕੀਤਾ ਜਾ ਸਕਦਾ ਹੈ। ਇਸ ਵਿੱਚ ਕੋਮਰਿਨ ਨਾਂ ਦਾ ਇੱਕ ਤੱਤ ਹੁੰਦਾ ਹੈ, ਜੋ ਖੂਨ ਦੇ ਪ੍ਰਵਾਹ ਨੂੰ ਵੀ ਚੰਗੀ ਤਰ੍ਹਾਂ ਬਣਾਈ ਰੱਖਦਾ ਹੈ। ਇਸ ਵਿੱਚ ਬਹੁਤ ਸਾਰੇ ਹੋਰ ਔਸ਼ਧੀ ਗੁਣ ਹਨ ।