ਪਿਆਰ 'ਚ ਮਿਲੇ ਧੋਖੇ ਕਾਰਨ ਇਸ ਅਦਾਕਾਰਾ ਨੇ ਕਰ ਲਈ ਸੀ ਖ਼ੁਦਕੁਸ਼ੀ,ਜਨਮ-ਦਿਨ 'ਤੇ ਜਾਣੋ ਕੁਝ ਖ਼ਾਸ ਗੱਲਾਂ

ਗਲੈਮਰਸ ਨਾਲ ਭਰੀ ਚਕਾਚੌਧ ਦੀ ਜ਼ਿੰਦਗੀ ਜਿੰਨੀ ਸੋਹਣੀ ਬਾਹਰੋਂ ਦਿਖਾਈ ਦਿੰਦੀ ਹੈ ਇਸ ਦੀ ਹਕੀਕਤ ਓਨੀ ਹੀ ਭਿਆਨਕ ਹੈ । ਪਰਦੇ 'ਤੇ ਜਿਨ੍ਹਾਂ ਹੀਰੋਇਨਾਂ ਨੂੰ ਤੁਸੀਂ ਹਮੇਸ਼ਾ ਮੁਸਕਰਾਉਂਦੇ ਹੋਏ ਵੇਖਿਆ ਹੋਵੇਗਾ ਪਰ ਪਰਦੇ ਦੇ ਪਿੱਛੇ ਝਾਤ ਮਾਰੀ ਜਾਵੇ ਤਾਂ ਹਕੀਕਤ ਬਿਲਕੁਲ ਉਸ ਦੇ ਉਲਟ ਵੇਖਣ ਨੂੰ ਮਿਲੇਗੀ । ਅੱਜ ਅਸੀਂ ਤੁਹਾਨੂੰ ਟੀਵੀ ਇੰਡਸਟਰੀ ਦੀ ਅਜਿਹੀ ਹੀ ਇੱਕ ਅਦਾਕਾਰਾ ਬਾਰੇ ਦੱਸਣ ਜਾ ਰਹੇ ਹਾਂ ।
ਹੋਰ ਵੇਖੋ:ਗਾਇਕ ਸਮਿਤ ਸਰਬਜੀਤ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਮਾਹੀ’
ਜਿਸ ਦਾ ਕਰੀਅਰ ਤਾਂ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਸੀ ਪਰ ਇਸੇ ਦੌਰਾਨ ਉਸ ਦੀ ਰੀਅਲ ਲਾਈਫ਼ 'ਚ ਸਭ ਕੁਝ ਠੀਕ ਨਹੀਂ ਸੀ ਚੱਲ ਰਿਹਾ । ਜੀ ਹਾਂ ਅਸੀਂ ਗੱਲ ਕਰ ਰਹੇ ਪ੍ਰਤਿਉਸ਼ਾ ਬਨਰਜੀ ਦੀ । ਜਿਸ ਨੇ ਬਾਲਿਕਾ ਵਧੂ 'ਚ ਆਨੰਦੀ ਦਾ ਕਿਰਦਾਰ ਨਿਭਾ ਕੇ ਸਭ ਨੂੰ ਆਪਣੇ ਵੱਲ ਆਕ੍ਰਿਸ਼ਤ ਕਰ ਲਿਆ ਸੀ ।
ਪ੍ਰਤਿਊਸ਼ਾ ਦਾ ਜਨਮ ਜਮਸ਼ੇਦਪੁਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਕਾਫ਼ੀ ਛੋਟੀ ਉਮਰ 'ਚ ਹੀ ਡਾਂਸ ਸ਼ੋਅ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਅਜਿਹੇ ਵਿੱਚ ਉਹ ਆਪਣੇ ਵੱਡੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਮੁੰਬਈ ਆ ਗਈ ਪਰ ਅਫਸੋਸ ਕਿ ਪਿਆਰ ਵਿੱਚ ਮਿਲੇ ਧੋਖੇ ਦੇ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪਈ।
ਇਹਨਾਂ ਦੀ ਮੌਤ ਤੋਂ ਬਾਅਦ ਪ੍ਰਤਿਊਸ਼ਾ ਅਤੇ ਉਨ੍ਹਾਂ ਦੇ ਬੁਆਏਫ੍ਰੈਂਡ ਦੇ ਕੁਝ ਆਡਿਓ ਟੇਪ ਵੀ ਵਾਇਰਲ ਹੋਏ ਸਨ ਜਿਸ ਵਿੱਚ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਸਨ।ਪਰ ਪ੍ਰਤਿਉਸ਼ਾ ਦੀ ਮੌਤ ਅੱਜ ਵੀ ਮਿਸਟਰੀ ਬਣੀ ਹੋਈ ਹੈ ।