ਸੋਹਣਿਓਂ ਨਰਾਜ਼ਗੀ ਤਾਂ ਨਹੀਂ ਵਰਗੇ ਹਿੱਟ ਗੀਤ ਦੇਣ ਵਾਲੇ ਸੋਨੀ ਪਾਬਲਾ ਦੀ ਮੌਤ ਦੇ ਪਿੱਛੇ ਇਹ ਰਿਹਾ ਸੀ ਮੁੱਖ ਕਾਰਨ 

By  Shaminder January 15th 2019 05:04 PM

ਸੋਨੀ ਪਾਬਲਾ ਇੱਕ ਅਜਿਹਾ ਨਾਂਅ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਛੋਟੇ ਜਿਹੇ ਸੰਗੀਤਕ ਸਫਰ 'ਚ ਵੱਡਾ ਨਾਂਅ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਬਣਾ ਲਿਆ ਸੀ । ਉਨ੍ਹਾਂ ਦਾ ਜਨਮ ਉਨੱਤੀ ਜੂਨ 1976 ਨੂੰ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ 'ਚ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਤੇਜਪਾਲ ਸਿੰਘ ਸੀ ।

ਹੋਰ ਵੇਖੋ : ਪਾਲੀ ਦੇਤਵਾਲੀਆ ਦਾ ਨਵਾਂ ਅੰਦਾਜ਼ ,ਤੁਹਾਨੂੰ ਵੀ ਆਏਗਾ ਪਸੰਦ ,ਵੇਖੋ ਵੀਡਿਓ

soni pabla soni pabla

ਹੋਰ ਵੇਖੋ : ਘਰੋਂ ਆਇਆ ਮੈਂ ਖਾ ਕੇ ਸਹੁੰ ਮੈਂ ਹੀ ਬਣਾਂਗਾ ਵਾਈਸ ਆਫ ਪੰਜਾਬ ਨੌਂ, ਦੇਖੋ ਵਾਇਸ ਆਫ ਪੰਜਾਬ ਸੀਜ਼ਨ-9 ਦੇ ਲੁਧਿਆਣਾ ਆਡੀਸ਼ਨ

ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਰਜਿੰਦਰ ਰਾਜ ਤੋਂ ਹਾਸਲ ਕੀਤੀ ਅਤੇ ਉਨ੍ਹਾਂ ਨੇ ਪਲੇਨੇਟ ਰਿਕਾਰਡ ਦੇ ਲੇਬਲ ਹੇਠ ਕੈਨੇਡਾ 'ਚ ਕੰਟ੍ਰੈਕਟ ਕਰ ਲਿਆ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ਅਤੇ ਹੀਰੇ,ਹੀਰੇ ਨਾਲ ਉਨ੍ਹਾਂ ਨੇ ਦੋ ਹਜ਼ਾਰ ਦੋ 'ਚ ਡੈਬਿਉ ਕੀਤਾ ।

soni pabla soni pabla

ਦੋ ਹਜ਼ਾਰ ਚਾਰ 'ਚ ਸੋਨੀ ਨੇ ਸੁਖਸ਼ਿੰਦਰ ਸ਼ਿੰਦਾ ਦੀ ਟੀਮ ਨਾਲ ਆਪਣੀ ਦੂਜੀ ਐਲਬਮ ਕੱਢੀ 'ਗੱਲ ਦਿਲ ਦੀ' ।ਜਿਸ ਨੂੰ ਕਿ ਵਿਲੋਸਟੀ ਰਿਕਾਰਡਸ ਦੇ ਬੈਨਰ ਹੇਠ ਕੱਢੀ ਗਈ ਸੀ । ਉਨ੍ਹਾਂ ਨੇ ਵੱਖ ਵੱਖ ਪ੍ਰੋਡਿਊਸਰਾਂ ਨਾਲ ਕੰਮ ਕੀਤਾ ।

ਹੋਰ ਵੇਖੋ : ਗਾਇਕ ਦਿਲਸ਼ਾਦ ਅਖਤਰ ਨੂੰ ਅਖਾੜੇ ‘ਚ ਹੀ ਮਾਰ ਦਿੱਤੀ ਗਈ ਸੀ ਗੋਲੀ ,ਆਖਿਰ ਕੀ ਸੀ ਕਾਰਨ ,ਜਾਣੋ ਪੂਰੀ ਕਹਾਣੀ

https://www.youtube.com/watch?v=ZJnVeVu1fOs

ਉਹ ਇੱਕ ਸੈਣੀ ਪਰਿਵਾਰ ਨਾਲ ਸਬੰਧ ਰੱਖਦੇ ਸਨ । ਪਰ ਇੱਕ ਨਿੱਕੇ ਜਿਹੇ ਸੰਗੀਤਕ ਸਫਰ 'ਚ ਉਨ੍ਹਾਂ ਨੇ ਸਰੋਤਿਆਂ 'ਚ ਆਪਣੀ ਅਜਿਹੀ ਥਾਂ ਬਣਾ ਲਈ ਸੀ ਜੋ ਕਿਸੇ ਲਈ ਵੀ ਏਨਾ ਅਸਾਨ ਨਹੀਂ ਹੁੰਦਾ ।

ਹੋਰ ਵੇਖੋ : ਪੁਲਿਸ ਵਾਲੇ ਦੀ ਤੁਕਬੰਦੀ ਸਾਹਮਣੇ ਵੱਡੇ –ਵੱਡੇ ਗੀਤਕਾਰ ਵੀ ਫੇਲ ,ਸੁਣੋ ਪੁਲਿਸ ਵਾਲੇ ਦੀ ਤੁਕਬੰਦੀ

https://www.youtube.com/watch?v=1Nz9boZTSzU

ਉਨ੍ਹਾਂ ਨੇ ਦੋ ਹਜ਼ਾਰ ਦੋ ਨੂੰ ਹੀਰੇ ,ਦੋ ਹਜ਼ਾਰ ਚਾਰ 'ਚ ਗੱਲ ਦਿਲ ਦੀ ,ਦੋ ਹਜ਼ਾਰ ਪੰਜ 'ਚ ਦਿਲ ਤੇਰਾ ਅਤੇ ਇਸ ਤੋਂ ਬਾਅਦ ਦੋ ਹਜ਼ਾਰ ਪੰਜ 'ਚ ਹੀ ਨਸੀਬੋ ਅਤੇ ਕੁਝ ਅਜਿਹੇ ਗੀਤ ਵੀ ਸਨ ਜੋ ਅਧੂਰੇ ਹੀ ਰਹਿ ਗਏ ਸਨ ।

https://www.youtube.com/watch?v=lGSaHpsMKMA

ਕਿਉਂਕਿ ਚੌਦਾਂ ਅਕਤੂਬਰ ੨੦੦੬ ਨੂੰ ਉਨ੍ਹਾਂ ਦੀ ਮਹਿਜ਼ ਤੀਹ ਸਾਲ ਦੀ ਉਮਰ 'ਚ ਮੌਤ ਹੋ ਗਈ ਸੀ ।ਸੋਨੀ ਪਾਬਲਾ ਬਰੈਂਪਟਨ 'ਚ ਹੋਏ ਇੱਕ ਸ਼ੋਅ ਦੌਰਾਨ ਪਰਫਾਰਮ ਕਰਨ ਗਏ ਸਨ ।

https://www.youtube.com/watch?v=lGSaHpsMKMA

ਜਿੱਥੇ ਉਹ ਸਟੇਜ 'ਤੇ ਇੱਕ ਗੀਤ ਗਾਉਣ ਤੋਂ ਬਾਅਦ ਪਾਣੀ ਦਾ ਇੱਕ ਗਿਲਾਸ ਲੈਣ ਗਏ ਪਰ ਉਹ ਪਾਣੀ ਪੀਣ ਤੋਂ ਪਹਿਲਾਂ ਹੀ ਉੱਥੇ ਹੀ ਡਿੱਗ ਪਏ । ਸਟੇਜ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠੇ । ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ । ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਸੀ । ਇੰਝ ਪੰਜਾਬੀ ਗਾਇਕੀ ਦਾ ਉੱਭਰਦਾ ਹੋਇਆ ਇਹ ਸਿਤਾਰਾ ਹਮੇਸ਼ਾ ਲਈ ਇਸ ਦੁਨੀਆ ਤੋਂ ਚਲਿਆ ਗਿਆ ।

Related Post