ਗਾਂ ਦੇ ਦੁੱਧ ਤੋਂ ਬਣਿਆ ਦੇਸੀ ਘਿਉ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਬਹੁਤ ਸਾਰੇ ਲੋਕ ਘਰ ਚ ਹੀ ਦੇਸੀ ਘਿਉ ਨੂੰ ਤਿਆਰ ਕਰਦੇ ਨੇ । ਦੇਸੀ ਘਿਉ ਵਿੱਚ ਪਾਏ ਜਾਣ ਵਾਲੇ ਵਿਟਮਿਨ ਅਤੇ ਪੌਸ਼ਟਿਕ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਸਰੀਰ ਦੀ ਰੋਗ ਰੋਕਣ ਵਾਲੀ ਸਮਰੱਥਾ ਨੂੰ ਵਧਾਉਂਦੇ ਹਨ। ਆਓ ਜਾਣਦੇ ਹਾਂ ਦੇਸੀ ਘਿਉ ਦੇ ਗੁਣਾਂ ਬਾਰੇ-
ਇੱਕ ਚਮਚ ਗਾਂ ਦੇ ਘੀ ਵਿੱਚ ਇੱਕ ਚੌਥਾਈ ਕਾਲੀ ਮਿਰਚ ਮਿਲਾ ਕੇ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਸੋਣ ਦੇ ਸਮੇਂ ਖਾਓ। ਇਸ ਤਰ੍ਹਾਂ ਕਰਨ ਦੇ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ।
ਰਾਤ ਨੂੰ ਸੋਣ ਤੋਂ ਪਹਿਲਾਂ ਹਲਕਾ ਗੁਨਗੁਨਾ ਕਰਕੇ ਇੱਕ-ਇੱਕ ਬੂੰਦ ਨੱਕ ਵਿੱਚ ਪਾਓ। ਇਸ ਨਾਲ ਘਰਾੜਿਆਂ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ।
ਇੱਕ ਗਲਾਸ ਕੋਸੇ ਦੁੱਧ ਵਿੱਚ ਗਾਂ ਦੇ ਦੁੱਧ ਤੋਂ ਤਿਆਰ ਕੀਤਾ ਦੇਸੀ ਘਿਉ ਮਿਲਾ ਕੇ ਪੀਣ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਇਸ ਨਾਲ ਜੋੜ ਤੇ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ । ਇਸਦੇ ਇਲਾਵਾ ਇਹ ਦਿਲ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੈ। ਇਸ ਨਾਲ ਕੋਲੇਸਟ੍ਰੋਲ ਘੱਟ ਹੁੰਦਾ ਹੈ।