ਜਾਣੋ ‘ਐਸੀ ਪਈ ਇਸ਼ਕੇ ਦੀ ਮਾਰ’, ‘ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਹਾਂ’ ਸਣੇ ਕਈ ਹਿੱਟ ਗੀਤ ਗਾਉਣ ਵਾਲੀ ਗਾਇਕਾ ਰਾਣੀ ਰਣਦੀਪ ਦੀ ਜ਼ਿੰਦਗੀ ਅਤੇ ਸੰਗੀਤਕ ਸਫ਼ਰ ਬਾਰੇ

By  Shaminder January 28th 2023 04:20 PM

ਰਾਣੀ ਰਣਦੀਪ (Rani Randeep) ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਨਾਮ ਜਿਸ ਨੇ ਆਪਣੇ ਹਿੱਟ ਗੀਤਾਂ ਦੇ ਨਾਲ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਸੀ । ਅੱਜ ਉਸ ਦਾ ਲੁੱਕ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ । ਕਦੇ ਸਧਾਰਣ ਜਿਹੀ ਦਿੱਸਣ ਵਾਲੀ ਰਾਣੀ ਰਣਦੀਪ  ਹੋਰ ਵੀ ਜ਼ਿਆਦਾ ਸਟਾਈਲਿਸ਼ ਅਤੇ ਖੂਬਸੂਰਤ ਹੋ ਚੁੱਕੀ ਹੈ ।

Rani Randeep , image Source : Instagram

ਹੋਰ ਪੜ੍ਹੋ : ਤਸਵੀਰ ‘ਚ ਧਰਮਿੰਦਰ ਦੇ ਨਾਲ ਨਜ਼ਰ ਆ ਰਿਹਾ ਬੱਚਾ ਹੈ ਬਾਲੀਵੁੱਡ ਦਾ ਪ੍ਰਸਿੱਧ ਅਦਾਕਾਰ, ਕੀ ਤੁਸੀਂ ਪਛਾਣਿਆ !

2003  ‘ਚ ਰਾਣੀ ਰਣਦੀਪ ਨੇ ਕੀਤੀ ਸੰਗੀਤਕ ਸਫ਼ਰ ਦੀ ਸ਼ੁਰੂਆਤ

ਪੰਜਾਬੀ ਇੰਡਸਟਰੀ ਦੀ ਉਹ ਗਾਇਕਾ (Singer) ਜਿਸ ਨੇ ਆਪਣੀ ਆਵਾਜ਼ ‘ਤੇ ਅੰਦਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ।ਭਾਵੇਂ ਸੈਡ ਸੌਂਗ ਹੋਣ, ਪਾਰਟੀ ਜਾਂ ਫਿਰ ਧਾਰਮਿਕ ਹਰ ਤਰ੍ਹਾਂ ਦੇ ਗੀਤ ਗਾ ਕੇ ਇਸ ਗਾਇਕਾ ਨੇ ਆਪਣਾ ਲੋਹਾ ਮਨਵਾਇਆ ।ਪਰ ਅਚਾਨਕ ਇਹ ਗਾਇਕਾ ਏਨੇ ਹਿੱਟ ਗੀਤ ਦੇਣ ਦੇ ਬਾਵਜੂਦ ਇੰਡਸਟਰੀ ਚੋਂ ਇੱਕਦਮ ਗਾਇਬ ਜਿਹੀ ਹੋ ਗਈ ਸੀ ।

Rani Randeep , image Source : Instagram

ਹੋਰ ਪੜ੍ਹੋ : ਫ਼ਿਲਮ ‘ਕਲੀ ਜੋਟਾ’ ਰੋਮਾਂਟਿਕ ਕਾਮੇਡੀ ਨਹੀਂ, ਬਲਕਿ ਇਸ ਗੰਭੀਰ ਮੁੱਦੇ ਨੂੰ ਕਰੇਗੀ ਉਜਾਗਰ, ਜਾਣੋ ਪੂਰੀ ਖ਼ਬਰ

ਇਹ ਗਾਇਕਾ ਕਿਉਂ ਇੰਡਸਟਰੀ ਤੋਂ ਗਾਇਬ ਹੋ ਗਈ ਉਹ ਵੀ ਅਜਿਹੇ ਸਮੇਂ ਜਦੋਂ ਕਿ ਉਨ੍ਹਾਂ ਦਾ ਕਰੀਅਰ ਬੁਲੰਦੀਆਂ ਨੂੰ ਛੂਹ ਰਿਹਾ ਸੀ । ਅੱਜ ਅਸੀਂ ਤੁਹਾਨੂੰ ਇਸ ਗਾਇਕਾ ਬਾਰੇ ਦੱਸਣ ਜਾ ਰਹੇ ਹਾਂ । ਰਾਣੀ ਰਣਦੀਪ ਪਾਕਿਸਤਾਨੀ ਕਲਾਕਾਰਾਂ ਦੀ ਵੱਡੀ ਮੁਰੀਦ ਹੈ ਅਤੇ ਉਨ੍ਹਾਂ ਨੇ ਨੁਸਰਤ ਫਤਿਹ ਅਲੀ ਖ਼ਾਨ ਸਣੇ ਹੋਰ ਕਈ ਗਾਇਕਾਂ ਨੂੰ ਸੁਣਿਆ ਅਤੇ ਸੰਗੀਤ ਦੀਆਂ ਕਈ ਬਾਰੀਕੀਆਂ ਸਿੱਖੀਆਂ ।

Rani Randeep image Source : Instagram

ਹੋਰ ਪੜ੍ਹੋ : ਜਸਬੀਰ ਜੱਸੀ ਨੇ ਆਮਿਰ ਖ਼ਾਨ ਦੇ ਨਾਲ ਖ਼ੂਬਸੂਰਤ ਪਲਾਂ ਨੂੰ ਕੈਮਰੇ ‘ਚ ਕੀਤਾ ਕੈਪਚਰ, ਕਿਹਾ ‘ਦਿਲ ਦਾ ਅਮੀਰ, ਆਮਿਰ ਖ਼ਾਨ’

2003 ‘ਚ ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ।ਉਨ੍ਹਾਂ ਦੇ ਕਈ ਹਿੱਟ ਗੀਤ ਆਏ, ਜਿਸ ‘ਚ ‘ਐਸੀ ਪਈ ਇਸ਼ਕੇ ਦੀ ਮਾਰ’, ‘ਦਿਲ ਕੱਚ ਦਾ ਏ’ ਸਣੇ ਕਈ ਸ਼ਾਮਿਲ ਸਨ ਜੋ ਸਰੋਤਿਆਂ ‘ਚ ਕਾਫੀ ਮਕਬੂਲ ਹੋਏ । ਜਿਸ ਤੋਂ ਬਾਅਦ ਰਾਣੀ ਰਣਦੀਪ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।

Rani Randeep image Source : Instagram

ਹੋਰ ਪੜ੍ਹੋ : ਪ੍ਰਿਯੰਕਾ ਅਤੇ ਸ਼ਿਵ ਨੂੰ ਛੱਡ ਇਹ ਮੁਕਾਬਲੇਬਾਜ਼ ਬਣਿਆ ਘਰ ਦਾ ਬਾਦਸ਼ਾਹ

ਰਾਣੀ ਰਣਦੀਪ ਦਾ ਵਿਆਹ ਅਤੇ ਬੱਚੇ

ਰਾਣੀ ਰਣਦੀਪ ਦਾ ਜਦੋਂ ਕਰੀਅਰ ਬੁਲੰਦੀਆਂ ‘ਤੇ ਸੀ ਤਾਂ ਉਸ ਦੇ ਕੁਝ ਸਾਲ ਬਾਅਦ ਹੀ ਉਨ੍ਹਾਂ ਦਾ ਵਿਆਹ ਹੋ ਗਿਆ । ਜਿਸ ਤੋਂ ਬਾਅਦ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਨਾਲ ਉਨ੍ਹਾਂ ਨੂੰ ਜੂਝਣਾ ਪਿਆ ਹੈ । ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਇੱਕ ਧੀ ਅਤੇ ਇੱਕ ਪੁੱਤਰ।ਉਨ੍ਹਾਂ ਦੀ ਧੀ ਵੀ ਉਨ੍ਹਾਂ ਵਾਂਗ ਗਾਉਣ ਦਾ ਸ਼ੌਂਕ ਰੱਖਦੀ ਹੈ ਅਤੇ ਕਾਫੀ ਸੁਰੀਲੀ ਹੈ ।

ਰਾਣੀ ਰਣਦੀਪ ਦੇ ਹਿੱਟ ਗੀਤ

ਕਾਂਸੇ ‘ਚ ਦਿਲ ਰੱਖ ਦੇ, ਗਿੱਧਾ ਪਾਉਣ ਆਈ ਆਂ, ਪਾਣੀ ਦੀਆਂ ਛੱਲਾਂ ਹੋਣ , ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆਂ ਸਣੇ ਕਈ ਗੀਤ ਗਾਏ ਹਨ ।ਪਰ ਰਾਣੀ ਰਣਦੀਪ ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਸ ਨੂੰ ਲੱਗਣ ਲੱਗ ਪਿਆ ਸੀ ਕਿ ਹੁਣ ਉਹ ਕਦੇ ਵੀ ਨਹੀਂ ਗਾਉਣਗੇ ।

ਪਰ ਰਾਣੀ ਰਣਦੀਪ ‘ਤੇ ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਸ ਨੂੰ ਲੱਗਣ ਲੱਗ ਪਿਆ ਸੀ ਕਿ ਹੁਣ ਉਹ ਕਦੇ ਵੀ ਨਹੀਂ ਗਾਉਣਗੇ ।

Rani randeep ,

ਕਿਉਂਕਿ ਉਨ੍ਹਾਂ ਨੂੰ ਅਜਿਹਾ ਲੱਗਣ ਲੱਗ ਪਿਆ ਸੀ ਕਿ ਉਹ ਦਿਮਾਗੀ ਤੌਰ ‘ਤੇ ਵੀ ਪ੍ਰੇਸ਼ਾਨ ਹੋ ਗਏ ਸਨ ।

ਜਦੋਂ ਉਨ੍ਹਾਂ ਨੇ ਇੰਡਸਟਰੀ ‘ਚ ਕਦਮ ਰੱਖਿਆ ਸੀ ਤਾਂ ਉਸ ਵੇਲੇ ਉਨ੍ਹਾਂ ਦੀ ਉਮਰ ਬਹੁਤ ਘੱਟ ਸੀ ਅਤੇ ਏਨੇ ਘੱਟ ਸਮੇਂ ‘ਚ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰ ਲਿਆ ਸੀ ।

ਹੁਣ ਮੁੜ ਤੋਂ ਉਹ ਆਪਣੇ ਸਰੋਤਿਆਂ ਲਈ ਨਵੇਂ-ਨਵੇਂ ਗੀਤ ਲੈ ਕੇ ਆ ਰਹੇ ਹਨ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ।

 

 

ਹੋਰ ਪੜ੍ਹੋ

ਕਿਉਂਕਿ ਉਨ੍ਹਾਂ ਨੂੰ ਅਜਿਹਾ ਲੱਗਣ ਲੱਗ ਪਿਆ ਸੀ ਕਿ ਉਹ ਦਿਮਾਗੀ ਤੌਰ ‘ਤੇ ਵੀ ਪ੍ਰੇਸ਼ਾਨ ਹੋ ਗਏ ਸਨ ।ਜਦੋਂ ਉਨ੍ਹਾਂ ਨੇ ਇੰਡਸਟਰੀ ‘ਚ ਕਦਮ ਰੱਖਿਆ ਸੀ ਤਾਂ ਉਸ ਵੇਲੇ ਉਨ੍ਹਾਂ ਦੀ ਉਮਰ ਬਹੁਤ ਘੱਟ ਸੀ ਅਤੇ ਏਨੇ ਘੱਟ ਸਮੇਂ ‘ਚ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰ ਲਿਆ ਸੀ । ਹੁਣ ਮੁੜ ਤੋਂ ਉਹ ਆਪਣੇ ਸਰੋਤਿਆਂ ਲਈ ਨਵੇਂ-ਨਵੇਂ ਗੀਤ ਲੈ ਕੇ ਆ ਰਹੇ ਹਨ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ।

Related Post