ਦੁਨੀਆਂ ਦੀ ਇਸ ਭੀੜ 'ਚ ਕੰਵਰ ਗਰੇਵਾਲ ਦੇ ਅੰਦਰ ਅਜੇ ਵੀ ਹਨ ਕਈ ਸਵਾਲ, ਦੇਖੋ ਵੀਡੀਓ
ਦੁਨੀਆਂ ਦੀ ਇਸ ਭੀੜ 'ਚ ਕੰਵਰ ਗਰੇਵਾਲ ਦੇ ਅੰਦਰ ਅਜੇ ਵੀ ਹਨ ਕਈ ਸਵਾਲ, ਦੇਖੋ ਵੀਡੀਓ : ਕੰਵਰ ਗਰੇਵਾਲ ਪੰਜਾਬੀ ਸੰਗੀਤ ਜਗਤ 'ਚ ਅਜਿਹਾ ਨਾਮ ਜਿੰਨ੍ਹਾਂ ਦੇ ਗਾਣੇ ਅਤੇ ਗੱਲਾਂ 'ਚ ਹਮੇਸ਼ਾ ਹੀ ਰੂਹਾਨੀਅਤ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਦਰਦ ਝਲਕਦਾ ਹੈ। ਸਾਫ਼ ਸੁਥਰੀ ਗਾਇਕੀ ਦੇ ਮਾਲਕ ਕੰਵਰ ਗਰੇਵਾਲ ਦੇ ਅੰਦਰ ਵੀ ਅੱਜ ਬਹੁਤ ਸਵਾਲ ਹਨ ਜਿੰਨ੍ਹਾਂ ਦਾ ਜਵਾਬ ਉਹ ਅੱਜ ਵੀ ਲੱਭ ਰਹੇ ਹਨ। ਜੀ ਹਾਂ ਗਾਇਕ ਕੰਵਰ ਗਰੇਵਾਲ ਪੰਜਾਬ ਦੇ ਨੰਬਰ ਇੱਕ ਚੈਟ ਸ਼ੋਅ ਪੀਟੀਸੀ ਸ਼ੋਅ ਕੇਸ 'ਚ ਪਹੁੰਚੇ ਹਨ ਜਿੱਥੇ ਉਹਨਾਂ ਆਪਣੀ ਜ਼ਿੰਦਗੀ ਅਤੇ ਗਾਇਕੀ ਬਾਰੇ ਚਾਨਣਾ ਪਾਇਆ ਹੈ।
ਕੰਵਰ ਗਰੇਵਾਲ ਨੂੰ ਪੁੱਛੇ ਗਏ ਹਰ ਇੱਕ ਸਵਾਲ ਦਾ ਉਹਨਾਂ ਬੜੀ ਹੀ ਨਿਮਰਤਾ ਤੇ ਸੂਝਵਾਨ ਢੰਗ ਨਾਲ ਜਵਾਬ ਦਿੱਤਾ ਹੈ, ਜਿੰਨ੍ਹਾਂ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਕੰਵਰ ਗਰੇਵਾਲ ਦਾ ਕਹਿਣਾ ਹੈ ਕਿ ਉਹ ਵੀ ਆਪਣੇ ਅੰਦਰ ਉੱਠਦੇ ਸਵਾਲਾਂ ਦਾ ਜਵਾਬ ਹਾਲੇ ਲੱਭ ਰਹੇ ਹਨ।
View this post on Instagram
Sat Sri Akal ji... #Chandigarh live today Sector 10 7:30pm onwards #teamkg
ਕੰਵਰ ਗਰੇਵਾਲ ਦਾ ਕਹਿਣਾ ਹੈ ਕਿ ਜਦੋਂ ਉਹ ਪਹਿਲੀ ਵਾਰ 2014 'ਚ ਯੂਕੇ 'ਚ ਗਾਇਕੀ ਦੇ ਟੂਰ 'ਤੇ ਗਏ ਸੀ ਤਾਂ ਉਹਨਾਂ ਨੂੰ ਇਸ ਦਾ ਚਾਅ ਵੀ ਸੀ ਕਿ ਨਵੇਂ ਨਵੇਂ ਲੋਕ ਨਵੇਂ ਪਹਿਰਾਵਿਆਂ 'ਚ ਮਿਲਣਗੇ ਅਤੇ ਹਰ ਵਾਰ ਹੁਣ ਜਦੋਂ ਵੀ ਵਾਪਿਸ ਆਉਂਦੇ ਹਨ ਤਾਂ ਵਧਦੀ ਜਿੰਮੇਵਾਰੀ ਦਾ ਅਹਿਸਾਸ ਵੀ ਹੁੰਦਾ ਹੈ।
ਹੋਰ ਵੇਖੋ : 83 ਸਾਲ ਦੀ ਉਮਰ 'ਚ ਇਸ ਤਰਾਂ ਰਹਿੰਦੇ ਨੇ ਧਰਮਿੰਦਰ ਫ਼ਿੱਟ, ਵੀਡੀਓ ਸਾਂਝਾ ਕਰ ਦਿੱਤਾ ਖਾਸ ਸੰਦੇਸ਼
View this post on Instagram
Today’s live at Subhash Nagar, Delhi at 07:00pm. Be there guys. #TeamKG
ਕੰਵਰ ਗਰੇਵਾਲ ਨਾਲ ਇਸ ਗੱਲ ਬਾਤ ਦੌਰਾਨ ਉਹਨਾਂ ਦੇ ਮੂੰਹੋਂ ਗੀਤ ਅਤੇ ਗ਼ਜ਼ਲ ਵੀ ਸੁਣਨ ਨੂੰ ਮਿਲ ਰਹੀ ਹੈ। ਸਟੇਜਾਂ ਅਤੇ ਇੰਟਰਵਿਊਜ਼ 'ਚ ਹਮੇਸ਼ਾ ਰੂਹਾਨੀਅਤ ਅਤੇ ਰੱਬ ਦੇ ਘਰ ਦੀਆਂ ਗੱਲਾਂ ਕਰਨ ਵਾਲੇ ਕੰਵਰ ਗਰੇਵਾਲ ਹੋਰਾਂ ਨੇ ਪੀਟੀਸੀ ਸ਼ੋਅ ਕੇਸ ਦੇ ਇਸ ਇੰਟਰਵਿਊ ਰਾਹੀਂ ਵੀ ਬਹੁਤ ਸਾਰੇ ਸੁਨੇਹੇ ਸਮਾਜ ਨੂੰ ਦਿੱਤੇ ਹਨ।