ਪੰਜਾਬ ਦਾ ਸੱਭਿਆਚਾਰ ਲੋਕਾਂ ਨੂੰ ਇਸ ਕਦਰ ਭਾਉਂਦਾ ਹੈ ਕਿ ਜੋ ਕੋਈ ਵੀ ਇੱਥੇ ਆਉਂਦਾ ਹੈ ਬਸ ਇਥੋਂ ਦਾ ਹੀ ਹੋ ਕੇ ਰਹਿ ਜਾਂਦਾ ਹੈ।ਇਥੋਂ ਦੇ ਲੋਕਾਂ ਦਾ ਮਿਲਣਸਾਰ ਸੁਭਾਅ ,ਖੁੱਲਾ ਖਾਣ ਪੀਣ ,ਹਰੇ ਭਰੇ ਖੇਤਾਂ ਦਾ ਨਜ਼ਾਰਾ ਤਾਂ ਵੇਖਦਿਆਂ ਹੀ ਬਣਦਾ ਹੈ। ਇਹੀ ਕਾਰਨ ਹੈ ਕਿ ਜੋ ਕੋਈ ਵੀ ਪੰਜਾਬ ਦੀ ਧਰਤੀ 'ਤੇ ਆਉਂਦਾ ਹੈ ਇੱਥੋਂ ਦੇ ਰੰਗ 'ਚ ਹੀ ਰੰਗਿਆਂ ਜਾਂਦਾ ਹੈ । ਇਸ ਧਰਤੀ 'ਚ ਅਜਿਹੀ ਕਸ਼ਿਸ਼ ਹੈ ਕਿ ਹਰ ਕੋਈ ਇਸ ਵੱਲ ਖਿੱਚਿਆ ਚਲਿਆ ਆਉਂਦਾ ਹੈ ।ਪੰਜਾਬ ਦੀ ਆਬੋ ਹਵਾ 'ਚ ਜਿੱਥੇ ਰੰਗ ਬਿਰੰਗੇ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲਦੀ ਹੈ ,ਉੱਥੇ ਗੁਰੂ ਸਾਹਿਬਾਨਾਂ ਦੀ ਇਲਾਹੀ ਬਾਣੀ ਇੱਥੇ ਆਉਣ ਵਾਲਿਆਂ ਨੂੰ ਅਧਿਆਤਮਿਕ ਸਕੂਨ ਦਾ ਅਹਿਸਾਸ ਕਰਵਾਉਂਦੀ ਹੈ ।
ਹੋਰ ਵੇਖੋ :ਸੋਨਚਿੜਿਆ ਦੇ ਟ੍ਰੇਲਰ ਨੇ ਯਾਦ ਕਰਵਾਇਆ ਗੱਬਰ ਸਿੰਘ, ਦੇਖੋ ਵੀਡਿਓ
https://www.youtube.com/watch?v=jv4tW_GyHlA
੨੦੦੫ 'ਚ ਭਾਰਤ ਆਈ ਲਿਯਾਕੇ ਨੂੰ ਪੰਜਾਬ ਏਨਾ ਪਸੰਦ ਆਇਆ ਸੀ ਕਿ ਉਸਨੇ ਪੰਜਾਬ ਨੂੰ ਹੀ ਆਪਣਾ ਦੂਜਾ ਘਰ ਬਣਾ ਲਿਆ । ਪੰਜਾਬ ਦੀਆਂ ਰਹੁ ਰੀਤਾਂ , ਇੱਥੋਂ ਦਾ ਸਭਿਆਚਾਰ ਨੇ ਉਸਦਾ ਮਨ ਮੋਹ ਲਿਆ ।ਅਮਰੀਕਾ ਦੇ ਇੰਡੀਆਨਾ ਸੂਬੇ ਦੀ ਰਾਜਧਾਨੀ ਇੰਡੀਆਨਾਪੋਲਿਸ 'ਚ ਰਹਿਣ ਵਾਲੀ ਅਨੀਤਾ ਲਿਯਾਕੇ ਨੇ ਨਾ ਸਿਰਫ ਪੰਜਾਬੀ ਪਹਿਰਾਵੇ ਨੂੰ ਅਪਣਾਇਆ ਬਲਕਿ ਇੱਥੇ ਆ ਕੇ ਆਪਣਾ ਨਾਂਅ ਵੀ ਬਦਲ ਲਿਆ ।
ਹੋਰ ਵੇਖੋ : ਮੀਕਾ ਸਿੰਘ ,ਜਸਬੀਰ ਜੱਸੀ ,ਡਾ, ਜ਼ਿਊਸ ਨੇ ਇਸ ਤਰ੍ਹਾਂ ਕੀਤੀ ਮਸਤੀ ,ਵੇਖੋ ਵੀਡਿਓ
https://www.youtube.com/watch?v=dmPtCg20Wbs
ਉਸਨੇ ਨਾ ਸਿਰਫ ਪੰਜਾਬੀ ਭਾਸ਼ਾ ਸਿੱਖੀ ਬਲਕਿ ਪੰਜਾਬ ਦੇ ਹਰ ਰੀਤੀ ਰਿਵਾਜ ਨੂੰ ਅਪਣਾਇਆ 'ਤੇ ਫਿਰ ਉਸਨੇ ਪੰਜਾਬੀ 'ਚ ਗਾਉਣਾ ਸ਼ੁਰੂ ਕੀਤਾ । ਹੁਣ ਤੱਕ ਉਸਦੀਆਂ ਕਈ ਐਲਬਮ ਆ ਚੁੱਕੀਆਂ ਹਨ । ਅਨੀਤਾ ਨੇ ਜਿੱਥੇ ਕਈ ਗੀਤਾਂ ਨੂੰ ਗਾਇਆ ,ਉੱਥੇ ਸ਼ਬਦ ਵੀ ਗਾਏ ਹਨ ।ਇਸ ਐਲਬਮ 'ਚ ਉਹ ਪੰਜਾਬੀ,ਹਿੰਦੀ,ਭਗਤੀ ,ਯੋਗ ਅਤੇ ਧਿਆਨ ਨਾਲ ਸਬੰਧਤ ੮ ਸ਼ਬਦ ਗਾਏ ਹਨ । ਅਨੀਤਾ ਨੂੰ ਉਸਦੀ ਇਸ ਸਫਲਤਾ ਲਈ ਪਹਿਲੀ ਵਾਰ 'ਬਿਲਬੋਰਡ' ਮੈਗਜ਼ੀਨ 'ਚ ਥਾਂ ਵੀ ਮਿਲ ਚੁੱਕੀ ਹੈ ।
ਹੋਰ ਵੇਖੋ :ਜੈਜ਼ੀ ਬੀ ਦਾ ਉੱਡਣ ਸਪੋਲੀਆ ਹਰ ਇੱਕ ਦੇ ਦਿਲ ‘ਤੇ ਹੈ ਮੇਲ ਰਿਹਾ, ਦੇਖੋ ਵੀਡਿਓ
https://www.youtube.com/watch?v=wseN1HGA0uE
ਅਨੀਤਾ ਦਾ ਕਹਿਣਾ ਹੈ ਕਿ ਇਹ ਐਲਬਮ ਉਨਾਂ ਦੇ ਮਰਹੂਮ ਗੁਰੂ ਰਤਨ ਸਿੰਘ ਰਾਜਪੂਤ ਨੂੰ ਸਮਰਪਿਤ ਸੀ। ਅਨੀਤਾ ਅਜਿਹੀ ਫਨਕਾਰ ਹੈ ਜੋ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਚਾਰਿਤ ਕਰਨ 'ਚ ਮੱਹਤਵਪੂਰਨ ਭੂਮਿਕਾ ਨਿਭਾ ਰਹੀ ਹੈ ।
anita larche
ਅਨੀਤਾ ਹੁਣ ਤੱਕ ਕਈ ਗੀਤ ਗਾ ਚੁੱਕੀ ਹੈ ਜਿਸ 'ਚ 'ਸਦਕੇ ਪੰਜਾਬ ਤੋਂ ਜਿਸ ਮੋਹ ਲਈ ਮੇਰੀ ਰੂਹ ' , 'ਆਓ ਜੀ ਜੀ ਆਇਆਂ ਨੂੰ', 'ਬਾਈ ਗੋਡ ਮੈਂ ਬੋਰ ਹੋ ਗਈ ਪਿੰਡ ਵੇਖ ਕੇ ਤੇਰਾ ਵੇ ਮੈਂ ਚੱਲੀ ਆਂ ਵਿਲਾਇਤ ਦੇ ਦੇ ਪਾਸਪੋਰਟ ਮੇਰਾ' ਸਮੇਤ ਗੁਰਬਾਣੀ ਦੇ ਸ਼ਬਦ ਵੀ ਗਾਏ ।ਜਿਸ 'ਚ 'ਮਿਲ ਮੇਰੇ ਪ੍ਰੀਤਮਾਂ ਜੀਓ ਤੁਦ ਬਿਨ ਖਰੀ ਨਿਮਾਣੀ' ਸਮੇਤ ਕਈ ਸ਼ਬਦ ਗਾਏ ਹਨ। ਅਨੀਤਾ ਨੂੰ ਗਾਇਕਾਂ 'ਚੋਂ ਗੁਰਦਾਸ ਮਾਨ ਬਹੁਤ ਪਸੰਦ ਹਨ । ਅਨੀਤਾ ਦੇ ਪੰਜਾਬੀ ਸੰਗੀਤ ਪ੍ਰਤੀ ਮੋਹ ਨੇ ਸਾਬਿਤ ਕਰ ਦਿੱਤਾ ਹੈ ਕਿ ਸੰਗੀਤ ਹਰ ਤਰਾਂ ਦੇ ਹੱਦਾਂ ਬੰਨੇ ਟੱਪ ਜਾਂਦਾ ਹੈ ਅਤੇ ਇਸ ਨੂੰ ਵਲਗਣਾਂ 'ਚ ਨਹੀਂ ਬੰਨਿਆ ਜਾ ਸਕਦਾ ।