ਪੂਹਲੇ ਪਿੰਡ ਤੋਂ ਉੱਠੇ ਬਲਕਾਰ ਸਿੱਧੂ ਨੂੰ ਇਸ ਗੀਤ ਨੇ ਦਿਵਾਈ ਸੀ ਵਿਸ਼ਵ ਪੱਧਰ 'ਤੇ ਪਛਾਣ ,ਸਿੱਧੂ ਦੇ ਦਿਲ ਦੇ ਬੇਹੱਦ ਕਰੀਬ ਹੈ ਇਹ ਗੀਤ ,ਵੇਖੋ ਵੀਡਿਓ 

By  Shaminder January 11th 2019 06:05 PM -- Updated: January 11th 2019 06:56 PM

ਬਲਕਾਰ ਸਿੱਧੂ ਅਜਿਹੇ ਗਾਇਕ ਹਨ ਜਿਨਾਂ ਨੇ ਆਪਣੀ ਸਾਫ ਸੁਥਰੀ ਗਾਇਕੀ ਨਾਲ ਲੋਕਾਂ ਦੇ ਮਨਾਂ ਨੂੰ ਮੋਹਿਆ ਹੀ ਨਹੀਂ ਬਲਕਿ ਆਪਣੀ ਗਾਇਕੀ ਨਾਲ ਸਰੋਤਿਆਂ ਨਾਲ ਇਸ ਤਰਾਂ ਦੀ ਸਾਂਝ ਪਾਈ ਹੈ ਕਿ ਇਹ ਸਾਂਝ ਲੰਮੇਰੇ ਸਮੇਂ ਤੋਂ ਇੰਝ ਹੀ ਚਲੀ ਆ ਰਹੀ ਹੈ । ਮਾਲਵੇ ਦੇ ਇਸ ਫਨਕਾਰ ਦਾ ਜਨਮ ਬਠਿੰਡਾ ਜ਼ਿਲੇ ਦੇ ਪਿੰਡ ਪੂਹਲਾ ਵਿੱਚ ਪਿਤਾ ਰੂਪ ਸਿੰਘ ਸਿੱਧੂ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10ਅਕਤੂਬਰ 1973 ਨੂੰ ਹੋਇਆ ।ਦੋ ਧੀਆਂ  ਅਤੇ ਇੱਕ ਪੁੱਤਰ ਦੇ ਪਿਤਾ ਬਲਕਾਰ ਸਿੱਧੂ ਦੀ ਹਮਸਫਰ ਦਲਜਿੰਦਰ ਕੌਰ ਹਨ ।

ਹੋਰ ਵੇਖੋ: ਸ਼ਹਿਨਸ਼ਾਹ ਤੋਂ ਬਾਅਦ ਕਾਦਰ ਖਾਨ ਨੇ ਅਮਿਤਾਭ ਬੱਚਨ ਨਾਲ ਇਸ ਵਜ੍ਹਾ ਕਰਕੇ ਨਹੀਂ ਕੀਤਾ ਕਿਸੇ ਹੋਰ ਫਿਲਮ ਵਿੱਚ ਕੰਮ, ਦੇਖੋ ਵੀਡਿਓ

संबंधित इमेज

ਹੋਰ ਵੇਖੋ: ਲੋਕਾਂ ਦੇ ਨਿਸ਼ਾਨੇ ‘ਤੇ ਕਿਰਣ ਖੇਰ ,ਕੀਤੀ ਅਜਿਹੀ ਹਰਕਤ ,ਲੋਕ ਕਹਿ ਰਹੇ ਐਕਸੀਡੈਂਟਲ ਐੱਮਪੀ ,ਵੇਖੋ ਵਾਇਰਲ ਵੀਡਿਓ

ਪੰਜਾਬੀ ਗਾਇਕੀ ਦੇ ਇਸ ਸੁਰਾਂ ਦੇ ਸਰਤਾਜ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਕਾਲਜ ਦੇ ਦਿਨਾਂ ਵਿੱਚ ਹੀ ਸ਼ੁਰੂ ਕਰ ਦਿੱਤੀ ਸੀ ।ਗਾਇਕੀ ਦੀ ਗੁੜਤੀ ਉਨਾਂ ਨੂੰ ਆਪਣੇ ਪਰਿਵਾਰ ਵਿਚੋਂ ਹੀ ਮਿਲੀ ਅਤੇ ਉਨਾਂ ਨੇ ਆਪਣੇ ਚਾਚਾ ਅਤੇ ਪ੍ਰਸਿੱਧ ਢਾਡੀ ਗਾਇਕ ਗੁਰਬਖਸ਼ ਸਿੰਘ ਰੰਗੀਲਾ ਤੋਂ ਲਈ ।

balkar sidhu balkar sidhu

ਉਨਾਂ ਨੇ ਆਪਣੇ ਲੋਕ ਗੀਤਾਂ ਰਾਹੀਂ ਲੋਕ ਕਲਾਵਾਂ ਦਾ ਜ਼ਿਕਰ ਕਰਦੇ ਹੋਏ ਫੁਲਕਾਰੀ , ਚਰਖੇ ਦੀ ਗੱਲ ਕਰਕੇ ਸਭਿਆਚਾਰ ਨੂੰ ਆਪਣੇ ਗੀਤਾਂ ਰਾਹੀਂ ਵਿਗਸਣ ਦਾ ਮੌਕਾ ਦਿੱਤਾ ਉਥੇ ਪੰਜਾਬ ਦੀਆਂ ਹਵਾਵਾਂ 'ਚ ਰਚੇ ਵਸੇ ਪਿਆਰ ਦੀ ਗੱਲ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ।

ਹੋਰ ਵੇਖੋ   :ਸੁਪਰਹਿੱਟ ਅਦਾਕਾਰਾ ਮਨਜੀਤ ਕੁਲਾਰ ਕਿਉਂ ਹੋਈ ਫਿਲਮ ਇੰਡਸਟਰੀ ਤੋਂ ਦੂਰ,ਇਹ ਰਿਹਾ ਵੱਡਾ ਕਾਰਨ

balkar sidhu balkar sidhu

ਵਿਆਹ ਦੇ ਗੀਤ ਹੋਣ ਜਾਂ ਫਿਰ ਲੋਕ ਮੇਲਿਆਂ ਦੀ ਗੱਲ ਹੋਵੇ ਇਸ ਗਾਇਕ ਨੇ ਹਮੇਸ਼ਾ ਆਪਣੇ ਗੀਤਾਂ ਰਾਹੀਂ ਇੱਕ ਸੁਨੇਹਾ ਦਿੱਤਾ ਹੈ ।ਇਹੀ ਕਾਰਨ ਹੈ ਕਿ ਮਾਂਝੇ ,ਮਾਲਵੇ ਅਤੇ ਦੁਆਬੇ ਦੀ ਗੱਲ ਕਰਨ ਵਾਲੇ ਇਸ ਗਾਇਕ ਨੇ ਹਮੇਸ਼ਾ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ ।ਪਰ ਜਿਸ ਗੀਤ ਨੇ ਉਨ੍ਹਾਂ ਨੂੰ ਪ੍ਰਸਿੱਧੀ ਦਿਵਾਈ ਉਹ ਸੀ 'ਮਾਝੇ ਦੀਏ ਮੋਮਬੱਤੀਏ' ਜੋ ਉਨ੍ਹਾਂ ਨੂੰ ਖੁਦ ਵੀ ਬਹੁਤ ਪਸੰਦ ਹੈ ।

ਹੋਰ ਵੇਖੋ: ਮਲਾਇਕਾ ਅਰੋੜਾ ਨੂੰ ਲੈ ਕੇ ਅਰਜੁਨ ਕਪੂਰ ਨੇ ਫੋਟੋਗ੍ਰਾਫਰਾਂ ਨੂੰ ਦਿੱਤੇ ਖਾਸ ਨਿਰਦੇਸ਼

balkar sidhu balkar sidhu

ਕਰੀਬ ਇੱਕ ਦਹਾਕਾ ਪਹਿਲਾਂ ਇਹ ਗੀਤ ਰਿਲੀਜ਼ ਹੋਇਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ 'ਦੌਲਤਾਂ ਵੀ ਮਿਲ ਗਈਆਂ ਸ਼ੌਹਰਤਾਂ ਵੀ ਮਿਲ ਗਈਆਂ' ਵਾਲਾ ਗੀਤ ਹੋਵੇ ਜਾਂ ਫਿਰ 'ਮੇਰੇ ਸਾਹਾਂ ਵਿੱਚ ਤੇਰੀ ਖੁਸ਼ਬੂ ਚੰਨ ਵੇ ,ਚੰਨ ਵੇ' ਇਨਾਂ ਸਭ ਲੋਕ ਗੀਤਾਂ ਨੇ ਪੰਜਾਬੀ ਗਾਇਕੀ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ।

balkar sidhu balkar sidhu

ਜਿੱਥੇ ਇਸ ਫਨਕਾਰ ਨੇ ਗਾਇਕੀ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਉੱਥੇ ਇਸ ਗਾਇਕ ਨੇ ਹੁਣ ਅਦਾਕਾਰੀ ਦੇ ਖੇਤਰ ਵਿੱਚ ਵੀ ਕਦਮ ਰੱਖਿਆ । 'ਦੇਸੀ ਮੁੰਡੇ' ਫਿਲਮ ਰਾਹੀਂ ਉਨਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਿਆ ।

https://www.youtube.com/watch?v=sbKeC-uBE2A

ਇਸ ਫਿਲਮ ਨੂੰ ਗੁਰਪ੍ਰੀਤ ਕੌਰ ਨੇ ਪ੍ਰੋਡਿਊਸ ਕੀਤਾ ਹੈ । ਆਪਣੀ ਇਸ ਪਹਿਲੀ ਪੰਜਾਬੀ ਫਿਲਮ ਨਾਲ ਉਨ੍ਹਾਂ ਨੇ ਗਾਇਕੀ ਤੋਂ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਿਆ।ਪਰ ਪੰਜਾਬੀ ਗਾਇਕੀ ਦਾ ਇਹ ਸਿਤਾਰਾ ਅੱਜ ਕੱਲ੍ਹ ਗਾਇਕੀ 'ਚ ਏਨਾਂ ਸਰਗਰਮ ਨਹੀਂ ਹੈ । ਉਨ੍ਹਾਂ ਦੇ ਕੁਝ ਮਸ਼ਹੂਰ ਗੀਤ ਹਨ ਜੋ ਕਿ ਸਰੋਤਿਆਂ ਦੇ ਜ਼ੁਬਾਨ ਤੇ ਚੜੇ ਹੋਏ ਹਨ ।

https://www.youtube.com/watch?v=R08MlldEd7g

ਤੂੰ ਮੇਰੀ ਖੰਡ ਮਿਸ਼ਰੀ ,ਫੁਲਕਾਰੀ ,ਚੁਬਾਰੇ ਵਾਲੀ ਬਾਰੀ ,ਲੌਂਗ ਤਵੀਤੜੀਆਂ,ਚਰਖੇ ,ਮਹਿੰਦੀ ਦੋ ਗੱਲਾਂ ਕਰੀਏ ਅਜਿਹੇ ਗੀਤ ਹਨ ਜੋ ਸਰੋਤਿਆਂ 'ਚ ਕਾਫੀ ਮਕਬੂਲ ਹਨ । ਉਨ੍ਹਾਂ ਨੇ ਕੁਝ ਸੈਡ ਸੌਂਗ ਵੀ ਗਾਏ ਹਨ । ਜਿਨ੍ਹਾਂ 'ਚ ਮਾਏ ਤੇਰਾ ਪੁੱਤ ਲਾਡਲਾ ,ਗਮ ਮੈਨੂੰ ਖਾ ਗਿਆ ਸਣੇ ਹੋਰ ਕਈ ਗੀਤ ਉਨ੍ਹਾਂ ਸਰੋਤਿਆਂ ਦੀ ਝੋਲੀ 'ਚ ਪਾਏ ਹਨ ।

https://www.youtube.com/watch?v=VWoSerVNlag

ਹੁਣ ਸਰੋਤੇ ਉਨ੍ਹਾਂ ਦੇ ਨਵੇਂ ਗੀਤਾਂ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਬਲਕਾਰ ਸਿੱਧੂ ਆਪਣਾ ਨਵਾਂ ਗੀਤ ਲੈ ਕੇ ਆਉਣਗੇ ।

Related Post