Diljit Dosanjh-Sargun Mehta's film 'Babe Bhangra PaundeNe' trailer release date: ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਜੋ ਕਿ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੇ ਨਾਲ ਪਹਿਲੀ ਵਾਰ ਇਕੱਠੇ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲੈ ਕੇ ਦੋਵੇਂ ਕਲਾਕਾਰ ਕਾਫੀ ਜ਼ਿਆਦਾ ਉਤਸੁਕ ਹਨ। ਅਜਿਹੇ ਚ ਫ਼ਿਲਮ ਦਾ ਇੱਕ ਹੋਰ ਨਵਾਂ ਅਤੇ ਮਜ਼ੇਦਾਰ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਨਾਲ ਫ਼ਿਲਮ ਦਾ ਟ੍ਰੇਲਰ ਕਦੋਂ ਰਿਲੀਜ਼ ਹੋਣ ਜਾ ਰਿਹਾ ਹੈ ਉਸ ਉੱਪਰ ਵੀ ਚਾਨਣਾ ਪਾਇਆ ਗਿਆ ਹੈ।
image source instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਪਰਿਵਾਰ ਦੇ ਨਾਲ ਨਵੀਂ ਤਸਵੀਰ ਆਈ ਸਾਹਮਣੇ, ਬੱਚਿਆਂ ਅਤੇ ਪਤਨੀ ਨਾਲ ਲੰਡਨ ਬ੍ਰਿਜ਼ ਦੀ ਸੈਰ ਕਰਦੇ ਆਏ ਨਜ਼ਰ
image source instagram
ਗਾਇਕ ਦਿਲਜੀਤ ਦੋਸਾਂਝ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਮਜ਼ੇਦਾਰ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਜਿਸ ਚ ਦਿਲਜੀਤ ਤੇ ਸਰਗੁਣ ਤੋਂ ਇਲਾਵਾ ਫ਼ਿਲਮ ਦੀ ਬਾਕੀ ਦੀ ਸਟਾਰ ਕਾਸਟ ਵੀ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਹਰ ਕੋਈ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਿਹਾ ਹੈ।
Image Source: Instagram
ਦੱਸ ਦਈਏ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਟ੍ਰੇਲਰ ਕੱਲ੍ਹ ਯਾਨੀਕਿ 20 ਸਤੰਬਰ ਨੂੰ ਰਿਲੀਜ਼ ਹੋਵੇਗਾ। ਜੇ ਗੱਲ ਕਰੀਏ ਪੋਸਟਰ ਦੀ ਤਾਂ ਸਰਗੁਣ ਤੇ ਦਿਲਜੀਤ ਕੁਝ ਬਜ਼ੁਰਗ ਬਾਬਿਆਂ ਦੇ ਨਾਲ ਦਿਖਾਈ ਦੇ ਰਹੇ ਹਨ। ਕੱਲ੍ਹ ਨੂੰ ਟ੍ਰੇਲਰ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ ਕਿ ਇਸ ਫ਼ਿਲਮ ਚ ਕੀ-ਕੀ ਦੇਖਣ ਨੂੰ ਮਿਲੇਗਾ। ਵੈਸੇ ਦੱਸ ਦਈਏ ਇਹ ਫ਼ਿਲਮ ਕਾਮੇਡੀ ਜ਼ੌਨਰ ਦੀ ਹੋਵੇਗੀ। ਜੋ ਕਿ ਇਸ ਸਾਲ ਦੁਸ਼ਹਿਰੇ ਵਾਲੇ ਦਿਨ ਯਾਨੀ ਕਿ 5 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਕੀਤਾ ਹੈ ਅਤੇ ਨਰੇਸ਼ ਕਥੂਰੀਆ ਨੇ ਲਿਖਿਆ ਹੈ।
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਹਾਲ ਹੀ ਚ ਉਨ੍ਹਾਂ ਦੀ ਫ਼ਿਲਮ ਜੋਗੀ ਨੈਟਫਲਿਕਸ ਉੱਤੇ ਰਿਲੀਜ਼ ਹੋਈ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉੱਧਰ ਗੱਲ ਕਰੀਏ ਸਰਗੁਣ ਮਹਿਤਾ ਦੀ ਤਾਂ ਉਨ੍ਹਾਂ ਦੀ ਵੀ ਫ਼ਿਲਮ ਮੋਹ ਸਿਨੇਮਾ ਘਰਾਂ ਚ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ।
View this post on Instagram
A post shared by DILJIT DOSANJH (@diljitdosanjh)