ਗੁਲਸ਼ਨ ਕੁਮਾਰ ਇੱਕ ਅਜਿਹਾ ਨਾਂਅ ਜਿਸ ਨੇ ਮਿਊਜ਼ਿਕ ਇੰਡਸਟਰੀ 'ਚ ਅਜਿਹਾ ਥਾਂ ਬਣਾਇਆ ਹੈ ਜੋ ਸ਼ਾਇਦ ਹੋਰ ਕੋਈ ਨਹੀਂ ਬਣਾ ਸਕਿਆ । ਗੁਲਸ਼ਨ ਕੁਮਾਰ ਭਾਵੇਂ ਅੱਜ ਇਸ ਦੁਨੀਆਂ 'ਚ ਨਹੀਂ ਹਨ । ਪਰ ਉਨ੍ਹਾਂ ਦੇ ਪੁੱਤਰ ਭੂਸ਼ਣ ਕੁਮਾਰ ਉਨ੍ਹਾਂ ਵੱਲੋਂ ਲਗਾਏ ਬੂਟੇ ਨੂੰ ਅੱਗੇ ਵਧਾ ਰਹੇ ਹਨ । ਇੱਕ ਸਮਾਂ ਅਜਿਹਾ ਸੀ ਜਦੋਂ ਫ਼ਿਲਮੀ ਗੀਤਾਂ ਨੂੰ ਜਾਂ ਤਾਂ ਸਿਨੇਮਾ ਜਾਂ ਰੇਡੀਓ ਤੇ ਹੀ ਸੁਣਿਆ ਜਾਂਦਾ ਸੀ,ਪਰ ਗੁਲਸ਼ਨ ਕੁਮਾਰ ਨੇ ਟੀ-ਸੀਰੀਜ਼ ਦੇ ਜ਼ਰੀਏ ਸੰਗੀਤ ਨੂੰ ਘਰ-ਘਰ 'ਚ ਪਹੁੰਚਾਉਣ ਦਾ ਕੰਮ ਕੀਤਾ ।
ਹੋਰ ਵੇਖੋ :Search ਗੁਲਸ਼ਨ ਬਾਲੀਵੁੱਡ ਵਿੱਚ ਇਹ ਰਹੇ ਹਨ ਮਸ਼ਹੂਰ ਖਲਨਾਇਕ, ਜਾਣੋਂ ਇਹਨਾਂ ਦੇ ਬੱਚਿਆਂ ਬਾਰੇ
ਗੁਲਸ਼ਨ ਕੁਮਾਰ ਦਾ ਜਨਮ ਪੰਜ ਮਈ ਉੱਨੀ ਸੌ ਛਪੰਜਾ ਨੂੰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੰਜਾਬੀ ਅਰੋੜਾ ਪਰਿਵਾਰ 'ਚ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਗੁਲਸ਼ਨ ਦੂਆ ਸੀ,ਉਨ੍ਹਾਂ ਦੇ ਪਿਤਾ ਰਾਜਧਾਨੀ ਦਿੱਲੀ ਦੇ ਦਰਿਆਗੰਜ 'ਚ ਜੂਸ ਦੀ ਦੁਕਾਨ ਚਲਾਉਂਦੇ ਸਨ । ਇੱਥੋਂ ਤੋਂ ਹੀ ਉਨ੍ਹਾਂ ਦੀ ਕਾਮਯਾਬੀ ਦੀ ਕਹਾਣੀ ਸ਼ੁਰੂ ਹੋਈ । ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ 'ਚ ਅਜਿਹੇ ਦੌਰ 'ਚ ਕਦਮ ਰੱਖਿਆ ਸੀ ਜਦੋਂ ਮਿਊਜ਼ਿਕ ਇੰਡਸਟਰੀ ਹੌਲੀ-ਹੌਲੀ ਅੱਗੇ ਵਧ ਰਹੀ ਸੀ ਪਰ ਗੁਲਸ਼ਨ ਕੁਮਾਰ ਨੇ ਆਪਣੀ ਮਿਹਨਤ ਦੀ ਬਦੌਲਤ ਮਿਊਜ਼ਿਕ ਇੰਡਸਟਰੀ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ।
ਹੋਰ ਵੇਖੋ :ਸ਼ਿਲਪਾ ਸ਼ੈੱਟੀ ਦੇ ਬੇਟੇ ਦਾ ਵੀਡਿਓ ਹੋਇਆ ਵਾਇਰਲ, ਲੋਕਾਂ ਨੇ ਕਿਹਾ ਕਮਾਲ ਹੈ !
ਉਨਹਾਂ ਨੇ ਸੋਨੂੰ ਨਿਗਮ ਸਣੇ ਕਈ ਗਾਇਕਾਂ ਨੂੰ ਬਰੇਕ ਦੇ ਕੇ ਉਨ੍ਹਾਂ ਦੇ ਕਰੀਅਰ 'ਚ ਵੱਡਾ ਯੋਗਦਾਨ ਦਿੱਤਾ । ਗੁਲਸ਼ਨ ਕੁਮਾਰ ਨੇ ਸੁਪਰ ਕੈਸੇਟ ਇੰਡਸਟਰੀ ਲਿਮਟਿਡ ਕੰਪਨੀ ਬਣਾਈ ਜੋ ਕਿ ਭਾਰਤ 'ਚ ਸਭ ਤੋਂ ਵੱਡੀ ਸੰਗੀਤ ਕੰਪਨੀ ਬਣ ਗਈ । ਉਨ੍ਹ ਨੇ ਇਸੇ ਸੰਗੀਤ ਕੰਪਨੀ ਦੇ ਤਹਿਤ ਟੀ-ਸੀਰੀਜ਼ ਦੀ ਸਥਾਪਨਾ ਕੀਤੀ । ਦੇਸ਼ ਦੇ ਸੰਗੀਤ 'ਚ ਟੀ-ਸੀਰੀਜ਼ ਇੱਕ ਵੱਡਾ ਨਾਂਅ ਹੈ ।
ਗੁਲਸ਼ਨ ਭਾਵੇਂ ਇਸ ਦੁਨੀਆਂ 'ਤੇ ਨਹੀਂ ਹਨ,ਪਰ ਆਪਣੇ ਧੰਨ ਦਾ ਇੱਕ ਵੱਡਾ ਹਿੱਸਾ ਸਮਾਜ ਸੇਵਾ ਕਈ ਦਾਨ ਕਰਕੇ ਉਨ੍ਹਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ । ਬਾਨਵੇਂ-ਤਰਾਨਵੇਂ 'ਚ ਉਹਨਾਂ ਦਾ ਨਾਂਅ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲਿਆਂ 'ਚ ਸ਼ੁਮਾਰ ਸੀ । ਤੀਰਥ ਯਾਤਰੀਆਂ ਲਈ ਉਨ੍ਹਾਂ ਵੱਲੋਂ ਮੁਫ਼ਤ ਭੋਜਨ ਉਪਲਬਧ ਕਰਵਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ,ਜੋ ਅੱਜ ਵੀ ਚੱਲ ਰਿਹਾ ਹੈ ।
ਅਜਿਹਾ ਕਿਹਾ ਜਾਂਦਾ ਹੈ ਕਿ ਉੱਨੀ ਸੌ ਸਤਾਨਵੇਂ 'ਚ ਮੁੰਬਈ ਦੇ ਇੱਕ ਮੰਦਰ ਦੇ ਬਾਹਰ ਉਨ੍ਹਾਂ ਦਾ ਗੋਲੀ ਮਾਰ ਕੇ ਇਸ ਲਈ ਕਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਅੰਡਰ-ਵਰਲਡ ਵੱਲੋਂ ਧੱਕੇ ਨਾਲ ਕੀਤੀ ਜਾਂਦੀ ਵਸੂਲੀ ਦਾ ਵਿਰੋਧ ਕੀਤਾ ਸੀ ।