ਗੀਤਕਾਰ ਪਰਗਟ ਸਿੰਘ ਨੇ ਡੇਢ ਦਹਾਕੇ ਤੋਂ ਜ਼ਿਆਦਾ ਸਮਾਂ ਕੀਤਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ,ਦਿਹਾਂਤ 'ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ,ਵੇਖੋ ਵੀਡੀਓ

ਗੀਤਕਾਰ ਪਰਗਟ ਸਿੰਘ ਦਾ ਦਿਹਾਂਤ ਹੋ ਗਿਆ । ਉਨ੍ਹਾਂ ਨੇ ਪੰਜਾਬੀ ਗਾਇਕੀ ਦੇ ਖੇਤਰ 'ਚ ਡੇਢ ਦਹਾਕੇ ਤੋਂ ਜ਼ਿਆਦਾ ਦਾ ਸਮਾਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕੀਤਾ । ਉਨ੍ਹਾਂ ਦੇ ਗੀਤ ਥੋਂੜਾ ਵੱਖਰੇ ਹੋਣ ਕਾਰਨ ਪਹਿਲੀ ਲਾਈਨ ਤੋਂ ਹੀ ਸਰੋਤੇ ਭਾਂਪ ਲੈਂਦੇ ਨੇ ਕਿ ਗੀਤ ਪਰਗਟ ਸਿੰਘ ਦਾ ਲਿਖਿਆ ਹੋਇਆ ਹੈ । ਉਨ੍ਹਾਂ ਦੀ ਚੜ੍ਹਤ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲਗਾਤਾਰ ਵੱਧਦੀ ਹੀ ਜਾ ਰਹੀ ਸੀ । ਉਨ੍ਹਾਂ ਦੀ ਲੇਖਣੀ ਦੀ ਖ਼ਾਸ ਗੱਲ ਇਹ ਸੀ ਕਿ ਉਹ ਕਦੇ ਵੀ ਕੁਝ ਮਿੱਥ ਕੇ ਨਹੀਂ ਸਨ ਲਿਖਦੇ । ਅਲਫਾਜ਼ ਉਨ੍ਹਾਂ ਨੇ ਅੰਦਰੋਂ ਆਪ ਮੁਹਾਰੇ ਨਿਕਲਦੇ ਸਨ ।
ਹੋਰ ਵੇਖੋ :ਗੀਤਕਾਰ ਪਰਗਟ ਸਿੰਘ ਦਾ ਦਿਹਾਂਤ,ਹਰਜੀਤ ਹਰਮਨ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ
https://www.youtube.com/watch?v=HRvIPxI5r6c
ਪਰਗਟ ਸਿੰਘ ਦਾ ਵੱਡਾ ਹਿੱਟ ਗੀਤ ਸੀ 'ਮਿੱਤਰਾਂ ਦਾ ਨਾਂਅ ਚੱਲਦਾ','ਸਿੱਧੀ ਸਾਦੀ ਜੱਟੀ' ਨੇ ਵੀ ਰਿਕਾਰਡ ਤੋੜ ਦਿੱਤੇ ਸਨ । ਇਸ ਗੀਤ ਦੀ ਵੀਡੀਓ ਪਰਗਟ ਸਿੰਘ ਦੇ ਪੁੱਤਰ ਸਟਾਲਿਨਵੀਰ ਨੇ ਮਹਿਜ਼ ਡੇਢ ਕੁ ਲੱਖ ਰੁਪਏ 'ਚ ਬਣਾਈ ਸੀ ਅਤੇ ਸੰਗੀਤ ਦਿੱਤਾ ਸੀ,ਇਸ ਗੀਤ ਦਾ ਸੰਗੀਤ ਅਤੁਲ ਸ਼ਰਮਾ ਨੇ ਦਿੱਤਾ ਸੀ । ਪਰਗਟ ਸਿੰਘ ਦਿਲ ਦੇ ਬਹੁਤ ਸਾਫ ਅਤੇ ਸਪੱਸ਼ਟ ਇਨਸਾਨ ਸਨ । ਇੱਕ ਪਾਸੇ ਜਿੱਥੇ ਲੋਕ ਪੈਸੇ ਦੀ ਦੌੜ 'ਚ ਲੱਗੇ ਹਨ,ਪਰ ਪੈਸਾ ਖ਼ੁਦ –ਬ-ਖ਼ੁਦ ਉਨ੍ਹਾਂ ਵੱਲ ਆਉਂਦਾ ਸੀ ।
ਹੋਰ ਵੇਖੋ :“ਯਾਰਾ ਵੇ” ਇਹ ਕਹਾਣੀ ਹਥਿਆਰਾਂ ਦੀ ਨਹੀਂ ਸੰਨ ਸੰਤਾਲੀ ਦੇ ਯਾਰਾਂ ਦੀ ਹੈ,ਅਤੀਤ ਦਾ ਸਫ਼ਰ ਵੀ ਕਰਵਾਏਗੀ ਫ਼ਿਲਮ
https://www.youtube.com/watch?v=dF89DMwU8qU
ਉਹ ਇੱਕ ਅਜਿਹੇ ਗੀਤਕਾਰ ਅਤੇ ਵਧੀਆ ਅਤੇ ਸਾਫ਼ ਦਿਲ ਇਨਸਾਨ ਸਨ ਕਿ ਉਨ੍ਹਾਂ ਦੀ ਲੇਖਣੀ 'ਤੇ ਕਦੇ ਵੀ ਕਿਸੇ ਨਾਂ ਤਾਂ ਕੋਈ ਕਿੰਤੂ ਪ੍ਰੰਤੂ ਕੀਤੀ ਅਤੇ ਨਾਂ ਹੀ ਕਦੇ ਕੋਈ ਸਵਾਲ ਕੀਤਾ ।ਉਨ੍ਹਾਂ ਦੀ ਲੇਖਣੀ 'ਚ ਕਦੇ ਵੀ ਕਿਸੇ ਅੰਗਰੇਜ਼ੀ ਲਫ਼ਜ਼ ਦਾ ਇਸਤੇਮਾਲ ਨਹੀਂ ਕੀਤਾ ਗਿਆ ਪਰ ਕਈ ਵਾਰ ਵਾਰਤਕ ਦੇ ਸ਼ਬਦਾਂ ਨੂੰ ਸ਼ਾਇਰੀ 'ਚ ਇਸਤੇਮਾਲ ਕਰਨ ਦਾ ਕਮਾਲ ਉਹ ਅਕਸਰ ਕਰਦੇ ਸਨ । ਪਿੰਡ ਦੀ ਆਬੋ ਹਵਾ ਅਤੇ ਖੁਸ਼ਬੋਈ ਉਨ੍ਹਾਂ ਦੇ ਹਰ ਗੀਤ 'ਚ ਮਹਿਸੂਸ ਕੀਤੀ ਜਾ ਸਕਦੀ ਹੈ । ਉਨ੍ਹਾਂ ਦੀ ਗਾਇਕੀ ਜ਼ਿਅਦਾਤਰ ਪਿੰਡਾਂ 'ਚ ਹੀ ਵਿੱਚਰੀ ਹੈ ।
pargat singh
ਬਤੌਰ ਇਨਸਾਨ ਵੀ ਉਹ ਮਸਤ ਮੌਲਾ ਸਨ । ਇੱਕ ਧੀ ਅਤੇ ਇੱਕ ਪੁੱਤਰ ਦੇ ਪਿਤਾ ਸਟਾਲਿਨ ਦੇ ਪਿਤਾ ਹਨ । ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕਰ ਚੁੱਕੇ ਹਨ ਅਤੇ ਪੁੱਤਰ ਸਟਾਲਿਨਵੀਰ ਆਪਣੇ ਪੈਰਾਂ ਤੇ ਖੜਾ ਹੈ । ਸੰਗਰੂਰ ਜ਼ਿਲੇ ਦੇ ਮਸਤੂਆਣਾ ਸਾਹਿਬ ਦੇ ਨਜ਼ਦੀਕ ਪਿੰਡ ਲਿੱਦੜਾਂ ਦੇ ਕੋਲ ਉਨ੍ਹਾਂ ਦੀ ਜ਼ਮੀਨ ਹੈ,ਉਨ੍ਹਾਂ ਦੇ ਪੜਨ ਵਾਲੇ ਕਮਰੇ 'ਚ ਸਾਹਿਤ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਦਰਸਾਉਂਦੀਆਂ ਪੁਸਤਕਾਂ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਸਨ ।
https://www.instagram.com/p/B8dczroJIJa/
ਪਰਗਟ ਸਿੰਘ ਨੂੰ ਜਾਨਣ ਵਾਲੇ ਤਾਂ ਹਜ਼ਾਰਾਂ ਲੋਕ ਹਨ ਪਰ ਦੋਸਤ ਬਹੁਤ ਹੀ ਘੱਟ ਹਨ । ਸ਼ਮਸ਼ੇਰ ਸੰਧੂ ਅਤੇ ਸੁਰਜੀਤ ਬਿੰਦਰਖੀਆ ਤੋਂ ਬਾਅਦ ਪਰਗਟ ਸਿੰਘ ਅਤੇ ਹਰਮਨ ਦੀ ਇੱਕ ਜੋੜੀ ਅਜਿਹੀ ਸੀ ਜਿਨ੍ਹਾਂ ਨੇ ਲੰਬਾ ਸਮਾਂ ਇੱਕਠਿਆਂ ਕੰਮ ਕਰਕੇ ਇਤਿਹਾਸ ਸਿਰਜਿਆ ਹੈ ।ਬੇਸ਼ੱਕ ਪੰਜਾਬੀ ਗਾਇਕੀ ਨੂੰ ਆਪਣੀ ਲੇਖਣੀ ਰਾਹੀਂ ਅੰਬਰਾਂ 'ਤੇ ਪਹੁੰਚਾਉਣ ਵਾਲੇ ਪਰਗਟ ਸਿੰਘ ਭਾਵੇਂ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੇ ਗੀਤ ਹਮੇਸ਼ਾ ਸਾਡੇ ਜ਼ਹਿਨ 'ਚ ਜਿਉਂਦੇ ਰਹਿਣਗੇ ।