ਸੁਰਜੀਤ ਬਿੰਦਰਖੀਆ,ਬੱਬੂ ਮਾਨ,ਸੁਰਿੰਦਰ ਛਿੰਦਾ ਸਣੇ ਕਈ ਗਾਇਕਾਂ ਦੀ ਗੁੱਡੀ ਚੜਾਉਣ ਵਾਲੇ ਇਸ ਸ਼ਖ਼ਸ ਦੇ ਨਾਂਅ ਹੈ 16 ਹਜ਼ਾਰ ਗੀਤ ਕੱਢਣ ਦਾ ਰਿਕਾਰਡ,14 ਸਾਲ ਦੀ ਉਮਰ 'ਚ ਸ਼ੁਰੂ ਕਰ ਦਿੱਤਾ ਸੀ ਕੰਮ

By  Shaminder March 2nd 2019 01:00 PM

ਸੁਰਿੰਦਰ ਬਚਨ ਜੀ ਦੇ ਇੱਕ ਅਜਿਹੇ ਮਿਊਜ਼ਿਕ ਡਾਇਰੈਕਟਰ ਹਨ ਜਿਨਾਂ ਦੇ ਨਾਂਅ ਸਭ ਤੋਂ ਵੱਧ ਗਾਣੇ ਰਿਲੀਜ਼ ਕਰਨ ਦਾ ਰਿਕਾਰਡ ਦਰਜ ਹੈ । ਸੁਰਿੰਦਰ ਬਚਨ ਜੀ ਅਜਿਹੇ ਗਾਇਕ ਨੇ ਜਿਨ੍ਹਾਂ ਦੇ ਨਾਂਅ ਸੋਲਾਂ ਹਜ਼ਾਰ ਤੋਂ ਵੀ ਜ਼ਿਆਦਾ ਗੀਤ ਕੱਢਣ ਦਾ ਰਿਕਾਰਡ ਹੈ । ਸੁਰਿੰਦਰ ਕੌਰ ਤੋਂ ਲੈ ਕੇ ਸੁਰਜੀਤ ਬਿੰਦਰਖੀਆ,ਬੱਬੂ ਮਾਨ ,ਕਮਲਹੀਰ,ਮਨਮੋਹਨ ਵਾਰਿਸ ਸਣੇ ਹਰ ਗਾਇਕ ਨਾਲ ਉਨ੍ਹਾਂ ਨੇ ਗੀਤ ਬਣਾਏ ਨੇ । ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਉਹ ਲਤਾ ਜੀ ਨਾਲ ਗਾਣਾ ਰਿਕਾਰਡ ਕਰਨ ਅਤੇ ਉਹ ਵੀ ਪੰਜਾਬੀ 'ਚ । ਸੁਰਿੰਦਰ ਬਚਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੱਗਭੱਗ ਸਾਰੇ ਗਾਇਕਾਂ ਨੂੰ ਰਿਕਾਰਡ ਕੀਤਾ ਹੈ, ਕਵਿਤਾ ਕ੍ਰਿਸ਼ਨਾ ਮੂਰਤੀ ਅਤੇ ਬਾਲੀਵੁੱਡ ਸਿੰਗਰਸ ਨਾਲ ਵੀ ਕੰਮ ਕੀਤਾ ਹੈ ।

ਹੋਰ ਵੇਖੋ :ਸੈਲੀਬ੍ਰਿਟੀਜ਼ ਲੀਗ ਦੇ ਮੈਚਾਂ ਦੌਰਾਨ ਇਹਨਾਂ ਸਿਤਾਰਿਆਂ ਨੇ ਖੂਬ ਕੀਤੀ ਮਸਤੀ, ਦੇਖੋ ਵੀਡਿਓ ਤੇ ਤਸਵੀਰਾਂ

https://www.youtube.com/watch?v=KORPqw4x_pY

ਉਨਹਾਂ ਦਾ ਸਭ ਤੋਂ ਪਹਿਲਾ ਗੀਤ ਸੁਰਿੰਦਰ ਛਿੰਦਾ ਨਾਲ ਕੀਤਾ ਸੀ ਜਿਹੜਾ ਕਿ ਮੀਆਂ ਬੀਵੀ ਰਾਜ਼ੀ ਸੀ ਜੋ ਕਿ ਉਸ ਸਮੇਂ ਦਾ ਹਿੱਟ ਗੀਤ ਸੀ ਇਹ ਗੀਤ ਐਚਐੱਮਵੀ ਵੱਲੋਂ ਕੱਢਿਆ ਗਿਆ ਸੀ ।89 'ਚ ਉਨ੍ਹਾਂ ਨੇ ਇਸੇ ਗੀਤ ਨਾਲ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ ।ਸੁਰਿੰਦਰ ਬਚਨ ਨੇ ਚੌਦਾਂ ਸਾਲ ਦੀ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇੱਕ ਵਧੀਆ ਰੁਤਬਾ ਵੀ ਹਾਸਲ ਕਰ ਲਿਆ ਸੀ ।

ਹੋਰ ਵੇਖੋ :ਦੇਖੋ ਕਿਸ ਤਰ੍ਹਾਂ ਹਰਮਨ ਚੀਮਾ ਪਲਟਿਆ ਆਪਣੀ ਜ਼ੁਬਾਨ ਤੋਂ, ਦੇਖੋ ਵੀਡਿਓ

https://www.youtube.com/watch?v=o6GbA1FyObI

ਸੁਰਿੰਦਰ ਬਚਨ ਘਰ 'ਚ ਸਭ ਦੇ ਲਾਡਲੇ ਸਨ ਅਤੇ ਚੌਦਾਂ ਸਾਲ ਦੀ ਉਮਰ 'ਚ ਆਪਣੇ ਵੱਡੇ ਭਰਾ ਜੋ ਕਿ ਇੱਕ ਮਿਊਜ਼ਿਕ ਡਾਇਰੈਕਟਰ ਸਨ ,ਉਨ੍ਹਾਂ ਨਾਲ ਹੀ ਰਿਕਾਰਡਿੰਗ ਸਮੇਂ ਸਟੂਡਿਓ 'ਚ ਜਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਇਸ ਲਾਈਨ 'ਚ ਉਹ ਹੀ ਲੈ ਕੇ ਆਏ ਸਨ ।ਸੁਰਿੰਦਰ ਬਚਨ ਦਾ ਕਹਿਣਾ ਹੈ ਕਿ ਇੱਕ ਵਾਰ ਮਿਊਜ਼ਿਕ ਡਾਇਰੈਕਸ਼ਨ ਦੀਆਂ ਬਰੀਕੀਆਂ ਸਿੱਖਣ ਦੌਰਾਨ ਹੀ ਉਨ੍ਹਾਂ  ਨੇ ਮਜ਼ਾਕ ਮਜ਼ਾਕ 'ਚ ਇੱਕ ਗੀਤ ਨੂੰ ਸੰਗੀਤਬੱਧ ਕੀਤਾ ਸੀ ਜੋ ਕਿ ਸੁਰਿੰਦਰ ਸ਼ਿੰਦਾ ਦਾ ਸੀ, ਪਰ ਉਸ ਸਮੇਂ ਇਹ  ਗੀਤ ਕਾਫੀ ਹਿੱਟ ਹੋਇਆ ਸੀ ।

ਹੋਰ ਵੇਖੋ:ਇਸ ਗਾਇਕਾ ਨੇ ਬਚਪਨ ‘ਚ ਹੀ ਸ਼ੁਰੂ ਕਰ ਦਿੱਤਾ ਸੀ ਗਾਉਣਾ,ਕੀ ਤੁਸੀਂ ਜਾਣਦੇ ਹੋ ਇਸ ਗਾਇਕਾ ਨੂੰ,ਇਸ ਗੀਤ ਤੋਂ ਮਿਲੀ ਸੀ ਬਾਲੀਵੁੱਡ ‘ਚ ਪਹਿਚਾਣ

https://www.youtube.com/watch?v=heoFRIng3Wo

ਸੁਰਿੰਦਰ ਬੱਚਨ ਕਹਿੰਦੇ ਨੇ ਕਿ ਜੋ ਮਜ਼ਾ ਉਨ੍ਹਾਂ ਨੂੰ ਲਾਈਵ ਕਰਨ 'ਚ ਆਉਂਦਾ ਹੈ ਉਹ ਹੁਣ ਨਹੀਂ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਮਿਊਜੀਸ਼ੀਅਨ ਜਿੰਨੇ ਵੀ ਆ ਰਹੇ ਨੇ ਉਹ ਸਿੱਖ ਕੇ ਆ ਰਹੇ ਨੇ ।ਸੁਰਿੰਦਰ ਬਚਨ ਵੱਲੋਂ ਸੰਗੀਤ ਦੀ ਦੁਨੀਆ 'ਚ ਕਈ ਸਿਤਾਰਿਆਂ ਨੂੰ ਉਤਾਰਨ ਦਾ ਸਿਹਰਾ ਹੈ । ਜਿਨ੍ਹਾਂ ਵਿੱਚੋਂ ਸੁਰਜੀਤ ਬਿੰਦਰਖੀਆ ਵੀ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੂੰ ਸੁਰਿੰਦਰ ਬਚਨ ਨੇ ਹੀ ਰਿਕਾਰਡ ਕੀਤਾ ਹੈ ।

ਹੋਰ ਵੇਖੋ:ਅਰਜੁਨ ਪਟਿਆਲਾ ਦੇ ਸੈੱਟ ‘ਤੇ ਦਿਲਜੀਤ ਦੋਸਾਂਝ ਦੀ ਮਸਤੀ,ਵੀਡੀਓ ਕੀਤਾ ਸਾਂਝਾ

https://www.youtube.com/watch?v=e7SIex2f6ds

ਉਨ੍ਹਾਂ ਨੇ ਹਾਈ ਸਕੇਲ 'ਤੇ ਸੁਰਜੀਤ ਬਿੰਦਰਖੀਆ ਦੀ ਹੇਕ ਰਿਕਾਰਡ ਕੀਤੀ ਸੀ  ਅਤੇ ਇਸ ਹੇਕ ਨੂੰ ਉਨ੍ਹਾਂ ਨੇ ਫ੍ਰਸਟ ਟੇਕ 'ਚ ਓਕੇ ਕੀਤਾ ਸੀ । ਸੁਰਜੀਤ ਬਿੰਦਰਖੀਆ ਨੂੰ ਸਿਰਫ ਭਲਵਾਨੀ ਅਤੇ ਚੰਗੀ ਖ਼ੁਰਾਕ ਦਾ ਸ਼ੌਕ ਸੀ ।ਉਨ੍ਹਾਂ ਦਾ ਕਹਿਣਾ ਹੈ ਕਿ ਬੱਬੂ ਮਾਨ ਦੇ ਵੀ ਕਈ ਗੀਤ ਕੀਤੇ ।ਬੱਬੂ ਮਾਨ ਦਾ ਪਹਿਲਾ ਹਿੱਟ ਗੀਤ ਪਿੰਡ ਪਹਿਰਾ ਲੱਗਦਾ, ਨੀਂਦਰਾਂ ਨਹੀਂ ਆਉਂਦੀਆਂ ਵੀ ਉਨ੍ਹਾਂ ਨੇ ਹੀ ਰਿਕਾਰਡ ਕੀਤੇ ਹਨ। ਉਨ੍ਹਾਂ ਨੇ ਬੀ ਪਰਾਕ ਨੂੰ ਵੀ ਸਿਖਾਇਆ ਜੋ ਅੱਜ ਦੇ ਸਟਾਰ ਨੇ ।

ਹੋਰ ਵੇਖੋ:ਬਾਲੀਵੁੱਡ ਦੇ ਗਾਇਕਾਂ ਨੂੰ ਵੀ ਮਾਤ ਦਿੰਦੀ ਹੈ ਕੌਰ ਬੀ,ਦੇਖੋ ਕਿਸ ਤਰ੍ਹਾਂ ਗਾਇਆ ਕੌਰ ਬੀ ਨੇ “ਹਮ ਤੁਮਾਰ੍ਹੇ ਹੈਂ ਤੁਮਾਰ੍ਹੇ ਸਨਮ” ਗੀਤ

Babbu-Maan Babbu-Maan

ਸੁਰਿੰਦਰ ਬੱਚਨ ਦੇ ਪਿਤਾ ਜੀ ਨਾਲ ਵੀ ਜਾਂਦੇ ਸਨ ਜਗਰਾਤਿਆਂ 'ਤੇ ਬੀ ਪਰਾਕ । ਸੁਰਿੰਦਰ ਬਚਨ ਦਾ ਕਹਿਣਾ ਹੈ ਕਿ ਉਹ ਕਰਮ 'ਚ ਵਿਸ਼ਵਾਸ਼ ਰੱਖਦੇ ਨੇ ਅਤੇ ਉਨ੍ਹਾਂ ਨੇ ਜ਼ਿੰਦਗੀ 'ਚ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।ਉਨ੍ਹਾਂ ਨੂੰ  ਸਭ ਤੋਂ ਵਧੀਆ ਮਿਊਜ਼ਿਕ ਗੋਲਡ ਬੁਆਏ,ਬੀ ਪਰਾਕ, ਜੈਦੇਵ ਕੁਮਾਰ ਦਾ  ਲੱਗਦਾ ਹੈ । ਸੁਰਿੰਦਰ ਬਚਨ ਦਾ ਕਹਿਣਾ ਹੈ ਕਿ ਮੈਨੂੰ ਸਭ ਤੋਂ ਜ਼ਿਆਦਾ ਨਵੇਂ ਗਾਇਕਾਂ ਨੂੰ ਲਾਂਚ ਕਰਨ ਦੀ ਇੱਛਾ ਹੁੰਦੀ ਹੈ ।

Harbhajan-Maan- Harbhajan-Maan-

ਦੁਰਗਾ  ਰੰਗੀਲਾ,ਸੁਰਜੀਤ ਬਿੰਦਰਖੀਆ, ਰਣਜੀਤ ਮਣੀ ਸਣੇ ਕਈ ਗਾਇਕਾਂ ਦਾ ਪਹਿਲਾ ਗੀਤ ਉਨ੍ਹਾਂ ਨੇ ਹੀ ਰਿਕਾਰਡ ਕੀਤਾ ਸੀ ।ਉਨ੍ਹਾਂ ਨੂੰ ਜ਼ਿਆਦਾਤਰ ਲੋਕ ਕਾਕਾ ਜੀ ਕਹਿ ਕੇ ਹੀ ਬੁਲਾਉਂਦੇ ਹਨ । ਵਧੀਆ ਪਰਫਾਰਮੈਂਸ ਕਰਨ ਵਾਲਿਆਂ ਦੇ ਗੀਤ ਤੋਂ ਕਈ ਵਾਰ ਖੁਸ਼ ਹੋ ਕੇ ਉਹ ਆਪਣੇ ਹੱਥਾਂ ਦੀਆਂ ਮੁੰਦਰੀਆਂ ਤੱਕ ਲਾਹ ਕੇ ਦੇ ਦਿੰਦੇ ਨੇ । ਉਹ ਕਹਿੰਦੇ ਨੇ ਇੱਕ ਵਾਰ  ਕਮਲਹੀਰ ਗਾ ਰਹੇ ਸੀ ਤਾਂ ਉਨ੍ਹਾਂ ਨੇ ਆਪਣੇ ਹੱਥ ਦੀਆਂ ਮੁੰਦਰੀਆਂ ਲਾਹ ਕੇ ਦੇ ਦਿੱਤੀਆਂ ਸਨ ।

Related Post