ਐਕਟਰ ਦੇਵ ਖਰੌੜ ਨੂੰ ਇਸ ਚੀਜ਼ ਦਾ ਸਤਾਉਂਦਾ ਹੈ ਡਰ,ਨਾਂਅ ਸੁਣਦਿਆਂ ਹੀ ਆਉਂਦੀਆਂ ਹਨ ਤਰੇਲੀਆਂ

ਦੇਵ ਖਰੌੜ ਇੱਕ ਅਜਿਹੇ ਕਲਾਕਾਰ ਨੇ ਜਿੰਨਾਂ ਨੇ ਅੱਜ ਤੱਕ ਸੰਜੀਦਾ ਰੋਲ ਹੀ ਨਿਭਾਏ ਨੇ । ਦੇਵ ਖਰੌੜ ਨੂੰ ਤੁਸੀਂ ਅਕਸਰ ਫ਼ਿਲਮਾਂ 'ਚ ਵਿਲੇਨ ਦੀ ਕੁੱਟਮਾਰ ਕਰਦੇ ਵੇਖਿਆ ਹੋਵੇਗਾ । ਪਰ ਅੱਜ ਅਸੀਂ ਤੁਹਾਨੂੰ ਦੇਵ ਖਰੌੜ ਦੀ ਇੱਕ ਅਜਿਹੀ ਕਮਜੋਰੀ ਬਾਰੇ ਦੱਸਣ ਜਾ ਰਹੇ ਹਾਂ । ਜਿਸ ਦੀ ਵਜ੍ਹਾ ਕਰਕੇ ਉਹ ਬੇਹੱਦ ਖੌਫ਼ਜ਼ਦਾ ਰਹਿੰਦੇ ਨੇ । ਉਨ੍ਹਾਂ ਨੂੰ ਤਰੇਲੀਆਂ ਆਉਣੀਆਂ ਸ਼ੂਰ ਹੋ ਜਾਂਦੀਆਂ ਹਨ ।
ਹੋਰ ਵੇਖੋ :ਦੇਵ ਖਰੌੜ ਨੂੰ ਪਿਆਰ ‘ਚ ਕਿਸ ਤੋਂ ਮਿਲਿਆ ਧੋਖਾ, ਸੁਣੋ ਕਰਮਜੀਤ ਅਨਮੋਲ ਦੀ ਆਵਾਜ਼ ‘ਚ, ਵੇਖੋ ਵੀਡੀਓ
Blackia movie Koka Song sung by Karamjit Anmol
ਜੀ ਹਾਂ ਉਨ੍ਹਾਂ ਦੀ ਜ਼ਿੰਦਗੀ 'ਚ ਇੱਕ ਅਜਿਹੀ ਸ਼ੈਅ ਹੈ ਜਿਸ ਦਾ ਨਾਂਅ ਸੁਣਦਿਆਂ ਹੀ ਉਹ ਪ੍ਰੇਸ਼ਾਨ ਹੋ ਜਾਂਦੇ ਹਨ । ਜੀ ਹਾਂ ਉਨ੍ਹਾਂ ਦੇ ਖੌਫ਼ ਦਾ ਕਾਰਨ ਹੈ ਜਹਾਜ਼ ਜਿਸ 'ਚ ਸਫ਼ਰ ਕਰਨ ਤੋਂ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਡਰ ਲੱਗਦਾ ਹੈ ।
ਹੋਰ ਵੇਖੋ :ਸੈਫ ਅਤੇ ਕਰੀਨਾ ਦੇ ਲਾਡਲੇ ਤੈਮੂਰ ਬਣਨਗੇ ਫ਼ਿਲਮ ਦੇ ਹੀਰੋ,ਵੇਖੋ ਕਿਸ ਨੇ ਦਿੱਤਾ ਆਫ਼ਰ
https://www.facebook.com/ptcpunjabi/videos/831500770608710/
ਅਕਸਰ ਜਦੋਂ ਜਹਾਜ਼ 'ਚ ਸਫ਼ਰ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਡਰ ਜਾਂਦੇ ਹਨ ਅਤੇ ਟਰੇਨ 'ਚ ਸਫ਼ਰ ਕਰਨ ਨੂੰ ਹੀ ਤਰਜੀਹ ਦਿੰਦੇ ਹਨ । ਇਸ ਦਾ ਖ਼ੁਲਾਸਾ ਉਨ੍ਹਾਂ ਨੇ ਖੁਦ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ ।