ਪੰਜਾਬ ਦੀ ਧਰਤੀ 'ਤੇ ਅਜਿਹੇ ਫਨਕਾਰ ਹੋਏ ਜਿਨ੍ਹਾਂ ਨੇ ਨਾਂ ਸਿਰਫ ਪੰਜਾਬ ਬਲਕਿ ਦੁਨੀਆਂ ਦੇ ਹਰ ਕੋਨੇ 'ਚ ਨਾਂਅ ਕਮਾਇਆ । ਅੱਜ ਇੱਕ ਅਜਿਹੇ ਹੀ ਸਿਤਾਰੇ ਦੀ ਗੱਲ ਅਸੀਂ ਕਰਨ ਜਾ ਰਹੇ ਹਾਂ ਉਸ ਨੇ ਅੱਸੀ ਅਤੇ ਨੱਬੇ ਦੇ ਦਹਾਕੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ । ਉਨ੍ਹਾਂ ਦਾ ਜਨਮ 1966 'ਚ ਪਿਤਾ ਕੀੜੇ ਖਾਂ ਸ਼ੌਕੀਨ ਅਤੇ ਮਾਤਾ ਨਸੀਬ ਦੇ ਘਰ ਪਿੰਡ ਗਿਲਜ਼ੇਵਾਲਾ ਜ਼ਿਲ੍ਹਾ ਫਰੀਦਕੋਟ 'ਚ ਹੋਇਆ ਸੀ ।
ਹੋਰ ਵੇਖੋ :ਗਾਇਕਾ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਕਿਸ ਨੇ ਦਿੱਤਾ, ਜਾਣੋਂ ਪੂਰੀ ਕਹਾਣੀ
dilshad akhtar
ਚਾਰ ਭੈਣ ਭਰਾਵਾਂ 'ਚ ਉਨ੍ਹਾਂ ਤੋਂ ਇਲਾਵਾ ਭਰਾ ਗੁਰਦਿੱਤਾ,ਛੋਟੀ ਭੈਣ ਮਨਪ੍ਰੀਤ ਅਖਤਰ ਅਤੇ ਵੱਡੀ ਭੈਣ ਵੀਰਪਾਲ ਕੌਰ ਸਨ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਰਿਵਾਰ ਚੋਂ ਹੀ ਮਿਲੀ ਸੀ । ਉਨ੍ਹਾਂ ਦੇ ਚਾਚੇ ਦਾ ਮੁੰਡਾ ਸੰਦੀਪ ਅਖਤਰ ਵੀ ਗਾਇਕ ਸਨ ਜਿਨ੍ਹਾਂ ਦੀ ਮੌਤ ਅਕਤੂਬਰ ਦੋ ਹਜ਼ਾਰ ਗਿਆਰਾਂ 'ਚ ਹੋਈ ਸੀ । ਉਨ੍ਹਾਂ ਨੇ ਗਾਇਕੀ ਦੇ ਗੁਰ ਨੂਰਮਹਿਲ ਸਥਿਤ ਪੰਡਤ ਕ੍ਰਿਸ਼ਨ ਤੋਂ ਸਿੱਖੇ ।
ਹੋਰ ਵੇਖੋ :ਸਲਮਾਨ ਖਾਨ ਦੇ ਪਰਿਵਾਰ ਦੀਆਂ ਦੋ ਔਰਤਾਂ ਨੂੰ ਡੇਟ ਕਰ ਚੁੱਕਿਆ ਹੈ ਅਰਜੁਨ ਕਪੂਰ, ਸਲਮਾਨ ਨੇ ਕਪੂਰ ਖਾਨਦਾਨ ਖਿਲਾਫ ਚੁੱਕਿਆ ਇਹ ਵੱਡਾ ਕਦਮ
dishad akhtar
ਉਨ੍ਹਾਂ ਨੇ ਕਈ ਗੀਤਕਾਰਾਂ ਦੇ ਲਿਖੇ ਗੀਤ ਗਾਏ ਜਿਨ੍ਹਾਂ 'ਚ ਧਰਮ ਸਿੰਘ ਕੰਮੇਆਣਾ ,ਬਾਬੂ ਸਿੰਘ ਮਾਨ,ਗੁਰਚਰਨ ਸਿੰਘ ਵਿਰਕ ਸਣੇ ਕਈਆਂ ਗੀਤਕਾਰਾਂ ਦੇ ਗੀਤ ਗਾਏ । ਸਾਫ ਸੁਥਰੇ ਗੀਤ ਗਾਉਣ ਵਾਲੇ ਦਿਲਸ਼ਾਦ ਅਖਤਰ ਨੇ ਕਈ ਹਿੱਟ ਗੀਤ ਗਾਏ ਅਤੇ 1980 'ਚ ਉਨ੍ਹਾਂ ਨੇ ਪਹਿਲਾ ਅਖਾੜਾ ਲਗਾਇਆ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ।
ਹੋਰ ਵੇਖੋ : ਪੀਟੀਸੀ ਸ਼ੋਅਕੇਸ ‘ਚ ਮਿਲੋ ਅਨਮੋਲ ਗਗਨ ਮਾਨ ਨੂੰ, ਕੱਲ ਰਾਤ 9 ਵਜੇ
https://www.youtube.com/watch?v=kpYNdRK8HY0
'ਮਨ ਵਿੱਚ ਵੱਸਦਾ ਏ ਸੱਜਣਾ', 'ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ', ਮੇਲਾ ਦੋ ਦਿਨ ਦਾ ਢਾਈ ਦਿਨ ਦੀ ਜ਼ਿੰਦਗਾਨੀ,ਮਿਰਜ਼ਾ ਸਣੇ ਕਈ ਹਿੱਟ ਗੀਤ ਗਾਏ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ ਲਈ ਵੀ ਗੀਤ ਗਾਏ । ਜਿਨ੍ਹਾਂ 'ਚ ਮੁਖ ਤੌਰ 'ਤੇ ਨਸੀਬੋ,ਉਡੀਕਾਂ ਸਾਉਣ ਦੀਆਂ ,ਮਿਰਜ਼ਾ ,ਸੁੱਚਾ ਸੂਰਮਾ ਸਣੇ ਕਈ ਫਿਲਮਾਂ 'ਚ ਉਨ੍ਹਾਂ ਨੇ ਗੀਤ ਗਾਏ ।
ਹੋਰ ਵੇਖੋ : ਇਨ੍ਹਾਂ ਕਮੀਆਂ ਦੇ ਬਾਵਜੂਦ ਵਿਵੇਕ ਸ਼ੌਕ ਬਣੇ ਕਾਮਯਾਬ ਐਕਟਰ ,ਬਿਹਤਰੀਨ ਅਦਾਕਾਰੀ ਦੀ ਬਦੌਲਤ ਬਣਾਈ ਸੀ ਖਾਸ ਥਾਂ
https://www.youtube.com/watch?v=BnTA7rQTG5k
ਉਨ੍ਹਾਂ ਦੀ ਸਾਫ ਸੁਥਰੀ ਗਾਇਕੀ ਦੀ ਬਦੌਲਤ ਹੀ ਹਰ ਕਿਸੇ ਦੀ ਉਹ ਪਹਿਲੀ ਪਸੰਦ ਬਣ ਚੁੱਕੇ ਸਨ ਜਦੋਂ ਕਿਤੇ ਦਿਲਸ਼ਾਦ ਅਖਤਰ ਦਾ ਕੋਈ ਅਖਾੜਾ ਲੱਗਦਾ ਤਾਂ ਲੋਕ ਵਹੀਰਾਂ ਘੱਤ ਉਨ੍ਹਾਂ ਦਾ ਅਖਾੜਾ ਸੁਣਨ ਲਈ ਪਹੁੰਚਦੇ । ਪੰਜਾਬੀ ਗਾਇਕੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਇਹ ਗਾਇਕ ਇਸੇ ਤਰ੍ਹਾਂ ਕਿਸੇ ਵਿਆਹ ਦੇ ਪ੍ਰੋਗਰਾਮ 'ਚ ਅਖਾੜਾ ਲਗਾਉਣ ਪਹੁੰਚਿਆ ਸੀ ।
ਹੋਰ ਵੇਖੋ : ਕੁਲਵਿੰਦਰ ਢਿੱਲੋਂ ਨੇ ਆਪਣੇ ਛੋਟੇ ਜਿਹੇ ਸੰਗੀਤਕ ਸਫਰ ‘ਚ ਬਣਾਈ ਸੀ ਖਾਸ ਪਛਾਣ,ਇਹ ਸੀ ਮੌਤ ਦਾ ਕਾਰਨ ,ਵੇਖੋ ਵੀਡਿਓ
https://www.youtube.com/watch?v=c2XnPHFVnB8
ਪਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ 'ਚ ਗਾਉਣ ਲਈ ਗਏ ਇਸ ਗਾਇਕ ਇਸ ਗੱਲ ਦਾ ਰੱਤੀ ਭਰ 'ਚ ਅਹਿਸਾਸ ਨਹੀਂ ਸੀ ਕਿ ਇਹ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਿਤ ਹੋਵੇਗਾ ।
ਹੋਰ ਵੇਖੋ :ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਤੇ ਲਖਵਿੰਦਰ ਵਡਾਲੀ ਨੇ ਲੋਹੜੀ ‘ਤੇ ਲੁੱਟੀਆਂ ਪਤੰਗਾਂ, ਦੇਖੋ ਵੀਡਿਓ
https://www.youtube.com/watch?v=7ie1ehDsRa4
ਜਦੋਂ ੨੮ ਜਨਵਰੀ ਨੂੰ ਉਹ ਵਿਆਹ 'ਚ ਗੀਤ ਗਾ ਰਹੇ ਸਨ ਤਾਂ ਸ਼ਰਾਬੀ ਹਾਲਤ 'ਚ ਸਵਰਨ ਸਿੰਘ ਨਾਂਅ ਡੀਐੱਸਪੀ ਸਵਰਨ ਸਿੰਘ ਹੁੰਦਲ ਨੇ ਫਰਮਾਇਸ਼ ਕੀਤੀ ਕਿ 'ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ' ਗੀਤ ਗਾ ਕੇ ਸੁਣਾਵੇ ਪਰ ਦਿਲਸ਼ਾਦ ਅਖਤਰ ਨੇ ਆਖਿਆ ਕਿ ਉਹ ਆਪਣੇ ਹੀ ਗਾਉਂਦੇ ਕਿਸੇ ਹੋਰ ਦਾ ਨਹੀਂ ਜਿਸ 'ਤੇ ਨਸ਼ੇ 'ਚ ਟੱਲੀ ਹੋਏ ਪੁਲਿਸ ਵਾਲੇ ਨੇ ਆਪਣੇ ਗੰਨਮੈਨ ਦੀ ਬੰਦੂਕ ਖੋਹ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ।
ਹੋਰ ਵੇਖੋ :ਕੌਣ ਸੀ ਦੁੱਲਾ ਭੱਟੀ ਅਤੇ ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ ,ਜਾਣੋ ਸਾਰੀ ਕਹਾਣੀ
https://www.youtube.com/watch?v=p1wCVrYI1TI
ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਬਿਹਤਰੀਨ ਫਨਕਾਰ ਹਮੇਸ਼ਾ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਿਆ । ਬੇਸ਼ੱਕ ਅੱਜ ਇੱਕ ਸਾਫ ਸੁਥਰੀ ਗਾਇਕੀ ਲਈ ਮਸ਼ਹੂਰ ਸਿਤਾਰਾ ਆਪਣੇ ਗੀਤਾਂ ਦੇ ਜ਼ਰੀਏ ਅੱਜ ਵੀ ਲੋਕਾਂ ਦੇ ਜ਼ਿਹਨ 'ਚ ਵੱਸਦਾ ਹੈ ।